ਕਾਰੋਬਾਰੀ ਸੁਬਰਤ ਰਾਏ ਸਹਾਰਾ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ 

ਮੌਤ ਦੀ ਖਬਰ ਨੇ ਵਪਾਰ ਜਗਤ ਦੇ ਨਾਲ-ਨਾਲ ਹਿੰਦੀ ਸਿਨੇਮਾ ਉਦਯੋਗ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ। ਸਿਆਸਤਦਾਨਾਂ ਤੋਂ ਲੈ ਕੇ ਕਾਰੋਬਾਰੀ ਤੱਕ ਉਨ੍ਹਾਂ ਦੀ ਮੌਤ 'ਤੇ ਸੋਗ ਮਨਾ ਰਹੇ ਹਨ।

Share:

ਸਹਾਰਾ ਪਰਿਵਾਰ ਦੇ ਮੁਖੀ ਤੇ ਮਸ਼ਹੂਰ ਕਾਰੋਬਾਰੀ ਸੁਬਰਤ ਰਾਏ ਸਹਾਰਾ ਦਾ ਮੰਗਲਵਾਰ ਰਾਤ ਨੂੰ 75 ਸਾਲ ਦੀ ਉਮਰ 'ਚ ਮੁੰਬਈ 'ਚ ਦਿਹਾਂਤ ਹੋ ਗਿਆ। ਸੁਬਰਤ ਰਾਏ ਲੰਬੇ ਸਮੇਂ ਤੋਂ ਗੰਭੀਰ ਬਿਮਾਰ ਸਨ ਅਤੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਸਹਾਰਾ ਇੰਡੀਆ ਨੇ ਦੱਸਿਆ ਕਿ ਸੁਬਰਤ ਰਾਏ ਸਹਾਰਾ ਮੈਟਾਸਟੈਟਿਕ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਸੀ। ਉਹ 12 ਨਵੰਬਰ ਤੋਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਖੋਜ ਸੰਸਥਾ (ਕੇਡੀਏਐਚ) ਵਿੱਚ ਦਾਖਲ ਸੀ। ਮੰਗਲਵਾਰ ਰਾਤ 10.30 ਵਜੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਸਦੀ ਮੌਤ ਹੋ ਗਈ। ਬੁੱਧਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਖਨਊ ਦੇ ਸਹਾਰਾ ਸ਼ਹਿਰ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹਨਾਂ ਦੀ ਮੌਤ ਦੀ ਖਬਰ ਨੇ ਵਪਾਰ ਜਗਤ ਦੇ ਨਾਲ-ਨਾਲ ਹਿੰਦੀ ਸਿਨੇਮਾ ਉਦਯੋਗ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ। ਸਿਆਸਤਦਾਨਾਂ ਤੋਂ ਲੈ ਕੇ ਕਾਰੋਬਾਰੀ ਤੱਕ ਉਨ੍ਹਾਂ ਦੀ ਮੌਤ 'ਤੇ ਸੋਗ ਮਨਾ ਰਹੇ ਹਨ। ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ ਨੂੰ ਵੀ ਸਦਮਾ ਲੱਗਾ ਹੈ। ਅਜਿਹੇ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਸੁਬਰਤ ਰਾਏ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਕਈ ਫਿਲਮੀ ਸਿਤਾਰੇ ਹੋਣਗੇ ਸਸਕਾਰ ਚ ਸ਼ਾਮਲ

ਸੁਬਰਤ ਰਾਏ ਦੀ ਮੌਤ 'ਤੇ ਸ਼ੋਕ ਪ੍ਰਗਟ ਕਰਦਿਆਂ ਅਭਿਨੇਤ੍ਰੀ ਮਨੀਸ਼ਾ ਕੋਇਰਾਲਾ ਨੇ ਲਿਖਿਆ, 'ਇਸ ਸ਼ਖਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਮੰਨੀ। ਪਿਆਰੇ ਮਹੋਦਯ ਸਹਾਰਾਸ੍ਰੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਫਿਲਮ ਨਿਰਮਾਤਾ ਬੋਨੀ ਕਪੂਰ, ਸੰਦੀਪ ਸਿੰਘ, ਲੇਖਕ ਮੁਸ਼ਤਾਕ ਸ਼ੇਖ ਅਤੇ ਅਭਿਨੇਤ੍ਰੀ ਰਾਏ लक्ष्मी ਸਣੇ ਹੋਰਾਂ ਨੂੰ ਮੰਗਲਵਾਰ ਸ਼ਾਮ ਨੂੰ ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ ਦੇ ਦੇਹਾਂਤ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਖੋਜ ਸੰਸਥਾਨ 'ਚ ਪਹੁੰਚਦੇ ਦੇਖਿਆ ਗਿਆ। ਉਹਨਾਂ ਦੇ ਅੰਤਿਮ ਸਸਕਾਰ ਵਿੱਚ ਕਈ ਫਿਲਮੀ ਸਿਤਾਰੇ ਅਤੇ ਨਿਰਮਾਤਾ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ