Delhi-Amritsar ਰੇਲ ਮਾਰਗ 'ਤੇ ਦੌੜੇਗੀ ਬੁਲੇਟ ਟ੍ਰੇਨ, 350 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ, ਪੰਜਾਬ ਤੇ ਹਰਿਆਣਾ ਨੂੰ ਮਿਲੇਗਾ ਲਾਭ 

ਇਸ ਪ੍ਰੋਜੈਕਟ ਉਪਰ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵਾਤਵਰਣ ਤੇ ਸਮਾਜਿਕ ਤੌਰ ਉਪਰ ਜਨਤਾ ਦੇ ਨੁਮਾਇੰਦਿਆਂ ਦੀ ਰਾਏ ਵੀ ਲਈ ਜਾ ਰਹੀ ਹੈ। ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦਾ ਕੰਮ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਨੂੰ ਸੌਂਪਿਆ ਹੈ।

Share:

ਹਾਈਲਾਈਟਸ

  • ਬੁਲੇਟ ਟਰੇਨ ਚਲਾਉਣ ਦੇ ਪ੍ਰੋਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ।
  • ਇਸ ਰੇਲਵੇ ਮਾਰਗ 'ਤੇ ਕੁੱਲ 10 ਸਟੇਸ਼ਨ ਹਨ।

Delhi Amritsar Bullet Train Project : ਹਾਈ ਸਪੀਡ ਰੇਲ ਕੋਰੀਡੋਰ ਦੇ ਵਿਸਤ੍ਰਿਤ ਪ੍ਰੋਜੈਕਟ ਦੇ ਤਹਿਤ ਦਿੱਲੀ-ਅੰਮ੍ਰਿਤਸਰ ਰੇਲਵੇ ਰੂਟ 'ਤੇ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬੁਲੇਟ ਟਰੇਨ ਚਲਾਉਣ ਦੇ ਪ੍ਰੋਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਕੁਰੂਕਸ਼ੇਤਰ ਜ਼ਿਲ੍ਹੇ ਦੇ 30.9 ਕਿਲੋਮੀਟਰ ਮਾਰਗ ’ਤੇ ਪੈਂਦੇ 24 ਪਿੰਡਾਂ ਦਾ 66.43 ਹੈਕਟੇਅਰ ਖੇਤਰ ਕਵਰ ਕੀਤਾ ਜਾਵੇਗਾ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ NHSRCL ਦੇ ਅਧਿਕਾਰੀ ਸ਼ਰੀਨ ਨੇ ਵੀਰਵਾਰ ਨੂੰ ਕੁਰੂਕਸ਼ੇਤਰ ਦੇ ਨਿਊ ਮਿੰਨੀ ਸਕੱਤਰੇਤ ਵਿਖੇ ਅਧਿਕਾਰੀਆਂ ਅਤੇ ਸਰਪੰਚਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ ਹਾਈ ਸਪੀਡ ਰੇਲ ਪ੍ਰੋਜੈਕਟ ਬਾਰੇ ਆਪਣੇ ਵਾਤਾਵਰਣ ਪ੍ਰਤੀ ਅਤੇ ਸਮਾਜਿਕ ਵਿਚਾਰ ਪੇਸ਼ ਕਰਨ ਇੱਕ ਜਨਤਕ ਸਲਾਹ ਮਸ਼ਵਰਾ ਕੀਤਾ ਗਿਆ।

10 ਮੁੱਖ ਸਟੇਸ਼ਨਾਂ ਉਪਰ ਸਟਾਪੇਜ਼ ਹੋਵੇਗਾ 


ਇਸ ਪ੍ਰੋਜੈਕਟ ਦੇ ਤਹਿਤ ਰੇਲਵੇ ਮੰਤਰਾਲੇ ਨੇ 7 ਹਾਈ ਸਪੀਡ ਰੇਲ ਕੋਰੀਡੋਰਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦਾ ਕੰਮ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਨੂੰ ਸੌਂਪਿਆ ਹੈ। ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਕਾਰੀਡੋਰ ਪ੍ਰਾਇਮਰੀ ਗਲਿਆਰਿਆਂ ਵਿੱਚੋਂ ਇੱਕ ਹੈ। ਇਸ ਕੋਰੀਡੋਰ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਨੂੰ ਜੋੜਨ ਵਾਲਾ ਐਚਐਸਆਰ ਕੋਰੀਡੋਰ ਲਗਭਗ 474.772 ਕਿਲੋਮੀਟਰ ਲੰਬਾ ਹੈ। ਪ੍ਰੋਜੈਕਟ ਸਬੰਧੀ ਡੀ.ਪੀ.ਆਰ., ਲਿਦਾਰ ਸਰਵੇ, ਟ੍ਰੈਫਿਕ ਸਟੱਡੀ, ਸਮਾਜਿਕ ਪ੍ਰਭਾਵ ਅਧਿਐਨ ਅਤੇ ਵਾਤਾਵਰਣ ਪ੍ਰਭਾਵ ਅਧਿਐਨ ਤਿਆਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ, ਸੋਨੀਪਤ, ਪਾਣੀਪਤ, ਕਰਨਾਲ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਬਿਆਸ ਅਤੇ ਅੰਮ੍ਰਿਤਸਰ ਸਮੇਤ ਇਸ ਰੇਲਵੇ ਮਾਰਗ 'ਤੇ ਕੁੱਲ 10 ਸਟੇਸ਼ਨ ਹਨ। ਟਰੇਨ ਦੀ ਰਫਤਾਰ ਲਗਭਗ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਟਰੇਨ ਦੀ ਓਪਰੇਟਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਦਿੱਲੀ, ਹਰਿਆਣਾ ਅਤੇ ਪੰਜਾਬ ਰਾਜਾਂ ਨੂੰ ਕਵਰ ਕਰੇਗੀ। 

ਇਹ ਵੀ ਪੜ੍ਹੋ