Breaking - ਦਿੱਲੀ-ਚੰਡੀਗੜ੍ਹ ਲੇਨ ਟੋਲ ਪਲਾਜ਼ਾ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, 15 ਜਣੇ ਛਾਲ ਮਾਰ ਕੇ ਬਚੇ 

ਟੋਲ 'ਤੇ ਮੌਜੂਦ ਅੱਗ ਸੁਰੱਖਿਆ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।

Courtesy: ਦੇਖਦੇ ਹੀ ਦੇਖਦੇ ਟਰੱਕ ਧੂੰ-ਧੂੰ ਕਰਕੇ ਸੜ ਗਿਆ

Share:

ਹਰਿਆਣਾ ਦੇ ਪਾਣੀਪਤ ਵਿੱਚ ਰਾਸ਼ਟਰੀ ਰਾਜਮਾਰਗ-44 ਦੇ ਦਿੱਲੀ-ਚੰਡੀਗੜ੍ਹ ਲੇਨ 'ਤੇ ਟੋਲ ਪਲਾਜ਼ਾ ਨੇੜੇ ਰਾਤ ਪੌਣੇ 9 ਵਜੇ ਦੇ ਕਰੀਬ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਇਸ ਦੌਰਾਨ, ਟਰੱਕ ਵਿੱਚ ਰੱਖੇ ਸੀਐਨਜੀ ਟੈਂਕ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ। ਘਟਨਾ ਦੇ ਸਮੇਂ ਟਰੱਕ ਵਿੱਚ 5 ਪਰਿਵਾਰਾਂ ਦੇ 15 ਲੋਕ ਸਵਾਰ ਸਨ। ਜਿਹਨਾਂ ਨੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਹਾਈਵੇਅ 'ਤੇ ਹਫੜਾ-ਦਫੜੀ ਮਚੀ

ਟਰੱਕ ਵਿੱਚ ਅੱਗ ਲੱਗਣ ਅਤੇ ਧਮਾਕੇ ਕਾਰਨ ਹਾਈਵੇਅ 'ਤੇ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ ਟਰੱਕ ਦੇ ਟੁਕੜੇ ਦੂਰ-ਦੂਰ ਤੱਕ ਉੱਡ ਕੇ ਡਿੱਗੇ। ਸਾਰੀ ਟਰੈਫਿਕ ਉਥੇ ਹੀ ਰੁਕ ਗਈ। ਟੋਲ 'ਤੇ ਮੌਜੂਦ ਅੱਗ ਸੁਰੱਖਿਆ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।


ਪੰਜਾਬ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸੀ 15 ਜਣੇ 

ਪੁਲਿਸ ਅਨੁਸਾਰ, ਟਰੱਕ ਵਿੱਚ 15 ਲੋਕ ਸਾਮਾਨ ਸਮੇਤ ਪੰਜਾਬ ਤੋਂ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜਾ ਰਹੇ ਸਨ। ਇਹ ਲੋਕ ਉੱਥੇ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਹਨ। ਜਦੋਂ ਟਰੱਕ ਪਾਣੀਪਤ ਟੋਲ ਪਲਾਜ਼ਾ 'ਤੇ ਪਹੁੰਚਿਆ ਤਾਂ ਟੋਲ ਕਰਮਚਾਰੀ ਨੇ ਟਰੱਕ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਟੋਲ ਕਰਮਚਾਰੀਆਂ ਨੇ ਟਰੱਕ ਨੂੰ ਤੇਜ਼ੀ ਨਾਲ ਬੈਰੀਕੇਡਾਂ ਤੋਂ ਪਾਰ ਕਰਵਾਇਆ ਅਤੇ ਇਸਨੂੰ ਸਾਈਡ 'ਤੇ ਰੋਕ ਦਿੱਤਾ। ਤੁਰੰਤ ਹੀ ਉਸ ਵਿੱਚ ਮੌਜੂਦ ਲੋਕਾਂ ਨੂੰ ਹੇਠਾਂ ਉਤਾਰਿਆ ਗਿਆ। ਜਿਵੇਂ ਹੀ ਲੋਕਾਂ ਨੇ ਟਰੱਕ ਚੋਂ ਛਾਲ ਮਾਰੀ ਤੇ ਬਾਹਰ ਆਏ ਤਾਂ ਟਰੱਕ ਨੂੰ ਅੱਗ ਲੱਗ ਗਈ ਤੇ ਧਮਾਕੇ ਹੋਣ ਲੱਗੇ।

ਇਹ ਵੀ ਪੜ੍ਹੋ