ਬ੍ਰੇਕਿੰਗ - CM ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਰਵਨੀਤ ਬਿੱਟੂ ਨੂੰ ਰੋਕਿਆ, ਚੰਡੀਗੜ੍ਹ ਪੁਲਿਸ ਨਾਲ ਤਿੱਖੀ ਬਹਿਸ 

ਆਪਣੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਜਯੰਤੀ ਸਮਾਗਮ ਤੋਂ ਐਲਾਨ ਕਰਨ ਮਗਰੋਂ ਸਿੱਧੇ ਸੀਐਮ ਹਾਊਸ ਨੂੰ ਚੱਲ ਪਏ। ਜਿਸ ਮਗਰੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ। 

Courtesy: ਚੰਡੀਗੜ੍ਹ ਵਿਖੇ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰੋਕਿਆ।

Share:

ਚੰਡੀਗੜ੍ਹ ਨਿਊਜ਼। ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਅੱਗੇ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਸੀਐਮ ਦਫਤਰ ਦਾ ਘਿਰਾਉ ਕਰਨ ਲਈ ਜਾ ਰਹੇ ਸਨ। ਉਹ ਆਪਣੇ ਸਾਥੀਆਂ 'ਤੇ ਦਰਜ ਕੇਸਾਂ ਨੂੰ ਲੈ ਕੇ ਘਿਰਾਓ ਕਰਨ ਲਈ ਪਹੁੰਚੇ। ਰਵਨੀਤ ਬਿੱਟੂ ਦੇ ਪਹੁੰਚਣ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਬਿੱਟੂ ਦੇ ਸੁਰੱਖਿਆ ਕਰਮੀਆਂ ਦੀ ਚੰਡੀਗੜ੍ਹ ਪੁਲਿਸ ਨਾਲ ਤਿੱਖੀ ਬਹਿਸ ਵੀ ਹੋਈ ਤੇ ਬਿੱਟੂ ਨੇ ਵੀ ਚੰਡੀਗੜ੍ਹ ਪੁਲਿਸ ਤੋਂ ਉਹਨਾਂ ਨੂੰ ਰੋਕਣ ਦਾ ਕਾਰਨ ਪੁੱਛਿਆ। 

ਰੋਕਣ ਮਗਰੋਂ ਤਿੱਖੀ ਬਹਿਸ ਹੋਈ 

ਰਵਨੀਤ ਬਿੱਟੂ ਜਿਵੇਂ ਹੀ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਥੇ ਬਿੱਟੂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਹੋਈ। ਚੰਡੀਗੜ੍ਹ ਪੁਲਿਸ ਵੱਲੋਂ ਰਵਨੀਤ ਬਿੱਟੂ ਦੇ ਕਾਫਲੇ ਦਾ ਰਾਹ ਰੋਕਣ 'ਤੇ ਰਵਨੀਤ ਬਿੱਟੂ ਦੀ ਸਿਕਿਉਰਟੀ ਅਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਤਕਰਾਰ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੋਂ ਭਾਜਪਾ ਵਰਕਰਾਂ ਉਤੇ ਮਾਮਲਾ ਦਰਜ ਕੀਤਾ ਗਿਆ ਉਦੋਂ ਤੋਂ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ। ਪਰ ਉਨ੍ਹਾਂ ਨੂੰ ਸਮਾਂ ਨਾ ਦਿੱਤੇ ਜਾਣ ਕਾਰਨ ਉਹ ਅੱਜ ਸਿੱਧੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਪਹੁੰਚੇ। 

ਭਗਵੰਤ ਮਾਨ ਸਾਡੇ ਵਰਕਰਾਂ ਨਾਲ ਕਰ ਰਹੇ ਧੱਕੇਸ਼ਾਹੀ 

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਭਗਵੰਤ ਮਾਨ ਸਰਕਾਰ ਨੇ ਮੇਰੀ ਪਾਰਟੀ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਹ ਦਿੱਲੀ ਚੋਣਾਂ ਅਤੇ ਕਪੂਰਥਲਾ ਹਾਊਸ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਗੁੱਸੇ ਵਿੱਚ ਹਨ। ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਮੇਰੀ ਪਾਰਟੀ ਦੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ... ਉਨ੍ਹਾਂ ਨੇ ਐਸਸੀ/ਐਸਟੀ ਦੇ ਮਾਮਲੇ ਦਰਜ ਕੀਤੇ ਅਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ... ਮੈਂ ਭਗਵੰਤ ਮਾਨ ਤਕ ਪਹੁੰਚਣ ਅਤੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਕੱਢਣ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਮੈਨੂੰ ਸਮਾਂ ਨਹੀਂ ਦਿੱਤਾ। ਦੱਸ ਦਈਏ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਯੰਤੀ ਸਮਾਗਮ ਦੌਰਾਨ ਬਿੱਟੂ ਨੇ ਮੁੱਖ ਮੰਤਰੀ ਨਿਵਾਸ ਜਾਣ ਦਾ ਐਲਾਨ ਕੀਤਾ ਤੇ ਉਸਤੋਂ ਬਾਅਦ ਉਨ੍ਹਾਂ ਉਧਰ ਨੂੰ ਚਾਲੇ ਪਾ ਦਿੱਤੇ। ਸੀਐਮ ਰਿਹਾਇਸ਼ ਪਹੁੰਚਣ ਦੌਰਾਨ ਰਵਨੀਤ ਬਿੱਟੂ ਤੇ ਪੁਲਿਸ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ।

ਇਹ ਵੀ ਪੜ੍ਹੋ