Breaking: ED ਨੇ 200 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ Raid

ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਨੀ ਲਾਂਡਰਿੰਗ ਰੋਕੋ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੇਂਦਰੀ ਏਜੰਸੀ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਕਰੀਬ ਨੌਂ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

Share:

ED In Action: ਈਡੀ ਨੇ ਬੁੱਧਵਾਰ ਨੂੰ ਭਾਰਤ ਪੇਪਰਜ਼ ਲਿਮਟਿਡ ਨਾਲ ਜੁੜੇ 200 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿੱਚ ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਨੀ ਲਾਂਡਰਿੰਗ ਰੋਕੋ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੇਂਦਰੀ ਏਜੰਸੀ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਕਰੀਬ ਨੌਂ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਜਾਅਲੀ ਚਲਾਨ ਬਣਾ ਕੇ ਮਸ਼ੀਨਰੀ ਦੀ ਕੀਤੀ ਵਿਕਰੀ

ਸਤੰਬਰ, 2006 ਵਿੱਚ ਹੋਂਦ ਵਿੱਚ ਆਈ ਬੀਪੀਐਲ ਭਾਰਤ ਬਾਕਸ ਫੈਕਟਰੀ ਇੰਡਸਟਰੀਜ਼ ਲਿਮਿਟੇਡ (BBFIL) ਦਾ ਇੱਕ ਸਹਿਯੋਗੀ ਪੇਪਰ ਬੋਰਡ ਪੈਕੇਜਿੰਗ ਉਦਯੋਗ ਹੈ, ਜੋ ਜੰਮੂ ਅਤੇ ਲੁਧਿਆਣਾ ਵਿੱਚ ਸਥਿਤ ਹੈ। ਕੰਪਨੀ ਦੇ ਖਿਲਾਫ ਮੁਢਲੇ ਆਰੋਪ ਇਹ ਹਨ ਕਿ ਇਸਦੇ ਨਿਰਦੇਸ਼ਕਾਂ ਨੇ ਕਰੀਬ 200 ਕਰੋੜ ਦੀ ਬੈਂਕ ਲੋਨ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ। ਇਸ ਵਿੱਚ  J&K ਬੈਂਕ, PNB ਅਤੇ ਕਰੂਰ ਵੈਸ਼ਯ ਬੈਂਕ ਸ਼ਾਮਲ ਹਨ। ਆਰੋਪ ਹੈ ਕਿ ਮੁਲਜ਼ਮਾਂ ਨੇ ਜਾਅਲੀ ਚਲਾਨ ਬਣਾ ਕੇ ਰਿਣਦਾਤਾ ਬੈਂਕਾਂ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ੀ ਅਤੇ ਦੇਸੀ ਮਸ਼ੀਨਰੀ ਦੀ ਵਿਕਰੀ ਕੀਤੀ। ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਅਤੇ ਅਨਿਲ ਕਸ਼ਯਪ ਹਨ।

ਇਹ ਵੀ ਪੜ੍ਹੋ

Tags :