Earthquake in Delhi-NCR : ਅੱਧੀ ਰਾਤ ਨੂੰ ਹਿੱਲੀ ਦਿੱਲੀ, ਭੂਚਾਲ ਦੇ ਝਟਕਿਆਂ ਨੇ ਠੰਢ 'ਚ ਬਾਹਰ ਕੱਢੇ ਲੋਕ

Delhi-NCR ਵਿੱਚ ਜਿਵੇਂ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ। ਫਿਰ ਕੀ ਸੀ ਲੋਕ ਘਰਾਂ ਚੋਂ ਬਾਹਰ ਨਿਕਲੇ ਤੇ ਕਾਫੀ ਸਮਾਂ ਬਾਅਦ ਮੁੜ ਅੰਦਰ ਗਏ।

Share:

Earthquake in Delhi-NCR: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ (NCR) ਦੇ ਇਲਾਕਿਆਂ ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਚੀਨ ਦਾ ਦੱਖਣੀ ਸ਼ਿਨਜਿਆਂਗ ਦੱਸਿਆ ਜਾ ਰਿਹਾ ਹੈ। ਇਸਦੀ ਤੀਬਰਤਾ 7.2 ਮਾਪੀ ਗਈ ਹੈ। ਇਹ ਭੂਚਾਲ 11:39 ਮਿੰਟ 11 ਸੈਕਿੰਡ 'ਤੇ ਆਇਆ। ਇਸਦਾ ਕੇਂਦਰ ਜ਼ਮੀਨ ਦੇ ਅੰਦਰ 80 ਕਿਲੋਮੀਟਰ ਦੱਸਿਆ ਜਾਂਦਾ ਹੈ।



ਜਾਣੋ ਕਿੱਥੇ ਭੂਚਾਲ ਦਾ ਵੱਧ ਖ਼ਤਰਾ 

ਭੂਚਾਲ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਭੂ-ਵਿਗਿਆਨੀਆਂ ਨੇ ਦੇਸ਼ ਦੇ  ਹਿੱਸਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਸਭ ਤੋਂ ਘੱਟ ਖ਼ਤਰਾ ਜ਼ੋਨ 2 ਵਿੱਚ ਹੈ ਅਤੇ ਸਭ ਤੋਂ ਵੱਡਾ ਖ਼ਤਰਾ ਜ਼ੋਨ 5 ਵਿੱਚ ਹੈ। ਦਿੱਲੀ ਜ਼ੋਨ 4 'ਚ ਹੈ, ਇੱਥੇ ਰਿਕਟਰ ਪੈਮਾਨੇ 'ਤੇ 6 ਤੋਂ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਭਾਰੀ ਤਬਾਹੀ ਮਚਾ ਸਕਦਾ ਹੈ। ਜ਼ੋਨ 4 ਵਿੱਚ ਮੁੰਬਈ, ਦਿੱਲੀ ਵਰਗੇ ਸ਼ਹਿਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ  ਜੰਮੂ-ਕਸ਼ਮੀਰ, ਹਿਮਾਚਲ, ਪੱਛਮੀ ਗੁਜਰਾਤ, ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰ ਅਤੇ ਬਿਹਾਰ-ਨੇਪਾਲ ਸਰਹੱਦੀ ਖੇਤਰ ਸ਼ਾਮਲ ਹਨ। ਇੱਥੇ ਲਗਾਤਾਰ ਭੂਚਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ