Incident: ਬੱਦੀ 'ਚ ਕੈਮੀਕਲ ਫੈਕਟਰੀ ਅੰਦਰ ਭਿਆਨਕ ਅੱਗ ਲੱਗੀ, ਕਈ ਕਰਮਚਾਰੀ ਫਸੇ, ਦੇਖੋ ਸਿੱਧੀਆਂ ਤਸਵੀਰਾਂ

Himachal Pradesh Fire News : ਕੈਮੀਕਲ ਕਾਰਨ ਅੱਗ ਜ਼ਿਆਦਾ ਫੈਲ ਗਈ। ਜਿਸਦੇ ਚੱਲਦਿਆਂ ਨਾਲ ਦੀਆਂ ਇਕਾਈਆਂ ਨੂੰ ਵੀ ਖਾਲੀ ਕਰਾਇਆ ਗਿਆ। ਹਾਲਾਤ ਦੇਖਦੇ ਹੋਏ ਐਨਡੀਆਰਐਫ ਵੀ ਬੁਲਾਈ ਗਈ ਹੈ। 

Share:

ਹਾਈਲਾਈਟਸ

  • ਕਰਮਚਾਰੀ ਆਪਣੀ ਜਾਨ ਬਚਾਉਣ ਲਈ ਕੰਪਨੀ ਦੀ ਛੱਤ 'ਤੇ ਪਹੁੰਚ ਗਏ
  • ਕੈਮੀਕਲ ਨੂੰ ਲੱਗੀ ਅੱਗ ਕਾਰਨ ਅੱਗ ਕਾਫੀ ਫੈਲ ਗਈ ਹੈ।

Himachal Pradesh Fire News : ਹਿਮਾਚਲ ਪ੍ਰਦੇਸ਼ ਦੇ ਸਨਅਤੀ ਖੇਤਰ ਬੱਦੀ ਬਰੋਟੀਵਾਲਾ ਦੀ ਅਰੋਮਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਕੰਪਨੀ ਦੇ ਕਈ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਕੰਪਨੀ ਦੀ ਛੱਤ 'ਤੇ ਪਹੁੰਚ ਗਏ। ਭਿਆਨਕ ਅੱਗ ਕਾਰਨ ਕਈ ਕਰਮਚਾਰੀ ਹਾਲੇ ਵੀ ਛੱਤ 'ਤੇ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਇਹ ਕੰਪਨੀ ਕੈਮੀਕਲ ਤਿਆਰ ਕਰਦੀ ਹੈ। ਕੈਮੀਕਲ ਨੂੰ ਲੱਗੀ ਅੱਗ ਕਾਰਨ ਅੱਗ ਕਾਫੀ ਫੈਲ ਗਈ ਹੈ।

2 ਘੰਟੇ ਮਗਰੋਂ ਵੀ ਨਹੀਂ ਹੋਈ ਕੰਟਰੋਲ 

ਦੋ ਘੰਟੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੁਣ ਵੀ ਲਗਾਤਾਰ ਕੈਮੀਕਲ ਕਾਰਨ ਧਮਾਕੇ ਹੋ ਰਹੇ ਹਨ। ਕੁੱਝ ਕਰਮਚਾਰੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਇਸਤੋਂ ਇਲਾਵਾ ਆਸ-ਪਾਸ ਦੀਆਂ ਹੋਰ ਇਕਾਈਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਐਨਡੀਆਰਐਫ ਮੌਕੇ ’ਤੇ ਪਹੁੰਚ ਗਈ ਹੈ। ਕੰਪਨੀ ਵਿੱਚ 80 ਤੋਂ 90 ਕਰਮਚਾਰੀ ਲਗਾਤਾਰ ਆਉਂਦੇ ਹਨ। ਅਜੇ ਤੱਕ ਕੋਈ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ ਕਿ ਸਾਰੇ ਬਾਹਰ ਆਏ ਹਨ ਜਾਂ ਨਹੀਂ। NDRF ਦੀ ਟੀਮ ਤੋਂ ਇਲਾਵਾ ਐਸਡੀਐਮ, ਤਹਿਸੀਲਦਾਰ ਸਮੇਤ ਐਸਪੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ