ਸਰਹਿੰਦ ਸਟੇਸ਼ਨ 'ਤੇ ਭੜਕੇ ਯਾਤਰੀ, ਰੇਲਗੱਡੀ 'ਤੇ ਪੱਥਰਬਾਜ਼ੀ

ਛਠ ਪੂਜਾ ਤੋਂ ਪਹਿਲਾਂ ਰੇਲਗੱਡੀ ਰੱਦ ਕਰਨ ਮਗਰੋਂ ਯਾਤਰੀਆਂ ਦਾ ਗੁੱਸਾ ਸੱਤਵੇਂ ਆਸਮਾਨ ਪਹੁੰਚ ਗਿਆ। ਰੋਸ ਵਜੋਂ ਰੇਲਵੇ ਸਟੇਸ਼ਨ 'ਤੇ ਹੰਗਾਮਾ ਕੀਤਾ ਗਿਆ। ਰੇਲਵੇ ਲਾਈਨਾਂ 'ਤੇ ਆ ਕੇ ਰੇਲਗੱਡੀ ਉਪਰ ਪੱਥਰ ਮਾਰੇ ਗਏ।

Share:

ਹਾਈਲਾਈਟਸ

  • ਛਠ ਪੂਜਾ
  • ਰੇਲ ਮੰਤਰੀ

ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੇਲ ਯਾਤਰੀ ਭੜਕ ਗਏ। ਉਹਨਾਂ ਨੇ ਰੇਲਗੱਡੀ 'ਤੇ ਪੱਥਰ ਮਾਰੇ। ਵੱਡੀ ਗਿਣਤੀ ਵਿੱਚ ਯਾਤਰੀਆਂ ਨੇ ਰੇਲਵੇ ਟਰੈਕ ਅਤੇ ਸਟੇਸ਼ਨ 'ਤੇ ਹੰਗਾਮਾ ਕੀਤਾ। ਛਠ ਪੂਜਾ ਤੋਂ ਠੀਕ ਪਹਿਲਾਂ ਸਪੈਸ਼ਲ ਟਰੇਨ ਦੇ ਰੱਦ ਹੋਣ ਨਾਲ ਯਾਤਰੀਆਂ ਦਾ ਗੁੱਸਾ ਵਧਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਸਰਹਿੰਦ ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਛਠ ਪੂਜਾ ਲਈ ਸਰਹਿੰਦ ਤੋਂ ਸਰਸਾ ਲਈ ਵਿਸ਼ੇਸ਼ ਰੇਲ ਗੱਡੀ ਨੰਬਰ 04526 ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਰੇਲ ਗੱਡੀ ਨੇ ਮੰਗਲਵਾਰ ਨੂੰ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣਾ ਸੀ। ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ  ਯਾਤਰੀਆਂ ਨੂੰ ਲਾਰੇ ਲਾਉਂਦੇ ਰਹੇ ਕਿ ਰੇਲਗੱਡੀ ਛੇਤੀ ਚੱਲਣ ਵਾਲੀ ਹੈ। ਰਾਤ ਨੂੰ ਕਿਹਾ ਗਿਆ ਕਿ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ। ਇਸਦਾ ਬੁੱਧਵਾਰ ਨੂੰ ਨਵਾਂ ਸ਼ਡਿਊਲ ਪਤਾ ਲੱਗੇਗਾ। ਜਿਸ ਕਾਰਨ ਗੁੱਸਾ ਵਧ ਗਿਆ।

photo
ਸਰਹਿੰਦ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੇ ਰੇਲ ਗੱਡੀ ਉਪਰ ਪੱਥਰ ਮਾਰੇ। ਫੋਟੋ ਕ੍ਰੇਡਿਟ - ਜੇਬੀਟੀ

ਨਾ ਟਿਕਟਾਂ ਵਾਪਸ ਅਤੇ ਨਾ ਹੀ ਜਾਣਕਾਰੀ 


ਰੇਲਵੇ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਰੇਲਗੱਡੀ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸਤੋਂ ਬਾਅਦ ਉਹ ਕਾਊਂਟਰ 'ਤੇ ਗਏ ਪਰ ਉਥੇ ਕੋਈ ਰੇਲਵੇ ਮੁਲਾਜ਼ਮ ਨਹੀਂ ਸੀ। ਕਿਸੇ ਨੇ  ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।  ਟਿਕਟ ਵੀ ਵਾਪਸ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਉਹ ਰੇਲਵੇ ਸਟੇਸ਼ਨ 'ਤੇ ਫਸੇ ਹੋਏ ਹਨ। ਘਰ ਵਿੱਚ ਪਰਿਵਾਰ ਛਠ ਪੂਜਾ ਲਈ  ਉਡੀਕ ਕਰ ਰਹੇ ਹਨ। ਰੇਲ ਮਹਿਕਮੇ ਦੀ ਲਾਪਰਵਾਹੀ ਨਾਲ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। 

ਫੋਟੋ
ਸਰਹਿੰਦ ਰੇਲਵੇ ਸਟੇਸ਼ਨ 'ਤੇ ਰੇਲ ਯਾਤਰੀਆਂ ਨੇ ਹੰਗਾਮਾ ਕੀਤਾ। ਫੋਟੋ ਕ੍ਰੇਡਿਟ - ਜੇਬੀਟੀ

ਰੇਲ ਮੰਤਰੀ ਤੋਂ  ਗੱਡੀ ਚਲਾਉਣ ਦੀ ਮੰਗ

ਯਾਤਰੀਆਂ ਨੇ ਰੇਲਵੇ ਵਿਭਾਗ ਅਤੇ ਕੇਂਦਰ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ। ਯਾਤਰੀਆਂ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਛਠ ਪੂਜਾ ਉਨ੍ਹਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਜੇਕਰ ਉਹ ਇਸ ਤਿਉਹਾਰ ਦੌਰਾਨ ਇੱਥੇ ਫਸੇ ਰਹੇ ਤਾਂ ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚੇਗੀ। ਇਸ ਲਈ ਰੇਲ ਗੱਡੀ ਨੂੰ ਤੁਰੰਤ ਚਾਲੂ ਕੀਤਾ ਜਾਵੇ।

ਇਹ ਵੀ ਪੜ੍ਹੋ