'ਹੋਲੀ ਅਯੁੱਧਿਆ' ਐਪ ਤੇ ਕਰੋ ਹੋਟਲ ਬੁੱਕ, ਆਰਤੀ ਦਾ ਪਾਸ ਵੀ ਬਿਨਾਂ ਲਾਈਨ 'ਚ ਲਗੇ ਲੈ ਸਕੋਗੇ

ਇਸ ਐਪ ਦੀ ਮਦਦ ਨਾਲ ਤੁਸੀਂ ਅਯੁੱਧਿਆ ਵਿੱਚ ਆਪਣੇ ਲਈ ਹੋਟਲ ਬੁੱਕ ਕਰ ਸਕਦੇ ਹੋ ਅਤੇ ਆਰਤੀ ਲਈ ਪਾਸ ਵੀ ਮਿੰਟਾਂ ਵਿੱਚ ਲੈ ਸਕਦੇ ਹੋ। ਇਥੋਂ ਤੱਕ ਕਿ ਤੁਹਾਨੂੰ ਲਾਈਨਾਂ ਵਿੱਚ ਲਗਨ ਦੀ ਵੀ ਲੋੜ ਨਹੀਂ ਹੋਵੇਗੀ। ਅਯੁੱਧਿਆ ਪ੍ਰਸ਼ਾਸਨ ਨੇ ਰਾਮ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਲਈ ਸਮਰਪਿਤ ਐਪ 'ਹੋਲੀ ਅਯੁੱਧਿਆ' ਸ਼ੁਰੂ ਕੀਤੀ ਹੈ।

Share:

Ram Mandir: ਅਯੁੱਧਿਆ ਰਾਮ ਮੰਦਿਰ ਦੇ ਉਦਘਾਟਨ ਵਿਚ ਕੁਝ ਹੀ ਦਿਨ ਬਾਕੀ ਹਨ ਅਤੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਮੋਦੀ ਸਰਕਾਰ ਇਸ ਪ੍ਰੋਗ੍ਰਾਮ ਵਿੱਚ ਵੱਧ ਤੋਂ ਵੱਧ ਲੋਕ ਇੱਕਠੇ ਕਰਨਾ ਚਾਹੁੰਦੀ ਹੈ। ਪਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਉਹਨਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰਨਾ ਵੀ ਸੋਖਾ ਨਹੀਂ ਹੈ। ਪਰ ਸਰਕਾਰ ਨੇ ਇਸ ਚਿੰਤਾ ਦਾ ਹੱਲ ਕਰਦੇ ਹੋਏ ਐਪ ਲਾਂਚ ਕੀਤੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਅਯੁੱਧਿਆ ਵਿੱਚ ਆਪਣੇ ਲਈ ਹੋਟਲ ਬੁੱਕ ਕਰ ਸਕਦੇ ਹੋ ਅਤੇ ਆਰਤੀ ਲਈ ਪਾਸ ਵੀ ਮਿੰਟਾਂ ਵਿੱਚ ਲੈ ਸਕਦੇ ਹੋ। ਇਥੋਂ ਤੱਕ ਕਿ ਤੁਹਾਨੂੰ ਲਾਈਨਾਂ ਵਿੱਚ ਲਗਨ ਦੀ ਵੀ ਲੋੜ ਨਹੀਂ ਹੋਵੇਗੀ। ਅਯੁੱਧਿਆ ਪ੍ਰਸ਼ਾਸਨ ਨੇ ਰਾਮ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਲਈ ਸਮਰਪਿਤ ਐਪ 'ਹੋਲੀ ਅਯੁੱਧਿਆ' ਸ਼ੁਰੂ ਕੀਤੀ ਹੈ। ਇਸ 'ਚ ਅਯੁੱਧਿਆ ਦੀਆਂ 500 ਇਮਾਰਤਾਂ ਨੂੰ 'ਹੋਮਸਟੇਅ' ਵਜੋਂ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਨੂੰ ਤੁਸੀਂ ਐਪ ਰਾਹੀਂ ਬੁੱਕ ਕਰ ਸਕਦੇ ਹੋ।

ਐਪ ਵਿੱਚ ਉਪਲਬਧ ਔਸਤ ਕਮਰੇ ਦਾ ਕਿਰਾਇਆ 1000 ਰੁਪਏ ਤੋਂ ਸ਼ੁਰੂ

ਅਯੁੱਧਿਆ ਵਿਕਾਸ ਅਥਾਰਟੀ ਨੇ ਇਸ ਐਪ ਨੂੰ ਬਣਾਇਆ ਹੈ, ਜੋ ਸੈਲਾਨੀਆਂ ਨੂੰ ਅਯੁੱਧਿਆ ਵਿੱਚ ਸਸਤੇ ਹੋਮਸਟੇ ਬੁੱਕ ਕਰਨ ਵਿੱਚ ਮਦਦ ਕਰੇਗਾ। ਫਿਲਹਾਲ ਇਸ ਐਪ ਨੂੰ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਹੀ ਉਪਲੱਬਧ ਕਰਾਇਆ ਗਿਆ ਹੈ। ਜੇਕਰ ਤੁਸੀਂ ਐਪ ਨੂੰ ਦੇਖਦੇ ਹੋ, ਤਾਂ ਇਸਦਾ ਇੰਟਰਫੇਸ ਕਿਸੇ ਵੀ ਆਮ ਹੋਟਲ ਬੁਕਿੰਗ ਐਪ ਵਰਗਾ ਹੈ ਪਰ ਹੋਟਲ ਸੂਚੀ ਸਿਰਫ ਅਯੁੱਧਿਆ ਲਈ ਹੈ। ਇਸ ਐਪ ਵਿੱਚ ਉਪਲਬਧ ਔਸਤ ਕਮਰੇ ਦਾ ਕਿਰਾਇਆ 1000 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਐਪ ਵਿੱਚ ਅਯੁੱਧਿਆ ਸ਼ਹਿਰ ਦੀਆਂ 500 ਇਮਾਰਤਾਂ ਨੂੰ ਹੋਮਸਟੈਅ ਦੇ ਤਹਿਤ ਰਜਿਸਟਰਡ ਕੀਤਾ ਗਿਆ ਹੈ ਅਤੇ ਇਸ ਵਿੱਚ 2200 ਕਮਰਿਆਂ ਦੀ ਸਹੂਲਤ ਹੈ।

ਇੰਝ ਕਰੋ ਐਪ ਰਾਹੀਂ ਕਮਰਾ ਬੁੱਕ

  • ਜੇਕਰ ਤੁਸੀਂ ਇਸ ਐਪ ਰਾਹੀਂ ਕਮਰਾ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਵੈਧ ਨੰਬਰ ਹੋਣਾ ਲਾਜ਼ਮੀ ਹੈ।
  • ਆਪਣੀ ਬੁਕਿੰਗ ਦੀ ਪੁਸ਼ਟੀ ਕਰਨ ਲਈ, ਤੁਹਾਨੂੰ ਪਹਿਲਾਂ ਤੋਂ ਭੁਗਤਾਨ ਕਰਨਾ ਹੋਵੇਗਾ।
  • ਜੇਕਰ ਤੁਸੀਂ ਕੈਂਸਲੇਸ਼ਨ ਅਤੇ ਰਿਫੰਡ ਚਾਹੁੰਦੇ ਹੋ, ਤਾਂ ਤੁਹਾਨੂੰ ਚੈੱਕ-ਇਨ ਤੋਂ 24 ਘੰਟੇ ਪਹਿਲਾਂ ਬੁਕਿੰਗ ਰੱਦ ਕਰਨੀ ਪਵੇਗੀ।
  • ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ। ਕਿਰਪਾ ਕਰਕੇ ਨੋਟ ਕਰੋ ਕਿ ਜ਼ਿਆਦਾਤਰ ਹੋਮਸਟੇ ਵਿੱਚ ਚੈੱਕ-ਇਨ ਦਾ ਸਮਾਂ ਦੁਪਹਿਰ 2 ਵਜੇ ਹੈ।

ਇਹ ਵੀ ਪੜ੍ਹੋ