LOC ਨੇੜੇ ਬਾਰੂਦੀ ਸੁਰੰਗ ਵਿੱਚ ਧਮਾਕਾ, ਲੁਧਿਆਣਾ ਦਾ ਜਵਾਨ ਸ਼ਹੀਦ

ਘਟਨਾ ਦੀ ਸੂਚਨਾ ਮਿਲਦੇ ਹੀ ਹੋਰ ਜਵਾਨ ਵੀ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਫਸਟ ਏਡ ਤੋਂ ਬਾਅਦ ਇਕ ਜ਼ਖਮੀ ਸਿਪਾਹੀ ਨੂੰ ਏਅਰਲਿਫਟ ਰਾਹੀਂ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ।

Share:

ਹਾਈਲਾਈਟਸ

  • ਫਸਟ ਏਡ ਤੋਂ ਬਾਅਦ ਇਕ ਜ਼ਖਮੀ ਸਿਪਾਹੀ ਨੂੰ ਏਅਰਲਿਫਟ ਰਾਹੀਂ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ।

ਜੰਮੂ ਦੇ ਰਾਜੋਰੀ ਜ਼ਿਲ੍ਹੇ ਦੇ ਨੌਸ਼ਹਿਰਾ ਵਿੱਚ ਭਾਰਤ-ਪਾਕਿਸਤਾਨ LOC ਨੇੜੇ ਇੱਕ ਬਾਰੂਦੀ ਸੁਰੰਗ ਵਿੱਚ ਧਮਾਕਾ ਹੋਣ ਕਾਰਨ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਅਗਨੀਵੀਰ ਅਜੈ ਸਿੰਘ ਸ਼ਹੀਦ ਹੋ ਗਿਆ ਅਤੇ ਦੋ ਜਵਾਨ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜੀ ਗਸ਼ਤ ਕਰ ਰਹੇ ਸਨ।

ਜ਼ਖਮੀ ਸਿਪਾਹੀ ਏਅਰਲਿਫਟ

ਰਾਜੋਰੀ ਜ਼ਿਲੇ ਦੇ ਕਲਾਲ 'ਚ ਭਾਰਤ-ਪਾਕਿਸਤਾਨ LOC ਦੇ ਨੇੜੇ ਪੋਖਰਾ ਅੱਗੇ ਗਸ਼ਤ ਦੌਰਾਨ ਵੀਰਵਾਰ ਨੂੰ ਇਕ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਹੋਰ ਜਵਾਨ ਵੀ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਫਸਟ ਏਡ ਤੋਂ ਬਾਅਦ ਇਕ ਜ਼ਖਮੀ ਸਿਪਾਹੀ ਨੂੰ ਏਅਰਲਿਫਟ ਰਾਹੀਂ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਵਿੱਚ ਕਾਂਸਟੇਬਲ ਬਲਵੰਤ ਦੇ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਊਧਮਪੁਰ ਵਿਖੇ ਚੱਲ ਰਿਹਾ ਹੈ। ਨਾਇਬ ਸੂਬੇਦਾਰ ਧਰਮਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਦਾ ਇਲਾਜ 150 ਜੀਐਚ ਵਿੱਚ ਕੀਤਾ ਗਿਆ ਹੈ। 

ਸ਼ੱਕੀ ਸੁਰੰਗ ਮਿਲਣ ਦੀ ਸੂਚਨਾ

ਦੂਜੇ ਪਾਸੇ ਜੰਮੂ ਜ਼ਿਲ੍ਹੇ ਨਾਲ ਲੱਗਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ (ਆਈਬੀ) ਨੇੜੇ ਇੱਕ ਸ਼ੱਕੀ ਸੁਰੰਗ ਮਿਲਣ ਦੀ ਸੂਚਨਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਲਈ ਸਨਿਫਰ ਕੁੱਤਿਆਂ ਅਤੇ ਆਧੁਨਿਕ ਉਪਕਰਨਾਂ ਦੀ ਮਦਦ ਲਈ ਜਾ ਰਹੀ ਹੈ। ਜੇਸੀਬੀ ਵੀ ਬੁਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮੌਕੇ 'ਤੇ ਕੋਈ ਸੁਰੰਗ ਨਹੀਂ ਮਿਲੀ ਹੈ। ਗਣਤੰਤਰ ਦਿਵਸ ਸਬੰਧੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :