ਰਾਜਸਥਾਨ ਵਿੱਚ ਭਾਜਪਾ ਨੇ ਮਾਰੀ ਬਾਜ਼ੀ, ਕਾਂਗਰਸ ਸੱਤਾ ਤੋਂ ਬਾਹਰ, ਜਾਣੋ ਕੀ ਰਹੇ ਕਾਰਣ

ਰਾਜਸਥਾਨ ਵਿੱਚ ਕਾਂਗਰਸ  ਸੱਤਾ ਵਾਪਸੀ ਦਾ ਸੂਫਨਾ ਲੈ ਰਹੀ ਸੀ, ਪਰ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਾਰੇ ਦਾਅਵਿਆਂ ਅਤੇ ਉਨ੍ਹਾਂ ਦੇ ਲੋਕ-ਲੁਭਾਊ ਵਾਅਦਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਭਾਰੀ ਵੋਟਾਂ ਪਾਈਆਂ ਅਤੇ ਇਸ ਨੂੰ ਵੱਡੀ ਜਿੱਤ ਮਿਲ ਰਹੀ ਹੈ।  

Share:

ਭਾਰਤੀ ਜਨਤਾ ਪਾਰਟੀ ਨੇ ਇਕ ਵਾਰੀ ਫਿਰ ਰਾਜਸਥਾਨ ਦੀ ਸੱਤਾ ਤੇ ਕਬਜ਼ਾ ਜਮਾ ਲਿਆ ਹੈ। ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਇਕ ਨਹੀਂ, ਕਈ ਕਾਰਣ ਹਨ। ਰਾਜਸਥਾਨ ਵਿੱਚ ਕਾਂਗਰਸ  ਸੱਤਾ ਵਾਪਸੀ ਦਾ ਸੂਫਨਾ ਲੈ ਰਹੀ ਸੀ, ਪਰ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਸਥਾਨ ਦੀਆਂ 199 ਸੀਟਾਂ ਤੇ ਵੋਟਿੰਗ ਹੋਈ ਸੀ, ਹੁਣ ਤੱਕ ਦੇ ਨਤੀਜਿਆਂ ਦੇ ਆਧਾਰ 'ਤੇ ਭਾਜਪਾ ਨੂੰ 114 ਸੀਟਾਂ ਮਿਲਦੀਆਂ ਦਿੱਖ ਰਹੀਆਂ ਹਨ। ਉਥੇ ਹੀ ਕਾਂਗਰਸ 70 ਸੀਟਾਂ ਤੇ ਸਿਮਟਦੀ ਨਜ਼ਰ ਆ ਰਹੀ ਹੈ। ਪਿਛਲੇ 30 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਇੱਕ ਵਾਰ ਫਿਰ ਜਾਰੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਾਰੇ ਦਾਅਵਿਆਂ ਅਤੇ ਉਨ੍ਹਾਂ ਦੇ ਲੋਕ-ਲੁਭਾਊ ਵਾਅਦਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਭਾਰੀ ਵੋਟਾਂ ਪਾਈਆਂ ਅਤੇ ਇਸ ਨੂੰ ਵੱਡੀ ਜਿੱਤ ਮਿਲ ਰਹੀ ਹੈ।  ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ ਨੂੰ 115 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। 

ਇਹ ਰਹੇ ਕਾਂਗਰਸ ਦੀ ਹਾਰ ਦੇ ਕਾਰਣ

  • ਰਾਜਸਥਾਨ ਵਿੱਚ ਕਾਂਗਰਸ ਦੀ ਹਾਰ ਦਾ ਇੱਕ ਵੱਡਾ ਕਾਰਨ ਪਾਰਟੀ ਅੰਦਰਲੀ ਆਪਸੀ ਕਲੇਸ਼ ਸੀ। ਕਈ ਨੇਤਾ ਨਾਰਾਜ਼ ਸਨ ਪਰ ਗਹਿਲੋਤ ਨੇ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਸੰਭਾਲਿਆ। ਪਾਰਟੀ ਅੰਦਰ ਧੜੇਬੰਦੀ ਅਤੇ ਕਈ ਬਾਗੀ ਆਗੂਆਂ ਨੇ ਪਾਰਟੀ ਦੀ ਖੇਡ ਵਿਗਾੜ ਦਿੱਤੀ। 
  • ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਦੀ ਲੜਾਈ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਦੋਵੇਂ ਨੇਤਾ ਆਪਣਾ ਕੰਮ ਛੱਡ ਕੇ ਆਪਸੀ ਲੜਾਈ 'ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆਏ। ਸਰਕਾਰ ਬਣਦੇ ਹੀ ਦੋਵਾਂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਸੀ ਅਤੇ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ। 
  • ਰਾਜਸਥਾਨ ਚੋਣਾਂ ਵਿੱਚ ਅਮਨ-ਕਾਨੂੰਨ ਵੀ ਇੱਕ ਅਹਿਮ ਮੁੱਦਾ ਰਿਹਾ। ਔਰਤਾਂ ਵਿਰੁੱਧ ਅਪਰਾਧਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ, ਜਿਸ ਕਾਰਨ ਭਾਜਪਾ ਨੇ ਕਾਂਗਰਸ ਨੂੰ ਘੇਰ ਲਿਆ।
  • ਰਾਜਸਥਾਨ 'ਚ ਕਾਂਗਰਸ ਦੀ ਹਾਰ ਦਾ ਕਾਰਨ ਵੀ ਸੀਐਮ ਅਸ਼ੋਕ ਗਹਿਲੋਤ ਦੀ ਹਉਮੈ ਹੀ ਸੀ, ਉਨ੍ਹਾਂ ਦੇ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਅਤੇ ਹਉਮੈ ਨੇ ਉਨ੍ਹਾਂ ਨੂੰ ਡੁਬੋ ਦਿੱਤਾ। ਗਹਿਲੋਤ ਦੇ ਸਾਥੀਆਂ ਨੇ ਉਨ੍ਹਾਂ 'ਤੇ ਹੰਕਾਰੀ ਹੋਣ ਦਾ ਦੋਸ਼ ਲਗਾਇਆ।
  • ਰਾਜਸਥਾਨ 'ਚ ਭਰਤੀ ਪ੍ਰੀਖਿਆਵਾਂ ਦਾ ਪੇਪਰ ਲੀਕ ਮਾਮਲਾ ਗਹਿਲੋਤ ਸਰਕਾਰ 'ਤੇ ਭਾਰੀ ਪਿਆ। ਭਾਜਪਾ ਨੇ ਚੋਣਾਂ ਦੌਰਾਨ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਿਆ। ਗਹਿਲੋਤ ਨੂੰ ਪੇਪਰ ਲੀਕ ਨੂੰ ਲੈ ਕੇ ਨੌਜਵਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਇਹ ਵੀ ਪੜ੍ਹੋ