ਭਾਜਪਾ ਵਿਧਾਇਕ ਦਾ IAS ਨਾਲ ਪਿਆ ਪੇਚਾ - ਸਿੱਧੀ ਧਮਕੀ ਦਿੱਤੀ, ਜੇਕਰ ਤੇਰੀ ਮਾਂ ਨੇ ਦੁੱਧ ਪਿਲਾਇਆ ਹੈ ਤਾਂ...... 

ਨੰਦ ਕਿਸ਼ੋਰ ਗੁਰਜਰ ਨੇ ਗੁੱਸੇ ਨਾਲ ਭੜਕਦੇ ਹੋਏ, ਆਈਏਐਸ ਅਧਿਕਾਰੀ ਨੂੰ ਜਨਤਕ ਤੌਰ 'ਤੇ ਚੇਤਾਵਨੀ ਦਿੱਤੀ ਅਤੇ ਲਲਕਾਰਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

Courtesy: ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਆਈਏਐਸ ਅਧਿਕਾਰੀ ਨੂੰ ਚੈਲੰਜ ਕੀਤਾ

Share:

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਲੋਨੀ ਇਲਾਕੇ ਦੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਆਪਣੇ ਇਤਰਾਜ਼ਯੋਗ ਬਿਆਨ ਕਾਰਨ ਵਿਵਾਦਾਂ ਵਿੱਚ ਫਸ ਗਏ ਹਨ। ਵੀਰਵਾਰ ਨੂੰ ਯੂਪੀ ਪੁਲਿਸ ਨੇ ਰਾਮ ਕਥਾ ਤੋਂ ਪਹਿਲਾਂ ਕੱਢੀ ਗਈ ਕਲਸ਼ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋਈ ਅਤੇ ਇਸ ਵਿੱਚ ਵਿਧਾਇਕ ਦੇ ਕੱਪੜੇ ਵੀ ਫਟ ਗਏ। ਨੰਦ ਕਿਸ਼ੋਰ ਗੁਰਜਰ ਨੇ ਗੁੱਸੇ ਨਾਲ ਭੜਕਦੇ ਹੋਏ, ਆਈਏਐਸ ਅਧਿਕਾਰੀ ਨੂੰ ਜਨਤਕ ਤੌਰ 'ਤੇ ਚੇਤਾਵਨੀ ਦਿੱਤੀ ਅਤੇ ਲਲਕਾਰਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਤੁਹਾਡੀਆਂ ਗੋਲੀਆਂ ਹੋਣਗੀਆਂ ਸਾਡੀ ਛਾਤੀ ਹੋਵੇਗੀ

ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਖੁੱਲ੍ਹ ਕੇ ਚੁਣੌਤੀ ਦਿੱਤੀ ਅਤੇ ਕਿਹਾ ਕਿ ਕਲਸ਼ ਯਾਤਰਾ ਖਤਮ ਹੋਣ ਦਿਓ, ਫਿਰ ਮੈਂ ਯੂਪੀ ਪੁਲਿਸ ਨੂੰ ਦੱਸਾਂਗਾ। ਮੁੱਖ ਸਕੱਤਰ, ਜੇਕਰ ਤੇਰੀ ਮਾਂ ਨੇ ਦੁੱਧ ਪਿਲਾਇਆ ਹੈ ਤਾਂ ਕਥਾ ਤੋਂ ਬਾਅਦ, ਗਾਜ਼ੀਆਬਾਦ ਯੂਪੀ ਪੁਲਿਸ, ਤੁਹਾਡੀਆਂ ਗੋਲੀਆਂ ਹੋਣਗੀਆਂ ਸਾਡੀ ਛਾਤੀ ਹੋਵੇਗੀ। ਇਸ ਬਿਆਨ ਤੋਂ ਬਾਅਦ, ਨੰਦਕਿਸ਼ੋਰ ਦੇ ਸਮਰਥਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਵਿਧਾਇਕ ਹੋਰ ਵੀ ਗੁੱਸੇ ਵਿੱਚ ਆ ਗਏ। ਜਿਵੇਂ ਹੀ ਨੰਦ ਕਿਸ਼ੋਰ ਗੁਰਜਰ ਨੇ ਗੋਲੀਆਂ ਬਾਰੇ ਗੱਲ ਕੀਤੀ, ਉਨ੍ਹਾਂ ਦੇ ਸਮਰਥਕਾਂ ਨੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਅਸੀਂ ਤਿਆਰ ਹਾਂ, 28 ਤਰੀਕ ਤੋਂ ਬਾਅਦ ਮੁੱਖ ਸਕੱਤਰ ਦਾ ਸਮਾਂ ਹੋਵੇਗਾ। ਵਿਧਾਇਕ ਬੋਲੇ ਕਿ ਮਾਣਯੋਗ ਯੋਗੀ ਜੀ ਨੇ ਸਾਨੂੰ ਬੋਲਣ ਤੋਂ ਵਰਜਿਆ ਸੀ। ਇਸੇ ਲਈ ਅਸੀਂ ਚੁੱਪ ਸੀ, ਪਰ ਪੁਲਿਸ ਬੇਇਨਸਾਫ਼ੀ ਕਰ ਰਹੀ ਸੀ। ਮੇਰੇ ਵਰਕਰਾਂ, ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਅਤੇ ਮੈਂ ਚੁੱਪ ਰਿਹਾ। ਇੱਕ ਵਰਕਰ ਤੋਂ ਕੁਝ ਪੈਸੇ ਲੈ ਕੇ ਉਸਨੂੰ ਛੱਡਿਆ ਗਿਆ।

ਸਾਡੀ ਭੈਣ ਸਰਿਤਾ ਚੌਧਰੀ ਨੂੰ ਕੁੱਟਿਆ

ਨੰਦ ਕਿਸ਼ੋਰ ਨੇ ਯੂਪੀ ਪੁਲਿਸ 'ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਸਾਡੀ ਭੈਣ ਸਰਿਤਾ ਚੌਧਰੀ ਨੂੰ ਕੁੱਟਿਆ। ਯੋਗੀ ਜੀ ਨੇ ਮੈਨੂੰ ਬੋਲਣ ਤੋਂ ਵਰਜਿਆ ਸੀ, ਇਸ ਲਈ ਮੈਂ ਉਦੋਂ ਵੀ ਨਹੀਂ ਬੋਲਿਆ। ਉਹਨਾਂ ਨੇ ਗੁੱਸੇ ਨਾਲ ਕਿਹਾ ਕਿ ਮੈਂ ਮੁੱਖ ਸਕੱਤਰ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਮਾਂ ਨੇ ਦੁੱਧ ਪਿਲਾਇਆ ਹੈ ਤਾਂ ਕਥਾ ਤੋਂ ਬਾਅਦ ਗਾਜ਼ੀਆਬਾਦ ਵਿੱਚ ਕੋਈ ਵੀ ਜਗ੍ਹਾ ਤੈਅ ਕਰ ਲੈਣਾ। ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ