Bihar: ਬਕਸਰ ਚ ਰੇਲਗੱਡੀ ਦਾ ਡੱਬਾ ਪਟੜੀ ਤੋਂ ਉਤਰਿਆ

Bihar: ਪਿਛਲੇ ਕੁਝ ਦਿਨਾਂ ਵਿੱਚ ਬਿਹਾਰ ਰਾਜ ਦੇ ਅੰਦਰ ਲਗਾਤਾਰ ਦੂਜਾ ਰੇਲ ਹਾਦਸਾ ਵਾਪਰਿਆ ਹੈ। ਬਿਹਾਰ ਦੇ ਬਕਸਰ ਜ਼ਿਲੇ ਵਿੱਚ ਵਾਪਰੇ ਰੇਲ (Train) ਹਾਦਸੇ ਤੋਂ ਬਾਅਦ ਫਿਰ ਇੱਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬਿਹਾਰ ਦੇ ਬਕਸਰ ਸ਼ਹਿਰ ਦੇ ਨੇੜੇ ਹੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਰਾਤ ਕਰੀਬ 10 ਵਜੇ ਦੀ ਹੈ। ਜਦੋਂ ਰੇਲ […]

Share:

Bihar: ਪਿਛਲੇ ਕੁਝ ਦਿਨਾਂ ਵਿੱਚ ਬਿਹਾਰ ਰਾਜ ਦੇ ਅੰਦਰ ਲਗਾਤਾਰ ਦੂਜਾ ਰੇਲ ਹਾਦਸਾ ਵਾਪਰਿਆ ਹੈ। ਬਿਹਾਰ ਦੇ ਬਕਸਰ ਜ਼ਿਲੇ ਵਿੱਚ ਵਾਪਰੇ ਰੇਲ (Train) ਹਾਦਸੇ ਤੋਂ ਬਾਅਦ ਫਿਰ ਇੱਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਬਿਹਾਰ ਦੇ ਬਕਸਰ ਸ਼ਹਿਰ ਦੇ ਨੇੜੇ ਹੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਰਾਤ ਕਰੀਬ 10 ਵਜੇ ਦੀ ਹੈ। ਜਦੋਂ ਰੇਲ (Train) ਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ। ਇਸ ਹਾਦਸੇ ਕਾਰਨ ਰੇਲਵੇ ਟ੍ਰੈਕ ਦੇ ਸਮਾਨਾਂਤਰ ਵਿੱਚ ਕਾਫ਼ੀ ਵਿਘਨ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸ ਵਿਘਨ ਨਾਲ ਵੱਡੀ ਅਣਹੋਣੀ ਵਾਪਰ ਸਕਦੀ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਬਕਸਰ ਜ਼ਿਲੇ ਦੇ ਰਘੁਨਾਥਪੁਰ ਸਟੇਸ਼ਨ ਨੇੜੇ ਦਿੱਲੀ-ਕਾਮਾਖਿਆ ਉੱਤਰ ਪੂਰਬ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਤੋਂ ਕੁਝ ਦਿਨ ਬਾਅਦ ਸੋਮਵਾਰ ਨੂੰ ਬਿਹਾਰ ਦੇ ਬਕਸਰ ਸ਼ਹਿਰ ਦੇ ਡੁਮਰਾਓਂ ਸਟੇਸ਼ਨ ਨੇੜੇ ਇਕ ਮਾਲ ਗੱਡੀ (Train)  ਦਾ ਇਕ ਹੋਰ ਡੱਬਾ ਪਟੜੀ ਤੋਂ ਉਤਰ ਗਿਆ। ਅਧਿਕਾਰੀਆਂ ਮੁਤਾਬਕ ਇਹ ਘਟਨਾ ਰਾਤ ਕਰੀਬ 10 ਵਜੇ ਦੀ ਹੈ। 

ਮਾਲ ਗੱਡੀ ਫਤੂਹਾ ਜਾ ਰਹੀ ਸੀ

ਮੀਡੀਆ ਰਿਪੋਰਟਾਂ ਦੇ ਅਨੁਸਾਰ ਮਾਲ (Train)  ਗੱਡੀ ਦੀਨ ਦਿਆਲ ਉਪਾਧਿਆਏ ਜੰਕਸ਼ਨ ਤੋਂ ਬਕਸਰ ਦੇ ਰਸਤੇ ਫਤੂਹਾ ਜਾ ਰਹੀ ਸੀ ਜਦੋਂ ਇਹ ਘਟਨਾ ਵਾਪਰੀ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਪਰ ਦੱਸ ਦਿਨਾਂ ਦੇ ਅੰਦਰ ਵਾਪਰਿਆ ਇਹ ਦੂਜਾ ਹਾਦਸਾ ਰੇਲਵੇ ਪ੍ਰਸ਼ਾਸਨ ਦੀ ਲਾਪਰਵਾਹੀ ਦੀਆਂ ਪੋਲਾ ਜ਼ਰੂਰ ਖੋਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਰੇਲ ਟ੍ਰੈਕ ਦਾ ਕੰਮ ਲਗਾਤਾਰ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਟ੍ਰੈਕ ਕਲੀਅਰ ਕਰ ਦਿੱਤਾ ਜਾਵੇਗਾ, ਤਾਕਿ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ। 

ਨਹੀਂ ਆਇਆ ਰੇਲਵੇ ਅਧਿਕਾਰੀਆਂ ਦਾ ਕੋਈ ਬਿਆਨ

ਇਸ ਘਟਨਾ ਨੂੰ ਲੈਕੇ ਫਿਲਹਾਲ ਹਜੇ ਤਕ ਰੇਲਵੇ ਅਧਿਕਾਰੀਆਂ ਵੱਲੋਂ  ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਕੋਚ ਨੂੰ ਬਦਲਣ ਅਤੇ ਪ੍ਰਭਾਵਿਤ ਰੇਲਵੇ ਲਾਈਨ ਨੂੰ ਠੀਕ ਕਰਨ ਦੇ ਯਤਨ ਜਾਰੀ ਹਨ। ਤਾਕਿ ਕਿਸੇ ਕਿਸਮ ਦੀ ਅਣਹੋਣੀ ਨਾ ਹੋਵੇ। ਨਾਲ ਹੀ ਰੇਲਵੇ ਟ੍ਰੈਕ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਾ ਹੋਣ। ਫ਼ਿਲਹਾਲ ਕਿਹੜੇ ਰੂਟ ਜਾਂ ਰੇਲਾਂ (Train) ਇਸ ਹਾਦਸੇ ਨਾਲ ਪ੍ਰਭਾਵਿਤ ਹੋਈਆਂ ਹਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰੇਲਵੇ ਅਧਿਕਾਰੀਆਂ ਦਾ ਸਾਰਾ ਧਿਆਨ ਰੇਲਵੇ ਲਾਈਨ ਨੂੰ ਠੀਕ ਕਰਨ ਤੇ ਲਗਿਆ ਹੈ। ਤਾਂਕਿ ਜਲਦ ਤੋਂ ਜਲਦ ਟ੍ਰੈਕ ਕਲੀਅਰ ਕੀਤਾ ਜਾ ਸਕੇ।