BIHAR ACCIDENT : ਮਧੇਪੁਰਾ ਦੇ ਡੀਐਮ ਦੀ ਕਾਰ ਨੇ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਦਰੜਿਆ, ਤਿੰਨ ਦੀ ਮੌਤ

ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਕੁੰਦਨ ਕੁਮਾਰ ਦਾ ਦਾਆਵਾ ਡੀਐੱਮ ਗੱਡੀ ਵਿੱਚ ਨਹੀਂ ਸਨ ਮੌਜੂਦ, ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਕਾਰ ਵਿੱਚ ਕੋਈ ਤਕਨੀਕੀ ਸਮੱਸਿਆ ਸੀ।

Share:

ਹਾਈਲਾਈਟਸ

  • ਭੀੜ ਇਕੱਠੀ ਹੁੰਦਿਆਂ ਵੇਖ ਡੀਐੱਮ ਅਤੇ ਉਨ੍ਹਾਂ ਦਾ ਡਰਾਈਵਰ ਘਟਨਾ ਵਾਲੀ ਥਾਂ ਤੋਂ ਨਿਕਲੇ

ਮਧੇਪੁਰਾ ਦੇ ਡੀਐਮ ਵਿਜੇ ਪ੍ਰਕਾਸ਼ ਮੀਨਾ ਦੀ ਕਾਰ ਨੇ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਗੁੜੀਆ ਦੇਵੀ (28), ਉਸਦੀ ਧੀ (7) ਅਤੇ ਇੱਕ ਮਜ਼ਦੂਰ ਸ਼ਾਮਲ ਹੈ। ਮਜ਼ਦੂਰ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ 'ਚ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ, ਜਿਸ ਨੂੰ ਡੀਐੱਮਐੱਚ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਦਰਭੰਗਾ ਤੋਂ ਮਧੇਪੁਰਾ ਪਰਤਦੇ ਸਮੇਂ ਮੰਗਲਵਾਰ ਸਵੇਰੇ ਕਰੀਬ 8.30 ਵਜੇ ਮਧੂਬਨੀ ਦੇ ਫੁਲਪਾਰਸ ਨੇੜੇ ਵਾਪਰਿਆ।


ਲੋਕ ਬੋਲੇ, ਡੀਐੱਮ ਗੱਡੀ ਵਿੱਚ ਹੀ ਸਨ  

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਡੀਐੱਮ ਗੱਡੀ ਵਿੱਚ ਮੌਜੂਦ ਸਨ। ਹਾਦਸੇ ਤੋਂ ਬਾਅਦ ਜਿਵੇਂ ਹੀ ਭੀੜ ਨੇ ਗੱਡੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਡੀਐੱਮ ਆਪਣੇ ਸਟਾਫ ਸਮੇਤ ਉਥੋਂ ਨਿਕਲ ਗਏ। ਉੱਧਰ, ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਕੁੰਦਨ ਕੁਮਾਰ ਸਿੰਘ ਦਾ ਦਾਅਵਾ ਹੈ ਕਿ ਡੀਐੱਮ ਗੱਡੀ ਵਿੱਚ ਮੌਜੂਦ ਨਹੀਂ ਸਨ।


ਇਸ ਤਰ੍ਹਾਂ ਹੋਇਆ ਹਾਦਸਾ

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਸਵੇਰੇ ਐੱਨਐੱਚਏਆਈ ਦੇ ਕਰਮਚਾਰੀ ਸੜਕ 'ਤੇ ਚਿੱਟੀਆਂ ਧਾਰੀਆਂ ਪੇਂਟ ਕਰ ਰਹੇ ਸਨ। ਅਚਾਨਕ ਇਕ ਔਰਤ ਅਤੇ ਇਕ ਬੱਚਾ ਸੜਕ 'ਤੇ ਆ ਗਏ। ਡੀਐੱਮ ਦੀ ਕਾਰ ਦੇ ਡਰਾਈਵਰ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਗੱਡੀ ਦੀ ਚਪੇਟ ਵਿੱਚ ਆ ਗਏ। ਇਸ ਤੋਂ ਬਾਅਦ ਗੱਡੀ ਨੇ ਐੱਨਐੱਚ 'ਤੇ ਕੰਮ ਕਰ ਰਹੇ ਮਜ਼ਦੂਰ ਨੂੰ ਵੀ ਕੁਚਲ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਭੀੜ ਇਕੱਠੀ ਹੁੰਦੀ, ਡੀਐੱਮ ਅਤੇ ਉਨ੍ਹਾਂ ਦਾ ਡਰਾਈਵਰ ਘਟਨਾ ਵਾਲੀ ਥਾਂ ਤੋਂ ਨਿਕਲ ਗਏ। ਕਾਰ ਰੇਲਿੰਗ ਨਾਲ ਟਕਰਾ ਗਈ, ਜੋ ਕਿ ਉੱਥੇ ਹੀ ਖੜ੍ਹੀ ਹੈ।

ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੰਗਾਮਾ

ਸਥਾਨਕ ਬ੍ਰਹਮਾਨੰਦ ਯਾਦਵ ਨੇ ਦੱਸਿਆ ਕਿ ਸਵੇਰੇ 8 ਵਜੇ ਪਟਨਾ ਤੋਂ ਮਧੇਪੁਰਾ ਜਾਂਦੇ ਸਮੇਂ ਡੀਐੱਮ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਨੂੰ ਦਰਭੰਗਾ ਰੈਫਰ ਕਰ ਦਿੱਤਾ ਗਿਆ ਹੈ। ਲੋਕ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੌਕੇ 'ਤੇ ਹੀ ਹੰਗਾਮਾ ਕਰ ਰਹੇ ਹਨ। ਐਸਡੀਓ-ਡੀਐਸਪੀ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ