ਕਾਂਗਰਸ 'ਚ ਵੱਡਾ ਫੇਰਬਦਲ, ਪੰਜਾਬ ਸਮੇਤ ਕਈ ਸੂਬਿਆਂ ਦੇ ਇੰਚਾਰਜ ਬਦਲੇ 

ਪ੍ਰਿਯੰਕਾ ਗਾਂਧੀ ਤੋਂ ਯੂਪੀ ਦਾ ਚਾਰਜ ਵਾਪਸ ਲਿਆ ਗਿਆ। ਫਿਲਹਾਲ ਉਹਨਾਂ ਨੂੰ ਕਿਸੇ ਸੂਬੇ ਦੀ ਕਮਾਨ ਨਹੀਂ ਦਿੱਤੀ ਗਈ। ਪ੍ਰਿਯੰਕਾ ਨੂੰ ਪਾਰਟੀ ਅੰਦਰ ਵੱਡੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। 

Share:

ਹਾਲ ਹੀ 'ਚ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਹਾਰ ਮਗਰੋਂ ਕਾਂਗਰਸ ਨੇ ਪਾਰਟੀ ਅੰਦਰ ਵੱਡਾ ਫੇਰਬਦਲ ਕੀਤਾ। ਨਾਲ ਹੀ ਪੰਜਾਬ ਅੰਦਰ ਚੱਲ ਰਹੇ ਕਾਟੋ ਕਲੇਸ਼ ਨੂੰ ਦੇਖਦੇ ਹੋਏ ਵੀ ਇੱਥੋਂ ਦਾ ਇੰਚਾਰਜ ਬਦਲ ਦਿੱਤਾ ਗਿਆ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਿਅੰਕਾ ਗਾਂਧੀ ਤੋਂ ਉੱਤਰ ਪ੍ਰਦੇਸ਼ ਦਾ ਚਾਰਜ ਵਾਪਸ ਲੈਂਦੇ ਹੋਏ ਅਵਿਨਾਸ਼ ਪਾਂਡੇ ਨੂੰ ਇਹ ਜ਼ਿੰਮੇਵਾਰੀ ਸੌਂਪੀ। ਪ੍ਰਿਅੰਕਾ ਗਾਂਧੀ ਨੂੰ ਫਿਲਹਾਲ ਕਿਸੇ ਸੂਬੇ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਦੇਵੇਂਦਰ ਯਾਦਵ ਨੂੰ ਪੰਜਾਬ ਦਾ ਇੰਚਾਰਜ ਅਤੇ ਮਾਨਿਕਮ ਟੈਗੋਰ ਨੂੰ ਆਂਧਰਾ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪਾ ਦਾਸਮੁਨਸ਼ੀ ਨੂੰ ਕੇਰਲ ਦੇ ਨਾਲ-ਨਾਲ ਤੇਲੰਗਾਨਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਰਮੇਸ਼ ਚੇਨੀਥਲਾ ਨੂੰ ਮਹਾਰਾਸ਼ਟਰ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ। ਮੋਹਨ ਪ੍ਰਕਾਸ਼ ਨੂੰ ਬਿਹਾਰ ਦਾ ਇੰਚਾਰਜ ਬਣਾਇਆ ਗਿਆ, ਜਦਕਿ ਸੁਖਜਿੰਦਰ ਸਿੰਘ ਰੰਧਾਵਾ ਰਾਜਸਥਾਨ ਦੇ ਇੰਚਾਰਜ ਬਣੇ ਰਹਿਣਗੇ। ਰਾਜਸਥਾਨ ਦੇ ਕਈ ਆਗੂਆਂ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਸ ਤਹਿਤ ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦਾ ਚਾਰਜ ਮਿਲਿਆ। ਜਤਿੰਦਰ ਸਿੰਘ ਨੂੰ ਅਸਾਮ ਦਾ ਇੰਚਾਰਜ ਨਿਯੁਕਤ ਕਰਨ ਦੇ ਨਾਲ-ਨਾਲ ਮੱਧ ਪ੍ਰਦੇਸ਼ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਖੜਗੇ ਨੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ 12 ਨੇਤਾਵਾਂ ਨੂੰ ਜਨਰਲ ਸਕੱਤਰ-ਇੰਚਾਰਜ ਨਿਯੁਕਤ ਕੀਤਾ। ਵੇਣੂਗੋਪਾਲ ਸੰਗਠਨ ਦੇ ਜਨਰਲ ਸਕੱਤਰ ਅਤੇ ਜੈਰਾਮ ਰਮੇਸ਼ ਸੰਚਾਰ ਵਿਭਾਗ ਦੇ ਇੰਚਾਰਜ ਬਣੇ ਰਹਿਣਗੇ। ਅਜੇ ਮਾਕਨ ਪਾਰਟੀ ਦੇ ਖਜ਼ਾਨਚੀ ਬਣੇ ਰਹਿਣਗੇ। ਜਦਕਿ ਮਿਲਿੰਦ ਦੇਵੜਾ ਅਤੇ ਵਿਜੇ ਇੰਦਰ ਸਿੰਹਾਲਾ ਨੂੰ ਸੰਯੁਕਤ ਖਜ਼ਾਨਚੀ ਬਣਾਇਆ ਗਿਆ ਹੈ। ਇਹਨਾਂ ਤਬਦੀਲੀਆਂ ਦੀ ਪਾਰਟੀ ਵੱਲੋਂ ਜਾਰੀ ਸੂਚੀ ਹੇਠਾਂ ਦੇਖੋ.....

ਫੋਟੋ
ਸੂਚੀ ਨੰਬਰ 1
ਫੋਟੋ
ਸੂਚੀ ਨੰਬਰ 2

 

 

ਇਹ ਵੀ ਪੜ੍ਹੋ