Punjab-Haryana High Court ਵਲੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ

Punjab-Haryana High Court News: ਪਟੀਸ਼ਨਰ ਓਮ ਪ੍ਰਕਾਸ਼ ਬਾਂਸਲ ਨੇ ਬਹਿਸ ਦੌਰਾਨ ਦੱਸਿਆ ਕਿ ਉਸ ਨੇ 17 ਜੁਲਾਈ 2011 ਨੂੰ ਇੱਕ ਅਖ਼ਬਾਰ ਵਿੱਚ ਖ਼ਬਰ ਪੜ੍ਹੀ ਸੀ, ਜਿਸ ਵਿੱਚ ਦਿਗਵਿਜੇ ਸਿੰਘ ਨੇ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਆਰਐਸਐਸ ਦੀ ਸ਼ਮੂਲੀਅਤ ਬਾਰੇ ਦੱਸਿਆ ਸੀ। ਇੰਨਾ ਹੀ ਨਹੀਂ ਦਿਗਵਿਜੇ ਸਿੰਘ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਦੇ ਸਬੂਤ ਹਨ।

Share:

Punjab-Haryana High Court News: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਪਟੀਸ਼ਨ 'ਚ ਦਿਗਵਿਜੇ ਸਿੰਘ 'ਤੇ ਦੋਸ਼ ਲਾਇਆ ਗਿਆ ਸੀ ਕਿ ਜੁਲਾਈ 2011 'ਚ ਮੁੰਬਈ 'ਚ ਹੋਏ ਬੰਬ ਧਮਾਕਿਆਂ ਪਿੱਛੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਹੱਥ ਸੀ। ਪਟੀਸ਼ਨਰ ਓਮ ਪ੍ਰਕਾਸ਼ ਬਾਂਸਲ ਨੇ ਬਹਿਸ ਦੌਰਾਨ ਦੱਸਿਆ ਕਿ ਉਸ ਨੇ 17 ਜੁਲਾਈ 2011 ਨੂੰ ਇੱਕ ਅਖ਼ਬਾਰ ਵਿੱਚ ਖ਼ਬਰ ਪੜ੍ਹੀ ਸੀ, ਜਿਸ ਵਿੱਚ ਦਿਗਵਿਜੇ ਸਿੰਘ ਨੇ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਆਰਐਸਐਸ ਦੀ ਸ਼ਮੂਲੀਅਤ ਬਾਰੇ ਦੱਸਿਆ ਸੀ। ਇੰਨਾ ਹੀ ਨਹੀਂ ਦਿਗਵਿਜੇ ਸਿੰਘ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਦੇ ਸਬੂਤ ਹਨ। 

ਪਹਿਲਾਂ ਸਿਰਸਾ ਦੀ ਅਦਾਲਤ ਨੇ ਖਾਰਿਜ਼ ਕੀਤੀ ਸੀ ਪਟੀਸ਼ਨ

ਇਸ ਸਬੰਧੀ ਪਟੀਸ਼ਨਰ ਨੇ ਸਿਰਸਾ ਦੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ, ਜਿਸ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਉਹ ਯੂਨੀਅਨ ਦੀ ਤਰਫ਼ੋਂ ਇਹ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਜ਼ਿਲ੍ਹਾ ਅਦਾਲਤ ਦੇ ਇਨ੍ਹਾਂ ਹੁਕਮਾਂ ਖ਼ਿਲਾਫ਼ ਪਟੀਸ਼ਨਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸੰਘ ਨਾਲ ਜੁੜੇ ਹੋਏ ਹਨ। ਉਹ 1979 ਤੋਂ 1993 ਤੱਕ ਸੰਘ ਦੀ ਜ਼ਿਲ੍ਹਾ ਇਕਾਈ ਦੇ ਮੁਖੀ ਵੀ ਰਹੇ। ਅਜਿਹੇ 'ਚ ਉਹ ਇਹ ਪਟੀਸ਼ਨ ਦਾਇਰ ਕਰ ਸਕਦਾ ਹੈ। ਇਸ ਲਈ ਅਦਾਲਤ ਨੂੰ ਉਸ ਦੀ ਸ਼ਿਕਾਇਤ ਸੁਣਨੀ ਚਾਹੀਦੀ ਸੀ।

ਇਹ ਵੀ ਪੜ੍ਹੋ