ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਵੱਡੀ ਤਿਆਰੀ 

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੱਡੀ ਤਿਆਰੀ ਕਰ ਲਈ ਹੈ। ਕਾਂਗਰਸ ਦੀ ਦੂਜੀ ਭਾਰਤ ਜੋੜੋ ਯਾਤਰਾ ਦਸੰਬਰ 2023 ਤੋਂ ਫਰਵਰੀ 2024 ਦਰਮਿਆਨ ਹੋਣ ਦੀ ਸੰਭਾਵਨਾ ਹੈ।  ਇਹ ਯਾਤਰਾ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਕਰਨਗੇ। ਇਸ ਵਾਰ ਯਾਤਰਾ ਦੀ ਦੂਰੀ ਪੈਦਲ ਦੇ ਨਾਲ ਨਾਲ ਵਾਹਨਾਂ ਨਾਲ ਵੀ ਤੈਅ ਕੀਤੀ ਜਾਵੇਗੀ। […]

Share:

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੱਡੀ ਤਿਆਰੀ ਕਰ ਲਈ ਹੈ। ਕਾਂਗਰਸ ਦੀ ਦੂਜੀ ਭਾਰਤ ਜੋੜੋ ਯਾਤਰਾ ਦਸੰਬਰ 2023 ਤੋਂ ਫਰਵਰੀ 2024 ਦਰਮਿਆਨ ਹੋਣ ਦੀ ਸੰਭਾਵਨਾ ਹੈ।  ਇਹ ਯਾਤਰਾ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਕਰਨਗੇ। ਇਸ ਵਾਰ ਯਾਤਰਾ ਦੀ ਦੂਰੀ ਪੈਦਲ ਦੇ ਨਾਲ ਨਾਲ ਵਾਹਨਾਂ ਨਾਲ ਵੀ ਤੈਅ ਕੀਤੀ ਜਾਵੇਗੀ। ਯਾਤਰਾ ਦੇ ਰੂਟ ਦਾ ਐਲਾਨ ਮਹਾਂਰਾਸ਼ਟਰ  ਕਾਂਗਰਸ ਕਮੇਟੀ ਦੇ ਪ੍ਰਧਾਨ ਨਾਨਾ ਪਟੋਲੇ ਨੇ 8 ਅਗਸਤ ਨੂੰ ਕੀਤਾ ਸੀ।

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ। ਫੋਟੋ ਕ੍ਰੇਡਿਟ – ਐਕਸ

7 ਸਤੰਬਰ ਨੂੰ ਸ਼ੁਰੂ ਹੋਈ ਸੀ ਪਹਿਲੀ ਯਾਤਰਾ 

ਪਹਿਲੀ ਭਾਰਤ ਜੋੜੋ ਯਾਤਰਾ ਕੰਨਿਆਕੁਮਾਰੀ ਤੋਂ ਸ਼੍ਰੀਨਗਰ ਤੱਕ ਸੀ। ਰਾਹੁਲ ਗਾਂਧੀ ਦੀ ਪਹਿਲੀ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ। 30 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਖੇ ਸਮਾਪਤ ਹੋਈ ਸੀ। 145 ਦਿਨਾਂ ਤੱਕ ਚੱਲੀ ਇਸ ਯਾਤਰਾ ਨੇ ਲਗਭਗ 3570 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਇਸ ਯਾਤਰਾ ਦੌਰਾਨ 14 ਰਾਜਾਂ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਯੂਪੀ, ਦਿੱਲੀ,
ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਤੱਕ ਪਹੁੰਚ ਕੀਤੀ ਗਈ ਸੀ। ਯਾਤਰਾ ਦੌਰਾਨ ਰਾਹੁਲ ਨੇ 12 ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀ।  100 ਤੋਂ ਵੱਧ ਮੀਟਿੰਗਾਂ ਕੀਤੀਆਂ ਅਤੇ 13 ਪ੍ਰੈੱਸ ਕਾਨਫਰੰਸਾਂ ਕੀਤੀਆਂ।