IIT ਵਿੱਚ ਦਾਖਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਆਈ ਵੱਡੀ ਖ਼ਬਰ 

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਨੇ ਜੇਈਈ ਐਡਵਾਂਸ-2024 ਦੀ ਮਿਤੀ ਦਾ ਐਲਾਨ ਕੀਤਾ ਹੈ। ਅਗਲੇ ਸਾਲ ਬੈਚਲਰ ਆਫ਼ ਇੰਜੀਨੀਅਰਿੰਗ ਅਤੇ ਬੈਚਲਰ ਆਫ਼ ਟੈਕਨਾਲੋਜੀ ਅਤੇ ਵੱਖ-ਵੱਖ ਆਈਆਈਟੀ ਵਿੱਚ ਕਰਵਾਏ ਜਾ ਰਹੇ ਹੋਰ ਤਕਨੀਕੀ ਕੋਰਸਾਂ ਵਿੱਚ ਦਾਖਲੇ ਲਈ ਪ੍ਰੀਖਿਆ 26 ਮਈ ਨੂੰ ਆਯੋਜਿਤ ਕੀਤੀ ਜਾਵੇਗੀ। 

Share:

ਹਾਈਲਾਈਟਸ

  • ਸੰਸਥਾ ਨੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਵੀ ਕੀਤਾ ਐਲਾਨ।
  • ਉਮੀਦਵਾਰਾਂ ਨੂੰ ਇਸ ਸਮੇਂ ਦੌਰਾਨ ਨਿਰਧਾਰਿਤ ਪ੍ਰੀਖਿਆ ਫੀਸ ਵੀ ਕਰਨੀ ਪਵੇਗੀ ਅਦਾ।

ਅਗਲੇ ਸਾਲ IIT ਦਾਖਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਆ ਰਹੀ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਨੇ ਜੇਈਈ ਐਡਵਾਂਸ-2024 ਦੀ ਮਿਤੀ ਦਾ ਐਲਾਨ ਕੀਤਾ ਹੈ। ਅਗਲੇ ਸਾਲ ਬੈਚਲਰ ਆਫ਼ ਇੰਜੀਨੀਅਰਿੰਗ ਅਤੇ ਬੈਚਲਰ ਆਫ਼ ਟੈਕਨਾਲੋਜੀ ਅਤੇ ਵੱਖ-ਵੱਖ ਆਈਆਈਟੀ ਵਿੱਚ ਕਰਵਾਏ ਜਾ ਰਹੇ ਹੋਰ ਤਕਨੀਕੀ ਕੋਰਸਾਂ ਵਿੱਚ ਦਾਖਲੇ ਲਈ ਪ੍ਰੀਖਿਆ 26 ਮਈ ਨੂੰ ਆਯੋਜਿਤ ਕੀਤੀ ਜਾਵੇਗੀ। ਆਈਆਈਟੀ ਮਦਰਾਸ ਨੇ ਨਾ ਸਿਰਫ ਜੇਈਈ ਐਡਵਾਂਸਡ ਪ੍ਰੀਖਿਆ ਦੀ ਮਿਤੀ ਦਾ ਐਲਾਨ ਕੀਤਾ ਹੈ, ਸੰਸਥਾ ਨੇ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਜੇਈਈ ਮੇਨ 2024 ਵਿੱਚ ਚੋਟੀ ਦੇ 2.5 ਲੱਖ ਰੈਂਕ (ਪਿਛਲੇ ਸਾਲ ਦੇ ਮਾਪਦੰਡ ਅਨੁਸਾਰ) ਪ੍ਰਾਪਤ ਕੀਤੇ ਹਨ, ਉਹ 21 ਅਪ੍ਰੈਲ ਤੋਂ 6 ਮਈ ਤੱਕ IIT ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਣਗੇ। ਉਮੀਦਵਾਰਾਂ ਨੂੰ ਇਸ ਸਮੇਂ ਦੌਰਾਨ ਨਿਰਧਾਰਿਤ ਪ੍ਰੀਖਿਆ ਫੀਸ ਵੀ ਅਦਾ ਕਰਨੀ ਪਵੇਗੀ। ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ 17 ਮਈ ਤੋਂ ਪ੍ਰੀਖਿਆ ਦੀ ਮਿਤੀ ਤੱਕ ਆਪਣਾ ਦਾਖਲਾ ਕਾਰਡ ਡਾਊਨਲੋਡ ਕਰਨ ਦੇ ਯੋਗ ਹੋਣਗੇ।
 

ਜੇਈਈ ਐਡਵਾਂਸਡ ਪ੍ਰੀਖਿਆ ਦਾ ਸ਼ਡਿਊਲ

  • ਜੇਈਈ ਐਡਵਾਂਸਡ ਰਜਿਸਟ੍ਰੇਸ਼ਨ 2024 ਸ਼ੁਰੂਆਤੀ ਮਿਤੀ: 21 ਅਪ੍ਰੈਲ
  • ਜੇਈਈ ਐਡਵਾਂਸਡ ਰਜਿਸਟ੍ਰੇਸ਼ਨ 2024 ਦੀ ਆਖਰੀ ਮਿਤੀ: 6 ਮਈ
  • ਜੇਈਈ ਐਡਵਾਂਸਡ ਰਜਿਸਟ੍ਰੇਸ਼ਨ 2024 ਫੀਸ ਭੁਗਤਾਨ ਦੀ ਮਿਤੀ: 21 ਅਪ੍ਰੈਲ ਤੋਂ 6 ਮਈ
  • ਜੇਈਈ ਐਡਵਾਂਸਡ 2024 ਰੀਲੀਜ਼ ਮਿਤੀ: 17 ਮਈ
  • ਜੇਈਈ ਐਡਵਾਂਸਡ 2024 ਪ੍ਰੀਖਿਆ ਦੀ ਮਿਤੀ : 26 ਮਈ

ਇਹ ਵੀ ਪੜ੍ਹੋ