ਮਲੇਸ਼ੀਆ ਘੁਮਣ ਜਾਣ ਦੇ ਸ਼ੋਕੀਨ ਭਾਰਤੀਆਂ ਲਈ ਆਈ ਵੱਡੀ ਖ਼ਬਰ

ਮਲੇਸ਼ੀਆ ਜਾਣ ਵਾਲੇ ਸੈਲਾਨੀਆਂ 'ਚ ਸਭ ਤੋਂ ਜ਼ਿਆਦਾ ਚੀਨੀ ਲੋਕ ਚੌਥੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹਨ। ਦੋਵੇਂ ਦੇਸ਼ ਮਲੇਸ਼ੀਆ ਲਈ ਵੱਡੇ ਬਾਜ਼ਾਰ ਹਨ। ਇਸ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ।

Share:

ਮਲੇਸ਼ੀਆ ਘੁਮਣ ਜਾਣ ਦੇ ਸ਼ੋਕੀਨ ਭਾਰਤੀਆਂ ਲਈ ਵੱਡੀ ਖ਼ਬਰ ਆ ਰਹੀ ਹੈ। ਹੁਣ ਜ਼ੇਕਰ ਤੁਸੀਂ ਮਲੇਸ਼ੀਆ ਘੁਮਣ ਚਲੇ ਹੋਂ ਤਾਂ ਤੁਹਾਨੂੰ ਫ੍ਰੀ ਵੀਜ਼ਾ ਦਿੱਤਾ ਜਾਵੇਗਾ। ਇਹ ਵੀਜ਼ਾ 30 ਦਿਨਾਂ ਤੱਕ ਇਸਤੇਮਾਲ ਕੀਤਾ ਜਾ ਸਕੇਗਾ। ਵੀਜ਼ਾ ਛੋਟ ਕਿੰਨੇ ਸਮੇਂ ਲਈ ਲਾਗੂ ਹੋਵੇਗੀ, ਹਜੇ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਫੈਸਲਾ ਮਲੇਸ਼ੀਆ ਸਰਕਾਰ ਨੇ ਲਿਆ ਹੈ। ਮਲੇਸ਼ੀਆ ਜਾਣ ਵਾਲੇ ਸੈਲਾਨੀਆਂ 'ਚ ਸਭ ਤੋਂ ਜ਼ਿਆਦਾ ਚੀਨੀ ਲੋਕ ਚੌਥੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹਨ। ਦੋਵੇਂ ਦੇਸ਼ ਮਲੇਸ਼ੀਆ ਲਈ ਵੱਡੇ ਬਾਜ਼ਾਰ ਹਨ। ਇਸ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਇਸ ਮਾਮਲੇ ਵਿੱਚ ਪਹਿਲੇ ਹੀ ਐਲਾਨ ਵੀ ਕਰ ਦਿੱਤਾ ਸੀ ਕਿ ਮਲੇਸ਼ੀਆ 1 ਦਸੰਬਰ ਤੋਂ ਚੀਨ ਅਤੇ ਭਾਰਤ ਦੇ ਨਾਗਰਿਕਾਂ ਨੂੰ 30 ਦਿਨਾਂ ਲਈ ਵੀਜ਼ਾ ਮੁਕਤ ਦਾਖਲਾ ਦੇਵੇਗਾ। ਦੱਸ ਦੇਈਏ ਕਿ ਥਾਈਲੈਂਡ ਤੇ ਸ਼੍ਰੀਲੰਕਾ ਵਿੱਚ ਭਾਰਤੀਆਂ ਨੂੰ ਪਹਿਲਾਂ ਹੀ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ। ਹੁਣ ਮਲੇਸ਼ੀਆ ਅਜਿਹਾ ਕਰਨ ਵਾਲਾ ਤੀਜਾ ਏਸ਼ੀਆਈ ਦੇਸ਼ ਬਣ ਗਿਆ ਹੈ। 

6 ਮਹੀਨੇ ਵਿੱਚ ਭਾਰਤ ਦੇ 2.83 ਲੱਖ ਸੈਲਾਨੀ ਪਹੁੰਚੇ ਮਲੇਸ਼ੀਆ

ਸਰਕਾਰੀ ਅੰਕੜਿਆਂ ਮੁਤਾਬਕ ਮਲੇਸ਼ੀਆ ਨੂੰ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 9.16 ਕਰੋੜ ਸੈਲਾਨੀ ਆਏ, ਜਿਨ੍ਹਾਂ ਵਿੱਚ ਚੀਨ ਦੇ 4 ਲੱਖ 98 ਹਜ਼ਾਰ 540 ਸੈਲਾਨੀ ਅਤੇ ਭਾਰਤ ਦੇ 2 ਲੱਖ 83 ਹਜ਼ਾਰ 885 ਸੈਲਾਨੀ ਸ਼ਾਮਲ ਹਨ। ਮਹਾਮਾਰੀ ਤੋਂ ਪਹਿਲਾਂ ਚੀਨ ਤੋਂ 15 ਲੱਖ ਅਤੇ ਭਾਰਤ ਤੋਂ 3 ਲੱਖ 54 ਹਜ਼ਾਰ 486 ਲੋਕ ਮਲੇਸ਼ੀਆ ਗਏ ਸਨ। ਮਲੇਸ਼ੀਆ ਦੁਆਰਾ ਇਹ ਕਦਮ ਉਨ੍ਹਾਂ ਦੇ ਮਹੱਤਵਪੂਰਨ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੀ ਸੁਸਤ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤਾ ਗਿਆ ਹੈ।ਚੀਨੀ ਅਤੇ ਭਾਰਤੀ ਨਾਗਰਿਕ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਸਾਲ ਛੋਟ ਮਿਲੀ ਹੈ। ਵਰਤਮਾਨ ਵਿੱਚ ਚੀਨੀ ਅਤੇ ਭਾਰਤੀ ਨਾਗਰਿਕਾਂ ਨੂੰ ਮਲੇਸ਼ੀਆ ਵਿੱਚ ਦਾਖਲ ਹੋਣ ਲਈ ਵੀਜ਼ਾ ਲਈ ਅਰਜ਼ੀ ਦੇਣੀ ਪੈਂਦੀ ਹੈ।

ਇਹ ਵੀ ਪੜ੍ਹੋ