ਸਿਮ ਕਾਰਡ ਨੂੰ ਲੈ ਕੇ ਕੱਲ ਤੋਂ ਹੋਣ ਜਾ ਰਿਹਾ ਵੱਡਾ ਬਦਲਾਅ, ਪੜ੍ਹੋ ਪੂਰੀ ਖ਼ਬਰ

ਸਰਕਾਰ ਨੇ ਸਿਮ ਕਾਰਡਾਂ ਲਈ ਨਵੇਂ ਨਿਯਮ ਬਣਾਏ ਹਨ, ਜੋ ਪਹਿਲੀ ਦਸੰਬਰ ਤੋਂ ਲਾਗੂ ਹੋ ਰਹੇ ਹਨ। ਨਵੇਂ ਸਿਮ ਕਾਰਡ ਨਿਯਮਾਂ ਦੀ ਉਲੰਘਣਾ ਕਰਨ 'ਤੇ 10 ਲੱਖ ਰੁਪਏ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦਾ ਵੀ ਪ੍ਰਬੰਧ ਹੈ।

Share:

1 ਦਸੰਬਰ ਤੋਂ ਦੇਸ਼ 'ਚ ਕਈ ਬਦਲਾਅ ਹੋਣ ਜਾ ਰਹੇ ਹਨ। ਸਿਮ ਕਾਰਡ ਨੂੰ ਲੈ ਕੇ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਰਕਾਰ ਨੇ ਸਿਮ ਕਾਰਡਾਂ ਲਈ ਨਵੇਂ ਨਿਯਮ ਬਣਾਏ ਹਨ, ਜੋ ਪਹਿਲੀ ਦਸੰਬਰ ਤੋਂ ਲਾਗੂ ਹੋ ਰਹੇ ਹਨ। ਨਵੇਂ ਸਿਮ ਕਾਰਡ ਨਿਯਮਾਂ ਦੀ ਉਲੰਘਣਾ ਕਰਨ 'ਤੇ 10 ਲੱਖ ਰੁਪਏ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦਾ ਵੀ ਪ੍ਰਬੰਧ ਹੈ। ਇਸ ਸਾਲ ਅਗਸਤ 'ਚ ਸਰਕਾਰ ਵੱਲੋਂ ਨਵੇਂ ਸਿਮ ਕਾਰਡਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜੋ 1 ਦਸੰਬਰ ਤੋਂ ਲਾਗੂ ਹੋ ਰਹੇ ਹਨ। ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਦੇਸ਼ 'ਚ ਪਿਛਲੇ 8 ਮਹੀਨਿਆਂ 'ਚ 52 ਲੱਖ ਮੋਬਾਈਲ ਕਨੈਕਸ਼ਨ ਬੰਦ ਕੀਤੇ ਗਏ ਹਨ, ਜਦਕਿ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਕਰੀਬ 300 ਸਿਮ ਡੀਲਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਾਅਲੀ ਸਿਮ ਕਾਰਡ ਗਰੋਹ ਵਿੱਚ ਸ਼ਾਮਲ ਲਗਭਗ 66000 ਵਟਸਐਪ ਖਾਤੇ ਵੀ ਬਲੌਕ ਕੀਤੇ ਗਏ ਹਨ।

ਇਹ ਹਨ ਨਵੇਂ ਨਿਯਮ

  • ਸਿਮ ਕਾਰਡ ਵੇਚਣ ਵਾਲੇ ਸਾਰੇ ਡੀਲਰਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਪਵੇਗੀ। ਜੇਕਰ ਕੋਈ ਡੀਲਰ ਅਜਿਹਾ ਨਹੀਂ ਕਰਦਾ ਅਤੇ ਥੋਕ ਵਿੱਚ ਸਿਮ ਕਾਰਡ ਵੇਚਦਾ ਹੈ ਤਾਂ ਉਸ ਨੂੰ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਸਾਰੇ ਸਿਮ ਡੀਲਰਾਂ ਨੂੰ ਲਾਜ਼ਮੀ ਤੌਰ 'ਤੇ ਰਜਿਸਟਰ ਕਰਨਾ ਹੋਵੇਗਾ।
  • ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਮੌਜੂਦਾ ਨੰਬਰ ਲਈ ਨਵਾਂ ਸਿਮ ਕਾਰਡ ਲੈਂਦੇ ਹੋ, ਤਾਂ ਤੁਹਾਨੂੰ ਦੁਬਾਰਾ ਆਧਾਰ ਕਾਰਡ ਅਤੇ ਐਡਰੈਸ ਪਰੂਫ ਵੀ ਦੇਣਾ ਹੋਵੇਗਾ।
  •   
  • ਹੁਣ ਇੱਕ ਆਈਡੀ ਕਾਰਡ 'ਤੇ ਸਿਰਫ਼ ਸੀਮਤ ਗਿਣਤੀ ਵਿੱਚ ਹੀ ਸਿਮ ਕਾਰਡ ਜਾਰੀ ਕੀਤੇ ਜਾਣਗੇ। ਜੇਕਰ ਕੋਈ ਕਾਰੋਬਾਰ ਚਲਾ ਰਿਹਾ ਹੈ ਤਾਂ ਉਹ ਹੋਰ ਸਿਮ ਪ੍ਰਾਪਤ ਕਰ ਸਕੇਗਾ। ਇੱਕ ਆਮ ਆਦਮੀ ਇੱਕ ਆਈਡੀ 'ਤੇ ਵੱਧ ਤੋਂ ਵੱਧ 9 ਸਿਮ ਕਾਰਡ ਲੈ ਸਕਦਾ ਹੈ।
  • ਨਵੇਂ ਨਿਯਮ ਮੁਤਾਬਕ ਨੰਬਰ ਬੰਦ ਹੋਣ ਦੇ 90 ਦਿਨਾਂ ਬਾਅਦ ਹੀ ਉਸ ਨੰਬਰ ਤੋਂ ਨਵਾਂ ਸਿਮ ਕਾਰਡ ਜਾਰੀ ਕੀਤਾ ਜਾਵੇਗਾ। ਸਿਮ ਬੰਦ ਹੋਣ ਤੋਂ ਤੁਰੰਤ ਬਾਅਦ ਉਸੇ ਨੰਬਰ ਤੋਂ ਨਵਾਂ ਸਿਮ ਜਾਰੀ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ