ਗੁਰਦੁਆਰਿਆਂ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਖਿਲਾਫ ਵੱਡਾ ਐਕਸ਼ਨ

ਗੁਰਦੁਆਰਿਆਂ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਇਸ ਆਗੂ ਨੇ ਮੁਆਫੀ ਵੀ ਮੰਗ ਲਈ ਸੀ। ਪ੍ਰੰਤੂ, ਇਸਦੇ ਬਾਵਜੂਦ ਉਸਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਹੁਣ ਉਸਦੇ ਖਿਲਾਫ ਇਹ ਐਕਸ਼ਨ ਭਾਜਪਾ ਵੱਲੋਂ ਹੀ ਲਿਆ ਗਿਆ। ਭਾਰੀ ਵਿਰੋਧ ਦੇ ਬਾਅਦ ਹੁਣ ਸੰਦੀਪ […]

Share:

ਗੁਰਦੁਆਰਿਆਂ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਇਸ ਆਗੂ ਨੇ ਮੁਆਫੀ ਵੀ ਮੰਗ ਲਈ ਸੀ। ਪ੍ਰੰਤੂ, ਇਸਦੇ ਬਾਵਜੂਦ ਉਸਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਹੁਣ ਉਸਦੇ ਖਿਲਾਫ ਇਹ ਐਕਸ਼ਨ ਭਾਜਪਾ ਵੱਲੋਂ ਹੀ ਲਿਆ ਗਿਆ। ਭਾਰੀ ਵਿਰੋਧ ਦੇ ਬਾਅਦ ਹੁਣ ਸੰਦੀਪ ਦਾਯਮਾ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੈ। ਦੱਸ ਦਈਏ ਕਿ ਸੰਦੀਪ ਦਾਯਮਾ ਨੇ ਇਹ ਵਿਵਾਦਿਤ ਟਿੱਪਣੀ ਰਾਜਸਥਾਨ ਦੇ ਅਲਵਰ ਵਿਖੇ ਇੱਕ ਰੈਲੀ ਦੌਰਾਨ ਕੀਤੀ ਸੀ।  


ਸਿੱਖ ਭਾਈਚਾਰੇ ਨੂੰ ਲੈ ਕੇ ਭਾਜਪਾ ਨੇ ਵੱਡੀ ਗੱਲ ਆਖੀ 


ਸੰਦੀਪ ਦਾਯਮਾ ਨੂੰ ਪਾਰਟੀ ਚੋਂ ਬਾਹਰ ਕੱਢਣ ਦੇ ਨਾਲ ਨਾਲ ਭਾਜਪਾ ਨੇ ਸਿੱਖ ਭਾਈਚਾਰੇ ਦੇ ਲਈ ਵੱਡੀ ਗੱਲ ਆਖੀ। ਭਾਜਪਾ ਨੇ ਕਿਹਾ ਕਿ ਇਹ ਪਾਰਟੀ ਹਮੇਸ਼ਾ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਰਾਜਸਥਾਨ ਭਾਜਪਾ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉਭਾ ਨੇ ਪੱਤਰ ਜਾਰੀ ਕਰਕੇ ਇਹ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ। 

ਸੰਦੀਪ ਦਾਯਮਾ ਦਾ ਹੋਇਆ ਸੀ ਤਿੱਖਾ ਵਿਰੋਧ

ਇਸ ਵਿਵਾਦਿਤ ਟਿੱਪਣੀ ਮਗਰੋਂ ਸੰਦੀਪ ਦਾਯਮਾ ਦਾ ਤਿੱਖਾ ਵਿਰੋਧੀ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਦਾ ਵਿਰੋਧ ਕੀਤਾ ਸੀ। ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੇ ਦਿੱਲੀ ਸਥਿਤ ਪਾਰਟੀ ਹਾਈਕਮਾਂਡ ਤੋਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਸੀ। ਚੰਡੀਗੜ੍ਹ ਪੁਲਿਸ ਸਟੇਸ਼ਨ ਸੈਕਟਰ 39 (ਪੰਜਾਬ ਭਾਜਪਾ ਦਫ਼ਤਰ ਖੇਤਰ) ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। 

ਕੈਪਟਨ ਨੇ ਕੀਤੀ ਸੀ ਪਾਰਟੀ ਚੋਂ ਕੱਢਣ ਦੀ ਮੰਗ

ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਭਾਜਪਾ ਹਾਈਕਮਾਂਡ ਤੋਂ ਮੰਗ ਕੀਤੀ ਸੀ ਕਿ ਸੰਦੀਪ ਦਾਯਮਾ ਵਰਗੇ ਆਗੂਆਂ ਦੀ ਪਾਰਟੀ ‘ਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇੱਥੋਂ ਤੱਕ ਕਿ ਸੰਦੀਪ ਦੇ ਖਿਲਾਫ ਮੁਕੱਦਮਾ ਦਰਜ ਕਰਾਉਣ ਦੀ ਮੰਗ ਵੀ ਕੀਤੀ ਗਈ ਸੀ।