Mahakal Mandir 'ਚ ਵੱਡਾ ਹਾਦਸਾ, ਗਰਭ ਗ੍ਰਹਿ 'ਚ ਅੱਗ ਲੱਗਣ ਕਾਰਨ 13 ਲੋਕ ਝੁਲਸੇ

ਹੋਲੀ ਦੇ ਮੌਕੇ 'ਤੇ ਸਵੇਰੇ ਉਜੈਨ ਦੇ ਮਹਾਕਾਲ ਮੰਦਰ ਦੇ ਗਰਭ ਗ੍ਰਹਿ 'ਚ ਅੱਗ ਲੱਗ ਗਈ, ਜਿਸ 'ਚ ਪੁਜਾਰੀ ਸਮੇਤ ਕਈ ਲੋਕ ਜ਼ਖਮੀ ਹੋ ਗਏ।

Share:

ਦੇਸ਼ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਇਸ ਖਾਸ ਦਿਨ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਸੋਮਵਾਰ 25 ਮਾਰਚ ਦੀ ਸਵੇਰ ਨੂੰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ 'ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਅੱਗ ਭਸਮਆਰਤੀ ਦੌਰਾਨ ਲੱਗੀ। ਇਸ ਕਾਰਨ 5 ਪੁਜਾਰੀ ਝੁਲਸ ਗਏ ਅਤੇ 6 ਦੇ ਕਰੀਬ ਸੇਵਾਦਾਰ ਵੀ ਅੱਗ ਦੀ ਲਪੇਟ ਵਿਚ ਆ ਗਏ। ਇਸ ਘਟਨਾ ਦੌਰਾਨ ਸੀਐਮ ਮੋਹਨ ਯਾਦਵ ਦਾ ਬੇਟਾ ਅਤੇ ਬੇਟੀ ਵੀ ਮੰਦਰ 'ਚ ਮੌਜੂਦ ਸਨ। ਦੋਵੇਂ ਭਸਮਆਰਤੀ ਦੇਖਣ ਆਏ ਸਨ। ਜਾਣਕਾਰੀ ਇਹ ਹੈ ਕਿ ਦੋਵੇਂ ਸੁਰੱਖਿਅਤ ਹਨ।