ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ, 36 ਮੌਤਾਂ, 19 ਜਖ਼ਮੀ

ਸਵਾਰੀਆਂ ਨਾਲ ਭਰੀ ਬੱਸ ਕਰੀਬ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ। 52 ਸੀਟਾਂ ਵਾਲੀ ਬੱਸ 'ਚ 55 ਲੋਕ ਸਵਾਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Share:

ਹਾਈਲਾਈਟਸ

  • ਡੂੰਘੀ ਖੱਡ
  • LG

ਜੰਮੂ-ਕਸ਼ਮੀਰ ਦੇ ਡੋਡਾ ਜਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ ਕਰੀਬ 300 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ ਹੁਣ ਤੱਕ 36 ਲੋਕਾਂ ਦੀ ਮੌਤ ਦੀ ਖਬਰ ਹੈ। 19 ਜਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ ਬੱਸ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਸੀ। ਇਸੇ ਦੌਰਾਨ ਬਟੋਟੇ-ਕਿਸ਼ਤਵਾੜ ਨੈਸ਼ਨਲ ਹਾਈਵੇਅ ਉਪਰ ਡੋਡਾ ਇਲਾਕੇ 'ਚ ਬੱਸ ਸੜਕ ਤੋਂ ਸਲਿੱਪ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਜ਼ਿਆਦਾ ਉੱਚਾਈ ਤੋਂ ਡਿੱਗਣ ਕਰਕੇ ਬੱਸ ਪਲਟੀਆਂ ਖਾਂਦੀ ਥੱਲੇ ਡਿੱਗੀ। ਪੂਰੀ ਤਰ੍ਹਾਂ ਨਾਲ ਬੱਸ ਚਕਨਾਚੂਰ ਹੋ ਗਈ ਸੀ। ਮੌਕੇ 'ਤੇ ਪੁਲਿਸ ਅਤੇ ਐੱਸ.ਡੀ.ਆਰ.ਐੱਫ ਦੀਆਂ ਟੀਮਾਂ ਨੇ ਰੈਸਕਿਊ ਆਪ੍ਰੇਸ਼ਨ ਚਲਾਇਆ। ਬੱਸ ਨੂੰ ਕੱਟ ਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਖ਼ਮੀਆਂ ਨੂੰ ਕਿਸ਼ਤਵਾੜ ਦੇ ਜਿਲ੍ਹਾ ਹਸਪਤਾਲ ਅਤੇ ਡੋਡਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਦਾਖਲ ਕਰਾਇਆ ਗਿਆ। ਕੁੱਝ ਸਵਾਰੀਆਂ ਦੀ ਹਾਲਤ ਨਾਜੁਕ ਹੋਣ ਕਰਕੇ ਜੰਮੂ ਏਅਰ-ਲਿਫਟ ਕੀਤਾ ਗਿਆ। 

ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਡਾ ਬੱਸ ਹਾਦਸੇ 'ਤੇ ਦੁੱਖ ਜਤਾਇਆ। ਮੋਦੀ ਨੇ ਆਪਣੇ ਐਕਸ ਅਕਾਊਂਟ ਉਪਰ ਪੋਸਟ ਸਾਂਝੀ ਕੀਤੀ। ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। ਪੀਐਮ ਨੇ ਕਿਹਾ - ਡੋਡਾ 'ਚ ਬੱਸ ਹਾਦਸਾ ਦੁਖਦਾਇਕ ਹੈ। ਉਹਨਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਹੈ ਜਿਹਨਾਂ ਨੇ ਆਪਣੇ ਮੈਂਬਰਾਂ ਨੂੰ ਹਾਦਸੇ 'ਚ ਗੁਆ ਲਿਆ। ਨਰਿੰਦਰ ਮੋਦੀ ਨੇ ਜਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਥਨਾ ਵੀ ਕੀਤੀ।

photo
ਜੰਮੂ ਕਸ਼ਮੀਰ ਵਿਖੇ ਵੱਡਾ ਹਾਦਸਾ ਵਾਪਰਿਆ। ਫੋਟੋ ਕ੍ਰੇਡਿਟ - ਜੇਬੀਟੀ

 

ਅਮਿਤ ਸ਼ਾਹ ਅਤੇ LG ਨੇ ਵੀ ਜਤਾਇਆ ਦੁੱਖ 

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਹਾਦਸੇ ਉਪਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਖ਼ਬਰ ਸੁਣ ਕੇ ਬੜਾ ਦੁੱਖ ਲੱਗਿਆ।ਸਥਾਨਕ ਪ੍ਰਸ਼ਾਸਨ ਬਚਾਅ ਕਾਰਜਾਂ 'ਚ ਲੱਗਿਆ ਹੋਇਆ ਹੈ। ਉੱਥੇ ਹੀ ਜੰਮੂ-ਕਸ਼ਮੀਰ ਦੇ  LG ਮਨੋਜ ਸਿਨਹਾ ਨੇ ਕਿਹਾ ਕਿ ਬੱਸ ਹਾਦਸੇ 'ਚ ਲੋਕਾਂ ਦੀ ਮੌਤ ਨਾਲ ਬੇਹੱਦ ਦੁੱਖ ਹੋਇਆ। ਪੀੜਤ ਲੋਕਾਂ ਨੂੰ ਲੋੜੀਂਦੀ ਮਦਦ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ