Bharat Jodo Nyay Yatra: ਮਣੀਪੁਰ ਤੋਂ ਸ਼ੁਰੂ ਹੋਵੇਗੀ ਕਾਂਗਰਸ ਦੀ ਨਿਆ ਯਾਤਰਾ, ਰਾਹੁਲ ਗਾਂਧੀ ਸਮੇਤ ਕਈ ਦਿੱਗਜ਼ ਨੇਤਾ ਹੋਣਗੇ ਸ਼ਾਮਲ

ਯਾਤਰਾ ਨੂੰ ਐਤਵਾਰ ਨੂੰ ਥੌਬਲ ਜ਼ਿਲ੍ਹੇ ਦੇ ਖੋਂਗਜੋਮ ਖੇਤਰ ਦੇ ਇੱਕ ਨਿੱਜੀ ਮੈਦਾਨ ਤੋਂ ਰਵਾਨਾ ਕੀਤਾ ਜਾਵੇਗਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਪ੍ਰਮੁੱਖ ਨੇਤਾ ਇਸ ਸਮਾਗਮ ਵਿੱਚ ਹਿੱਸਾ ਲੈਣਗੇ।

Share:

ਹਾਈਲਾਈਟਸ

  • ਇਸ ਪ੍ਰੋਗਰਾਮ ਨੂੰ ਲੈ ਕੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ

ਕਾਂਗਰਸ ਵੱਲੋਂ ਅੱਜ ਮਣੀਪੁਰ ਤੋਂ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਇਹ ਯਾਤਰਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਹੈ। ਯਾਤਰਾ ਨੂੰ ਅੱਜ ਐਤਵਾਰ ਨੂੰ ਥੌਬਲ ਜ਼ਿਲ੍ਹੇ ਦੇ ਖੋਂਗਜੋਮ ਖੇਤਰ ਦੇ ਇੱਕ ਨਿੱਜੀ ਮੈਦਾਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਪ੍ਰਮੁੱਖ ਨੇਤਾ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਨੂੰ ਲੈ ਕੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।

 

ਇੱਕ ਘੰਟੇ ਤੋਂ ਵੱਧ ਨਹੀਂ ਚੱਲੇਗਾ ਸਮਾਗਮ

ਦੱਸਣਯੋਗ ਹੈ ਕਿ ਥੌਬਲ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਇਹ ਇਜਾਜ਼ਤ 11 ਜਨਵਰੀ ਨੂੰ ਜਾਰੀ ਕੀਤੀ ਗਈ ਸੀ ਅਤੇ ਯਾਤਰਾ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਪਾਰਟੀ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਸੀ। ਆਗਿਆ ਵਿੱਚ ਕਿਹਾ ਗਿਆ ਹੈ ਕਿ ਸਮਾਗਮ ਇੱਕ ਘੰਟੇ ਤੋਂ ਵੱਧ ਨਹੀਂ ਚੱਲਣਾ ਚਾਹੀਦਾ ਕਿਉਂਕਿ ਸਥਾਨ ਰਾਸ਼ਟਰੀ ਰਾਜਮਾਰਗ ਦੇ ਬਿਲਕੁਲ ਕੋਲ ਹੈ ਅਤੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਵੱਲ ਮੋੜਨਾ ਪਏਗਾ। ਇਸ ਵਿੱਚ ਕਿਹਾ ਗਿਆ ਹੈ ਕਿ ਭਾਗ ਲੈਣ ਵਾਲਿਆਂ ਦੀ ਗਿਣਤੀ ਵੱਧ ਤੋਂ ਵੱਧ 3000 ਹੋਣੀ ਚਾਹੀਦੀ ਹੈ।

 

ਯਾਤਰਾ ਦੌਰਾਨ ਦੇਸ਼ ਵਿਰੋਧੀ ਨਾਅਰੇ ਲਗਾਉਣ 'ਤੇ ਪਾਬੰਦੀ

ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਰੈਲੀ ਅਤੇ ਯਾਤਰਾ ਦੌਰਾਨ ਕੋਈ ਵੀ ਦੇਸ਼ ਵਿਰੋਧੀ ਜਾਂ ਫਿਰਕੂ ਜਾਂ ਕੋਈ ਮਾੜਾ ਨਾਅਰਾ ਨਹੀਂ ਲੱਗਣਾ ਚਾਹੀਦਾ। ਪ੍ਰਬੰਧਕਾਂ ਨੂੰ ਰਾਜ ਦੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਅਜਿਹੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਯਾਤਰਾ ਦੀ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ। ਇਲਾਕੇ ਵਿੱਚ ਅਮਨ-ਸ਼ਾਂਤੀ, ਜਨਤਕ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਅਜਿਹੇ ਪ੍ਰੋਗਰਾਮ ਨੂੰ ਖਤਮ ਕਰਨਾ ਜ਼ਰੂਰੀ ਹੋਵੇਗਾ।

 

ਯਾਤਰਾ ਦੀ ਸਮਾਪਤੀ ਮੁੰਬਈ ਵਿੱਚ ਹੋਵੇਗੀ

ਦੱਸ ਦੇਈਏ ਕਿ ਭਾਰਤ ਜੋੜੋ ਨਿਆ ਯਾਤਰਾ 14 ਜਨਵਰੀ ਨੂੰ ਮਨੀਪੁਰ ਦੇ ਥੋਬਲ ਤੋਂ ਸ਼ੁਰੂ ਹੋਵੇਗੀ, ਜੋ ਮਾਰਚ ਦੇ ਤੀਜੇ ਹਫ਼ਤੇ ਮੁੰਬਈ ਪਹੁੰਚ ਕੇ ਸਮਾਪਤ ਹੋਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਇਸ ਯਾਤਰਾ ਰਾਹੀਂ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਂ ਵਰਗੇ ਮੁੱਦੇ ਉਠਾਏਗੀ। ਹਾਲਾਂਕਿ ਕਾਂਗਰਸ ਨੇ ਇਸ ਫੇਰੀ ਨੂੰ ਸਿਆਸੀ ਪਾਰਟੀ ਦੀ ਵਿਚਾਰਧਾਰਕ ਯਾਤਰਾ ਦੱਸਿਆ ਹੈ, ਨਾ ਕਿ ਚੋਣ ਦੌਰਾ।

ਇਹ ਵੀ ਪੜ੍ਹੋ