ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ CM 

ਰੱਖਿਆ ਮੰਤਰੀ ਰਾਜਨਾਥ ਸਿੰਘ ਪਾਰਟੀ ਹਾਈਕਮਾਂਡ ਵੱਲੋਂ ਤੈਅ ਨਾਂਅ ਲੈ ਕੇ ਪੁੱਜੇ। ਸਾਬਕਾ ਸੀਐਮ ਵਸੁੰਧਰਾ ਰਾਜੇ ਸਮੇਤ ਸਾਰੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਮਗਰੋਂ ਐਲਾਨ ਕੀਤਾ ਗਿਆ। 

Share:

ਹਾਈਲਾਈਟਸ

  • ਭਜਨ ਲਾਲ ਸ਼ਰਮਾ
  • ਵਸੁੰਧਰਾ ਰਾਜੇ

ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਂਗਾਨੇਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਸੂਬਾ ਦਫ਼ਤਰ ਵਿਖੇ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਭਾਜਪਾ ਹਾਈਕਮਾਂਡ ਵੱਲੋਂ ਤੈਅ ਕੀਤੇ ਗਏ ਨਾਂਅ ਦਾ ਐਲਾਨ ਕੀਤਾ ਗਿਆ ਅਤੇ ਸਾਰਿਆਂ ਨੇ ਉਸ ’ਤੇ ਸਹਿਮਤੀ ਜਤਾਈ। ਸੂਤਰਾਂ ਮੁਤਾਬਕ ਵਸੁੰਧਰਾ ਰਾਜੇ ਨੇ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਭਜਨ ਲਾਲ ਸ਼ਰਮਾ  ਮੂਲ ਰੂਪ ਤੋਂ ਭਰਤਪੁਰ ਦੇ ਰਹਿਣ ਵਾਲੇ ਹਨ।  ਇਸ ਸਮੇਂ ਉਹ ਭਾਜਪਾ ਸੂਬਾ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਜਦੋਂਕਿ ਵਾਸੁਦੇਵ ਦੇਵਨਾਨੀ ਵਿਧਾਨ ਸਭਾ ਦੇ ਸਪੀਕਰ ਹੋਣਗੇ। ਬੈਠਕ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਗਰੁੱਪ ਫੋਟੋ ਸ਼ੈਸ਼ਨ ਵੀ ਹੋਇਆ। ਇਸ ਦੌਰਾਨ ਵਸੁੰਧਰਾ ਰਾਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਬੈਠੇ ਸੀ। ਰਾਜਨਾਥ ਨੇ ਵਸੁੰਧਰਾ ਨਾਲ ਵਨ ਟੂ ਵਨ ਗੱਲਬਾਤ ਕੀਤੀ।ਰਾਜਨਾਥ ਸਿੰਘ ਨਵੇਂ ਮੁੱਖ ਮੰਤਰੀ ਦਾ ਨਾਮ ਲੈ ਕੇ ਆਏ। ਬੈਠਕ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੋਵਾਂ ਵਿਚਾਲੇ ਕਰੀਬ 10 ਮਿੰਟ ਤੱਕ ਗੱਲਬਾਤ ਹੁੰਦੀ ਰਹੀ। ਇਸਤੋਂ ਬਾਅਦ ਕੁੱਝ ਦੇਰ ਤੱਕ ਸਾਰੇ ਆਗੂਆਂ ਵਿੱਚ ਚਰਚਾ ਹੋਈ।

ਪਿਛਲੇ ਵਿਧਾਇਕ ਦੀ ਕੱਟੀ ਸੀ ਟਿਕਟ

ਭਜਨ ਲਾਲ ਸ਼ਰਮਾ ਦੀ ਰਿਹਾਇਸ਼ ਜੈਪੁਰ ਦੇ ਜਵਾਹਰ ਸਰਕਲ ਵਿਖੇ ਹੈ। ਉਹ ਮੂਲ ਰੂਪ ਤੋਂ ਭਰਤਪੁਰ ਦੇ ਰਹਿਣ ਵਾਲੇ ਹਨ।  ਪਿਛਲੇ ਲੰਬੇ ਸਮੇਂ ਤੋਂ ਸੰਗਠਨ ਵਿੱਚ ਕੰਮ ਕਰ ਰਹੇ ਹਨ।  ਭਾਜਪਾ ਨੇ ਉਨ੍ਹਾਂ ਨੂੰ ਪਹਿਲੀ ਵਾਰ ਜੈਪੁਰ ਦੀ ਸਾਂਗਾਨੇਰ ਵਰਗੀ ਸੁਰੱਖਿਅਤ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਪਿਛਲੇ ਵਿਧਾਇਕ ਦੀ ਟਿਕਟ ਕੱਟੀ ਗਈ। ਭਜਨ ਲਾਲ ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48081 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ

Tags :