Bhagwant Mann ਦੀ ਖੁੱਲ੍ਹੀ ਡਿਬੇਟ ਦਾ ਅਖਾੜਾ ਤਿਆਰ

ਪੰਜਾਬ ਦੀ ਸਭ ਤੋਂ ਵੱਡੀ ਡਿਬੇਟ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋ ਰਹੀ ਹੈ। Bhagwant Mann ਦੀ ਖੁੱਲ੍ਹੀ ਡਿਬੇਟ ਦਾ ਅਖਾੜਾ ਤਿਆਰ ਹੈ। ਮੁੱਖਮੰਤਰੀ ਦੀ ਇਸ ਚੁਣੌਤੀ ਮਗਰੋਂ ਸੂਬੇ ਭਰ ਦੇ ਨਾਲ ਨਾਲ ਵਿਦੇਸ਼ਾਂ ਅੰਦਰ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਵੀ ਇਸ ਡਿਬੇਟ ਉਪਰ ਟਿਕੀਆਂ ਹੋਈਆਂ ਹਨ। ਡਿਬੇਟ […]

Share:

ਪੰਜਾਬ ਦੀ ਸਭ ਤੋਂ ਵੱਡੀ ਡਿਬੇਟ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਹੋ ਰਹੀ ਹੈ। Bhagwant Mann ਦੀ ਖੁੱਲ੍ਹੀ ਡਿਬੇਟ ਦਾ ਅਖਾੜਾ ਤਿਆਰ ਹੈ। ਮੁੱਖਮੰਤਰੀ ਦੀ ਇਸ ਚੁਣੌਤੀ ਮਗਰੋਂ ਸੂਬੇ ਭਰ ਦੇ ਨਾਲ ਨਾਲ ਵਿਦੇਸ਼ਾਂ ਅੰਦਰ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਵੀ ਇਸ ਡਿਬੇਟ ਉਪਰ ਟਿਕੀਆਂ ਹੋਈਆਂ ਹਨ। ਡਿਬੇਟ ਦਾ ਨਾਂਅ ਮੈਂ ਪੰਜਾਬ ਬੋਲਦਾ ਹਾਂ….ਰੱਖਿਆ ਗਿਆ ਹੈ। ਇਸਦੇ ਲਈ ਆਡੀਟੋਰੀਅਮ ਅੰਦਰ ਬੈਠਣ ਦੀ ਸਮਰੱਥਾ ਇੱਕ ਹਜ਼ਾਰ ਦੇ ਕਰੀਬ ਰੱਖੀ ਗਈ ਹੈ। ਜਦਕਿ ਦੂਜੇ ਪਾਸੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਤਿੰਨ ਕਰੋੜ ਪੰਜਾਬੀਆਂ ਨੂੰ ਡਿਬੇਟ ਅੰਦਰ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

12 ਵਜੇ ਹੈਲੀਕਾਪਟਰ ਰਾਹੀਂ ਆਉਣਗੇ ਮੁੱਖਮੰਤਰੀ

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਪੀਏਯੂ ਵਿਖੇ 12 ਵਜੇ ਹੈਲੀਕਾਪਟਰ ਰਾਹੀਂ ਆਉਣਗੇ। ਮੁੱਖਮੰਤਰੀ ਦੇ ਕਾਫਿਲੇ ਦੇ ਨਾਲ ਵੱਖ ਵੱਖ ਏਜੰਸੀਆਂ ਦੇ ਅਫ਼ਸਰ ਅਤੇ 150 ਦੇ ਕਰੀਬ ਪੁਲਸ ਮੁਲਾਜ਼ਮ ਹਾਜਰ ਰਹਿਣਗੇ। ਸ਼ਹਿਰ ਅੰਦਰ 25 ਤੋਂ 30 ਥਾਵਾਂ ਉਪਰ ਨਾਕੇ ਲਾਏ ਜਾਣਗੇ। ਸੀਸੀਟੀਵੀ ਨਾਲ ਲੈਸ ਵਿਸ਼ੇਸ਼ ਬੱਸਾਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ।

ਵਿਰੋਧੀ ਧਿਰਾਂ ਲਈ ਇਹ ਪ੍ਰਬੰਧ

ਇਸ ਓਪਨ ਡਿਬੇਟ ਅੰਦਰ ਵਿਰੋਧੀ ਧਿਰਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂ ਆਪਣੀਆਂ ਗੱਡੀਆਂ ਰਾਹੀਂ ਯੂਨੀਵਰਸਿਟੀ ਆਉਣਗੇ। ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਵੱਲੋਂ ਸੁਨੀਲ ਜਾਖੜ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੰਤੂ ਹਾਲੇ ਤੱਕ ਇਹਨਾਂ ਚੋਂ ਕੌਣ ਆਵੇਗਾ ਇਸਦੀ ਪੁਸ਼ਟੀ ਕਿਸੇ ਪਾਰਟੀ ਵੱਲੋਂ ਨਹੀਂ ਕੀਤੀ ਗਈ ਹੈ।

ਲੁਧਿਆਣਾ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਸਪੈਸ਼ਲ਼ ਡੀਜੀਪੀ ਅਰਪਿਤ ਸ਼ੁਕਲਾ ਫੋਟੋ – ਜੇਬੀਟੀ

ਸਪੈਸ਼ਲ ਡੀਜੀਪੀ ਨੇ ਸੰਭਾਲੀ ਸੁਰੱਖਿਆ ਦੀ ਕਮਾਨ

ਪੰਜਾਬ ਦੇ ਸਪੈਸ਼ਲ ਅਰਪਿਤ ਸ਼ੁਕਲਾ ਵੱਲੋਂ ਦੋ ਦਿਨਾਂ ਤੋਂ ਜਿਲ੍ਹੇ ਅੰਦਰ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਹੈ। ਲਗਾਤਾਰ ਮੀਟਿੰਗਾਂ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਡਿਬੇਟ ਦੌਰਾਨ ਸੁਰੱਖਿਆ ਖਾਤਰ ਦੋ ਹਜ਼ਾਰ ਦੇ ਕਰੀਬ ਮੁਲਾਜ਼ਮ ਤਾਇਨਾਤ ਰਹਿਣਗੇ।