ਭਗਵੰਤ ਮਾਨ ਡਿਬੇਟ ‘ਚ, ਸੁਖਬੀਰ ਬਾਦਲ ਰੋਪੜ ਜੇਲ੍ਹ ‘ਚ !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਡਿਬੇਟ ਰੱਖੀ ਗਈ ਸੀ। 1 ਨਵੰਬਰ ਦੀ ਇਸ ਡਿਬੇਟ ‘ਚ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਨਾਲ 3 ਕਰੋੜ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਦੇਸ਼ ਵਿਦੇਸ਼ ਅੰਦਰ ਬੈਠੇ ਪੰਜਾਬੀਆਂ ਨੂੰ ਆਸ ਸੀ ਕਿ ਇਸ ਦੌਰਾਨ ਇੱਕ ਪਾਸੇ ਭਗਵੰਤ […]

Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਡਿਬੇਟ ਰੱਖੀ ਗਈ ਸੀ। 1 ਨਵੰਬਰ ਦੀ ਇਸ ਡਿਬੇਟ ‘ਚ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਨਾਲ 3 ਕਰੋੜ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਦੇਸ਼ ਵਿਦੇਸ਼ ਅੰਦਰ ਬੈਠੇ ਪੰਜਾਬੀਆਂ ਨੂੰ ਆਸ ਸੀ ਕਿ ਇਸ ਦੌਰਾਨ ਇੱਕ ਪਾਸੇ ਭਗਵੰਤ ਮਾਨ ਤੇ ਦੂਜੇ ਪਾਸੇ ਸੁਖਬੀਰ ਬਾਦਲ ਸਮੇਤ ਹੋਰਨਾਂ ਆਗੂਆਂ ਦੀ ਬਹਿਸ ਦੇਖਣਯੋਗ ਰਹੇਗੀ। ਇਸਨੂੰ ਲੈਕੇ ਸਾਰਿਆਂ ਅੰਦਰ ਉਤਾਵਲਾਪਨ ਵੀ ਸੀ। ਹੋਇਆ ਉਲਟ ਕਿ ਭਗਵੰਤ ਮਾਨ ਤਾਂ ਲੁਧਿਆਣਾ ਡਿਬੇਟ ‘ਚ ਪਹੁੰਚ ਗਏ। ਸੁਖਬੀਰ ਬਾਦਲ ਇੱਥੇ ਆਉਣ ਦੀ ਥਾਂ ਜੇਲ੍ਹ ਪਹੁੰਚ ਗਏ। 

ਸੁਖਬੀਰ ਬਾਦਲ ਦੀ ਬੰਟੀ ਰੁਮਾਣਾ ਨਾਲ ਮੁਲਾਕਾਤ ਦੌਰਾਨ ਰੋਪੜ੍ਹ ਜੇਲ੍ਹ ਦਾ ਬਾਹਰੀ ਦ੍ਰਿਸ਼। ਫੋਟੋ – ਜੇਬੀਟੀ

ਡਿਬੇਟ ਅੰਦਰ ਵਿਰੋਧੀ ਧਿਰ ਦਾ ਕੋਈ ਵੀ ਆਗੂ ਨਹੀਂ ਪਹੁੰਚਿਆ। ਭਗਵੰਤ ਮਾਨ ਨੇ ਖਾਲੀ ਕੁਰਸੀਆਂ ਦਿਖਾ ਕੇ ਸਿਆਸੀ ਵਿਰੋਧੀਆਂ ਨੂੰ ਰਗੜੇ ਲਾ ਰਹੇ ਸੀ। ਦਾਅਵਾ ਕਰ ਰਹੇ ਸੀ ਕਿ ਵਿਰੋਧੀ ਧਿਰਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਕਰਕੇ ਸਾਰੇ ਭੱਜ ਗਏ। ਹਾਲਾਂਕਿ ਸੁਖਬੀਰ ਬਾਦਲ ਤਾਂ ਇਸ ਦੌਰਾਨ ਰੋਪੜ ਜੇਲ੍ਹ ‘ਚ ਦਿਖਾਈ ਦਿੱਤੇ। ਬਾਕੀ ਦੇ ਕਈ ਵਿਰੋਧੀ ਧਿਰ ਆਗੂ ਡਿਬੇਟ ਵਾਲੀ ਥਾਂ ਦੇ ਬਾਹਰ ਬਿਆਨਬਾਜ਼ੀ ਕਰਦੇ ਦਿਖਾਈ ਦਿੱਤੇ। 

ਬੰਟੀ ਰੁਮਾਣਾ ਨਾਲ ਮੁਲਾਕਾਤ ਮਗਰੋਂ ਜੇਲ੍ਹ ਚੋਂ ਬਾਹਰ ਆਉਂਦੇ ਸੁਖਬੀਰ ਬਾਦਲ ਦਾ ਕਾਫਿਲਾ। ਫੋਟੋ – ਜੇਬੀਟੀ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ  ਰੋਪੜ ਜੇਲ੍ਹ ‘ਚ ਬੰਦ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੁਮਾਣਾ ਨੂੰ ਮਿਲਣ ਗਏ ਸੀ। ਦੱਸਣਯੋਗ ਹੈ ਕਿ ਬੰਟੀ ਰੁਮਾਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਟਿੱਪਣੀਆਂ ਵਾਲੀ ਇੱਕ ਵੀਡਿਓ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਭਾਵੇਂ ਕਿ ਅਕਾਲੀ ਦਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਵੱਲੋਂ ਡਿਬੇਟ ‘ਚ ਭਾਗ ਨਹੀਂ ਲਿਆ ਜਾਵੇਗਾ। ਪ੍ਰੰਤੂ ਇਸੇ ਸਮੇਂ ਦੌਰਾਨ ਸੁਖਬੀਰ ਬਾਦਲ ਦੇ ਜੇਲ੍ਹ ਅੰਦਰ ਬੰਟੀ ਰੁਮਾਣਾ ਨਾਲ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ।