Beware! ਦਿੱਲੀ 'ਚ ਘੁੰਮ ਰਹੀ ਹੈ ਸਿੰਗਾਪੁਰ ਅੰਬੈਸੀ ਦੀ ਫਰਜ਼ੀ ਕਾਰ

ਭਾਰਤ ਵਿੱਚ ਡਿਪਲੋਮੈਟਿਕ ਵਾਹਨਾਂ ਵਿੱਚ ਚਿੱਟੇ ਅੱਖਰਾਂ ਵਾਲੀ ਨੀਲੀ ਨੰਬਰ ਪਲੇਟ ਹੁੰਦੀ ਹੈ। ਪਲੇਟਾਂ 'ਤੇ CD ਦੇ ਬਾਅਦ ਦੋ ਅੰਕਾਂ ਦਾ ਕੋਡ ਅਤੇ ਫਿਰ ਇੱਕ ਰਜਿਸਟ੍ਰੇਸ਼ਨ ਨੰਬਰ ਹੁੰਦਾ ਹੈ।

Share:

ਭਾਰਤ ਵਿੱਚ ਸਿੰਗਾਪੁਰ ਦੇ ਰਾਜਦੂਤ ਸਾਈਮਨ ਵੋਂਗ ਨੇ ਇੱਕ ਕਾਰ ਦੀ ਤਸਵੀਰ ਸਾਂਝੀ ਕਰਦਿਆਂ ਇਸ ਦੀ ਨੰਬਰ ਪਲੇਟ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਇਹ ਕਾਰ ਫਰਜੀ ਹੈ ਇਸਦਾ ਉਨ੍ਹਾਂ ਦੇ ਦੇਸ਼ ਨਾਲ ਕੋਈ ਸਬੰਧ ਨਹੀਂ ਹੈ।

ਸਾਈਮਨ ਵੋਂਗ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਸਿਲਵਰ ਰੰਗ ਦੀ ਕਾਰ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਅਤੇ ਸਪੱਸ਼ਟ ਕੀਤਾ ਕਿ ਇਹ ਸਿੰਗਾਪੁਰ ਅੰਬੈਸੀ ਦੀ ਕਾਰ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ |

 

 ਅਲੱਗ ਨੰਬਰ ਪਲੇਟ

ਵਰਣਨਯੋਗ ਹੈ ਕਿ ਭਾਰਤ ਵਿਚ ਡਿਪਲੋਮੈਟਿਕ ਵਾਹਨਾਂ 'ਤੇ ਚਿੱਟੇ ਅੱਖਰਾਂ ਵਾਲੀ ਨੀਲੀ ਨੰਬਰ ਪਲੇਟ ਹੁੰਦੀ ਹੈ। ਪਲੇਟਾਂ ਵਿੱਚ 'ਸੀਡੀ' ਤੋਂ ਬਾਅਦ ਦੋ ਅੰਕਾਂ ਦਾ ਕੋਡ ਅਤੇ ਫਿਰ ਇੱਕ ਰਜਿਸਟ੍ਰੇਸ਼ਨ ਨੰਬਰ ਹੁੰਦਾ ਹੈ। ਇਸ ਕਿਸਮ ਦੀਆਂ ਨੰਬਰ ਪਲੇਟਾਂ ਦੀ ਵਰਤੋਂ ਸਿਰਫ਼ ਵਿਦੇਸ਼ੀ ਡਿਪਲੋਮੈਟਿਕ ਮਿਸ਼ਨਾਂ, ਜਿਵੇਂ ਕਿ ਦੂਤਾਵਾਸ ਅਤੇ ਕੌਂਸਲੇਟਾਂ ਦੁਆਰਾ ਕੀਤੀ ਜਾ ਸਕਦੀ ਹੈ, ਜੋ ਕਿ ਸੀਡੀ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਵਰਤੋਂ ਕਰ ਸਕਦੇ ਹਨ। ਸੀਡੀ ਦਾ ਅਰਥ ਹੈ 'ਕੋਰਪਸ ਡਿਪਲੋਮੈਟਿਕ'

ਇਹ ਵੀ ਪੜ੍ਹੋ

Tags :