ਭਗਵੰਤ ਮਾਨ ਦੇ ਖੰਨਾ ਦੌਰੇ ਤੋਂ ਪਹਿਲਾਂ ਈਡੀ ਨੇ ਚੁੱਕਿਆ ਆਪ ਵਿਧਾਇਕ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੰਨਾ ਦੌਰੇ ਤੋਂ ਪਹਿਲਾਂ ਇਸ ਇਲਾਕੇ ਦੇ ਨਾਲ ਲੱਗਦੇ ਜਿਲ੍ਹੇ ਅੰਦਰ ਈਡੀ ਨੇ ਵੱਡੀ ਕਾਰਵਾਈ ਕੀਤੀ। ਈਡੀ ਨੇ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਵਿਧਾਇਕ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਇਸੇ ਦੌਰਾਨ ਉੱਥੇ ਈਡੀ ਦੀ ਟੀਮ ਪੁੱਜ ਗਈ। ਈਡੀ ਜਦੋਂ ਵਿਧਾਇਕ ਨੂੰ ਆਪਣੇ ਨਾਲ ਲੈ ਕੇ ਜਾ […]

Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੰਨਾ ਦੌਰੇ ਤੋਂ ਪਹਿਲਾਂ ਇਸ ਇਲਾਕੇ ਦੇ ਨਾਲ ਲੱਗਦੇ ਜਿਲ੍ਹੇ ਅੰਦਰ ਈਡੀ ਨੇ ਵੱਡੀ ਕਾਰਵਾਈ ਕੀਤੀ। ਈਡੀ ਨੇ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਵਿਧਾਇਕ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਇਸੇ ਦੌਰਾਨ ਉੱਥੇ ਈਡੀ ਦੀ ਟੀਮ ਪੁੱਜ ਗਈ। ਈਡੀ ਜਦੋਂ ਵਿਧਾਇਕ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਤਾਂ ਵਰਕਰਾਂ ਨੇ ਇੱਕ ਵਾਰ ਵਿਰੋਧ ਵੀ ਕੀਤਾ। ਪ੍ਰੰਤੂ, ਕਾਨੂੰਨੀ ਤੌਰ ‘ਤੇ ਈਡੀ ਮਾਮਲੇ ਦੀ ਜਾਂਚ ਦਾ ਹਵਾਲਾ ਦੇ ਕੇ ਵਿਧਾਇਕ ਨੂੰ ਆਪਣੇ ਨਾਲ ਲੈ ਗਈ। ਉਹਨਾਂ ਤੋਂ ਜਲੰਧਰ ਦਫ਼ਤਰ ਵਿਖੇ ਪੁੱਛਗਿੱਛ ਕਰਨ ਮਗਰੋਂ ਗ੍ਰਿਫਤਾਰੀ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੇ ਮੀਟਿੰਗ ਮਗਰੋਂ ਖੰਨਾ ਵਿਖੇ ਇੱਕ ਵਿਆਹ ਸਮਾਗਮ ‘ਚ ਸ਼ਮੂਲੀਅਤ ਕਰਨੀ ਸੀ। ਇਸੇ ਵਿਆਹ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀ ਪੁੱਜੇ।

ਆਪ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ

ਅਮਰਗੜ੍ਹ ਹਲਕੇ ਦੇ ਵਿਧਾਇਕ ਨੂੰ ਕੀਤਾ ਗ੍ਰਿਫ਼ਤਾਰ

ਜਿਲ੍ਹਾ ਮਲੇਰਕੋਟਲਾ ਦੇ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਗ੍ਰਿਫਤਾਰ ਕੀਤਾ। ਈਡੀ ਦੀ ਟੀਮ ਵਿਧਾਇਕ ਨੂੰ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਜਲੰਧਰ ਖੇਤਰੀ ਦਫ਼ਤਰ ਲੈ ਕੇ ਗਈ। ਜਿੱਥੇ ਗ੍ਰਿਫਤਾਰੀ ਪਾਉਣ ਮਗਰੋਂ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਾਇਆ ਗਿਆ। ਇਸਤੋਂ ਪਹਿਲਾਂ ਸਾਲ 2022 ‘ਚ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਦੇ ਠਿਕਾਣਿਆਂ ‘ਤੇ ਛਾਪਾਮਾਰੀ ਕੀਤੀ ਸੀ।  ਸੀਬੀਆਈ ਦੀ ਛਾਪੇਮਾਰੀ ‘ਚ ਕਰੀਬ 17 ਲੱਖ ਰੁਪਏ ਦੀ ਨਕਦੀ ਦੇ ਨਾਲ-ਨਾਲ ਕੁੱਝ ਵਿਦੇਸ਼ੀ ਨੋਟ ਅਤੇ ਜਾਇਦਾਦ ਦੇ ਦਸਤਾਵੇਜ਼ ਬਰਾਮਦ ਹੋਏ ਸਨ। ਸੀਬੀਆਈ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਈਡੀ ਨੇ ਇਸ ਵਿੱਚ ਦਖਲ ਦਿੱਤਾ। ਈਡੀ ਦੀ ਟੀਮ ਹੁਣ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਬੈਂਕ ਨਾਲ 40 ਕਰੋੜ ਰੁਪਏ ਦੀ ਧੋਖਾਧੜੀ ਦਾ ਹੈ।

ਵਿਧਾਇਕ ਗੱਜਣਮਾਜਰਾ ਨੂੰ ਹਿਰਾਸਤ ‘ਚ ਲੈਣ ਦੀ ਜਾਣਕਾਰੀ ਦਿੰਦੇ ਆਪ ਵਰਕਰ ਕੇਵਲ ਸਿੰਘ। ਫੋਟੋ ਕ੍ਰੇਡਿਟ – ਜੇਬੀਟੀ

ਮੌਕੇ ‘ਤੇ ਮੌਜੂਦ ਵਰਕਰ ਨੇ ਦੱਸੀ ਸਾਰੀ ਕਹਾਣੀ 

ਜਿਸ ਵੇਲੇ ਹਲਕੇ ਅੰਦਰ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਮੀਟਿੰਗ ਕਰ ਰਹੇ ਸੀ ਤਾਂ ਉਹਨਾਂ ਦੇ ਨਾਲ ਵਰਕਰ ਵੀ ਸਨ। ਇਸੇ ਦੌਰਾਨ ਈਡੀ ਨੇ ਇਹ ਕਾਰਵਾਈ ਕੀਤੀ। ਮੌਕੇ ‘ਤੇ ਮੌਜੂਦ ਇੱਕ ਵਰਕਰ ਕੇਵਲ ਸਿੰਘ ਨੇ ਦੱਸਿਆ ਕਿ ਈਡੀ ਟੀਮ ਨੇ ਆ ਕੇ ਸੰਮਨ ਦਿਖਾਏ। ਜਿਸ ਮਗਰੋਂ ਈਡੀ ਵਿਧਾਇਕ ਨੂੰ ਆਪਣੇ ਨਾਲ ਲੈ ਗਈ। ਈਡੀ ਅਧਿਕਾਰੀਆਂ ਨੇ ਇਹੀ ਕਿਹਾ ਹੈ ਕਿ ਉਹ ਪੁਰਾਣੇ ਮਾਮਲੇ ‘ਚ ਪੁੱਛਗਿੱਛ ਲਈ ਲੈ ਕੇ ਗਏ। ਗ੍ਰਿਫਤਾਰੀ ਦੇ ਸਵਾਲ ‘ਤੇ ਕੇਵਲ ਸਿੰਘ ਨੇ ਕਿਹਾ ਕਿ ਇਸ ਬਾਰੇ ਪਾਰਟੀ ਦੇ ਫੈਸਲੇ ਅਨੁਸਾਰ ਅਗਲਾ ਕਦਮ ਚੁੱਕਿਆ ਜਾਵੇਗਾ।