Bathinda-Delhi Intercity ਦੇ ਇੰਜਣ ਨੂੰ ਲੱਗੀ ਅੱਗ, ਧੂੰਆਂ ਉੱਠਦਾ ਵੇਖ ਕੇ ਸਵਾਰੀਆਂ ਨੂੰ ਪੈ ਗਈ ਭਾਜੜ

Bathinda-Delhi Intercity set Fire: ਰੇਲਗੱਡੀ ਕਰੀਬ 15 ਮਿੰਟ ਤੱਕ ਅਸੋਦਾ ਨੇੜੇ ਰੁਕੀ ਰਹੀ। ਹਾਲਾਂਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਟ੍ਰੇਨ ਨੂੰ ਅੱਗੇ ਵਧਾਇਆ ਗਿਆ। ਦਰਅਸਲ ਦਿੱਲੀ ਤੋਂ ਬਠਿੰਡਾ ਜਾ ਰਹੀ ਦਿੱਲੀ-ਬਠਿੰਡਾ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਨੰਬਰ (20409-10) ਰਾਤ ਕਰੀਬ 8.30 ਵਜੇ ਬਹਾਦਰਗੜ੍ਹ ਤੋਂ ਰੋਹਤਕ ਵੱਲ ਰਵਾਨਾ ਹੋਈ ਸੀ।

Share:

Bathinda-Delhi Intercity set Fire: ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਵਿਖੇ ਬਠਿੰਡਾ-ਦਿੱਲੀ ਇੰਟਰਸਿਟੀ ਟ੍ਰੇਨ ਦੇ ਇੰਜਣ ਨੂੰ ਵੀਰਵਾਰ ਨੂੰ ਅੱਗ ਲੱਗ ਗਈ। ਰੇਲ ਗੱਡੀ ਦੇ ਪਿਛਲੇ ਪਾਸੇ ਇੰਜਣ ਦੇ ਕੈਬਿਨ ਵਿੱਚ ਅੱਗ ਲੱਗ ਗਈ। ਧੂੰਆਂ ਉੱਠਦਾ ਦੇਖ ਕੇ ਟ੍ਰੇਨ 'ਚ ਸਵਾਰ ਯਾਤਰੀਆਂ ਨੇ ਰੇਲਵੇ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਰੇਲਵੇ ਮੁਲਾਜ਼ਮਾਂ ਨੇ ਰੇਲ ਗੱਡੀ ਨੂੰ ਅੱਧ ਵਿਚਾਲੇ ਰੋਕ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਰੇਲਗੱਡੀ ਕਰੀਬ 15 ਮਿੰਟ ਤੱਕ ਅਸੋਦਾ ਨੇੜੇ ਰੁਕੀ ਰਹੀ। ਹਾਲਾਂਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਟ੍ਰੇਨ ਨੂੰ ਅੱਗੇ ਵਧਾਇਆ ਗਿਆ। ਦਰਅਸਲ ਦਿੱਲੀ ਤੋਂ ਬਠਿੰਡਾ ਜਾ ਰਹੀ ਦਿੱਲੀ-ਬਠਿੰਡਾ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਨੰਬਰ (20409-10) ਰਾਤ ਕਰੀਬ 8.30 ਵਜੇ ਬਹਾਦਰਗੜ੍ਹ ਤੋਂ ਰੋਹਤਕ ਵੱਲ ਰਵਾਨਾ ਹੋਈ ਸੀ। ਇਸ ਟ੍ਰੇਨ ਦਾ ਬਹਾਦਰਗੜ੍ਹ ਸਟੇਸ਼ਨ 'ਤੇ ਕੋਈ ਸਟਾਪੇਜ ਨਹੀਂ ਹੈ।

ਰੇਲਵੇ ਮੁਲਾਜ਼ਮਾਂ ਨੇ ਤੁਰੰਤ ਪਾਇਆ ਅੱਗ ਤੇ ਕਾਬੂ

ਟ੍ਰੇਨ ਬਹਾਦਰਗੜ੍ਹ ਤੋਂ ਰਵਾਨਾ ਹੋਈ ਤਾਂ ਉਸ ਦੇ ਪਿਛਲੇ ਇੰਜਣ ਦੇ ਕੈਬਿਨ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਣ 'ਤੇ ਕਰੀਬ ਪੌਣੇ 9 ਵਜੇ ਰੇਲਗੱਡੀ ਅਸੋਦਾ ਨੇੜੇ ਸਥਿਤ ਐਚ.ਪੀ ਪਲਾਂਟ ਦੇ ਗੋਦਾਮ ਕੋਲ ਪਹੁੰਚ ਚੁੱਕੀ ਸੀ। ਲੋਕੋ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਟ੍ਰੇਨ ਦੇ ਪਿਛਲੇ ਹਿੱਸਿਆਂ ਵਿਚ ਕਾਲਾ ਧੂੰਆਂ ਉੱਠਦਾ ਰਿਹਾ। ਅੱਗ ਨੂੰ ਫੈਲਦਾ ਦੇਖ ਕੇ ਰੇਲਵੇ ਮੁਲਾਜ਼ਮਾਂ ਨੇ ਤੁਰੰਤ ਇੰਜਣ ਕੈਬਿਨ 'ਚ ਰੱਖੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਇਆ। ਇਸ ਤੋਂ ਬਾਅਦ ਟਰੇਨ ਰੋਹਤਕ ਵੱਲ ਰਵਾਨਾ ਹੋ ਗਈ। ਅੱਗ ਲੱਗਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ।

ਵਾਪਰ ਸਕਦਾ ਸੀ ਵੱਡਾ ਹਾਦਸਾ 

ਡੇਲੀ ਰੇਲਵੇ ਪੈਸੰਜਰ ਐਸੋਸੀਏਸ਼ਨ ਦੇ ਬੁਲਾਰੇ ਸਤਪਾਲ ਹਾਡਾ ਨੇ ਦੱਸਿਆ ਕਿ ਟ੍ਰੇਨ 'ਚ ਕਾਫੀ ਯਾਤਰੀ ਸਵਾਰ ਸਨ। ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਨਾਲ ਹੀ ਜੇਕਰ ਅੱਗ ਤੇਜ਼ੀ ਨਾਲ ਫੈਲਦੀ ਤਾਂ ਨੇੜੇ ਹੀ ਪੈਟਰੋਲੀਅਮ ਦਾ ਗੋਦਾਮ ਸੀ। ਇਸ ਨਾਲ ਉਹ ਖ਼ਤਰੇ ਵਿੱਚ ਵੀ ਪੈ ਸਕਦਾ ਹੈ। ਅਜਿਹੇ 'ਚ ਟਰੇਨ ਮੁਲਾਜ਼ਮਾਂ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਇਹ ਵੀ ਪੜ੍ਹੋ