ਕੋਲਾਰ ਵਿੱਚ ਫਿਰ ਤੋਂ, ਰਾਹੁਲ ਗਾਂਧੀ ਨੇ ਗੌਤਮ ਅਡਾਨੀ ਨੂੰ ‘ਭ੍ਰਿਸ਼ਟਾਚਾਰ ਦਾ ਚਿੰਨ੍ਹ’ ਕਿਹਾ

‘ਮੋਦੀ ਅਤੇ ਚੋਰ’ ਵਾਲੀ ਟਿੱਪਣੀ ਕਰਨ ਤੋਂ ਠੀਕ ਚਾਰ ਸਾਲ ਬਾਅਦ, ਜਿਸ ਕਾਰਨ ਹੁਣ ਉਹਨਾਂ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਇਆ ਗਿਆ ਹੈ, ਰਾਹੁਲ ਗਾਂਧੀ ਨੇ ਐਤਵਾਰ ਨੂੰ ਉਦਯੋਗਪਤੀ ਗੌਤਮ ਅਡਾਨੀ ਨੂੰ ਦੇਸ਼ ਵਿੱਚ ‘ਭ੍ਰਿਸ਼ਟਾਚਾਰ ਦਾ ਚਿਨ੍ਹ’ ਕਰਾਰ ਦਿੱਤਾ ਅਤੇ ਦੁਹਰਾਇਆ ਕਿ ਬਾਵਜੂਦ ਅਯੋਗ ਠਹਿਰਾਏ ਜਾਣ ਤੋਂ ਬਾਅਦ ਵੀ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ […]

Share:

‘ਮੋਦੀ ਅਤੇ ਚੋਰ’ ਵਾਲੀ ਟਿੱਪਣੀ ਕਰਨ ਤੋਂ ਠੀਕ ਚਾਰ ਸਾਲ ਬਾਅਦ, ਜਿਸ ਕਾਰਨ ਹੁਣ ਉਹਨਾਂ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਇਆ ਗਿਆ ਹੈ, ਰਾਹੁਲ ਗਾਂਧੀ ਨੇ ਐਤਵਾਰ ਨੂੰ ਉਦਯੋਗਪਤੀ ਗੌਤਮ ਅਡਾਨੀ ਨੂੰ ਦੇਸ਼ ਵਿੱਚ ‘ਭ੍ਰਿਸ਼ਟਾਚਾਰ ਦਾ ਚਿਨ੍ਹ’ ਕਰਾਰ ਦਿੱਤਾ ਅਤੇ ਦੁਹਰਾਇਆ ਕਿ ਬਾਵਜੂਦ ਅਯੋਗ ਠਹਿਰਾਏ ਜਾਣ ਤੋਂ ਬਾਅਦ ਵੀ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਡਾਨੀ ਨਾਲ ਸਬੰਧਾਂ ‘ਤੇ ਸਵਾਲ ਉਠਾਉਂਦੇ ਰਹਿਣਗੇ।

ਉਹ ਬੇਂਗਲੁਰੂ ਤੋਂ ਕਰੀਬ 80 ਕਿਲੋਮੀਟਰ ਦੂਰ ਕੋਲਾਰ ਵਿਖੇ ਆਪਣੀ ਅਯੋਗਤਾ ਦੇ ਵਿਰੋਧ ਸਮੇਤ ਜਮਹੂਰੀਅਤ ਬਚਾਉਣ ਦੇ ਸੱਦੇ ਤਹਿਤ ਆਯੋਜਿਤ ਜੈ ਭਾਰਤ ਸੱਤਿਆਗ੍ਰਹਿ ਵਿੱਚ ਬੋਲ ਰਹੇ ਸਨ। ਇਹ ਸਮਾਗਮ 10 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗਾਂਧੀ ਲਈ ਯੋਜਨਾਬੱਧ ਪ੍ਰੋਗਰਾਮਾਂ ਦੀ ਲੜੀ ਵਿੱਚ ਪਹਿਲਾ ਪ੍ਰੋਗਰਾਮ ਸੀ।

ਸ੍ਰੀ ਗਾਂਧੀ ਨੇ ਕਿਹਾ, “ਸੰਸਦ ਵਿੱਚ, ਮੈਂ ਪ੍ਰਧਾਨ ਮੰਤਰੀ ਨੂੰ ਅਡਾਨੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਸਵਾਲ ਕੀਤਾ। ਪਹਿਲਾਂ ਉਨ੍ਹਾਂ ਨੇ ਮੇਰਾ ਮਾਈਕ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਭਾਜਪਾ ਮੰਤਰੀਆਂ ਨੇ ਮੇਰੇ ਬਾਰੇ ਝੂਠ ਬੋਲਿਆ। ਜਦੋਂ ਮੈਂ ਮੈਂਬਰ ਦੇ ਅਧਿਕਾਰ ਅਨੁਸਾਰ ਜਵਾਬ ਮੰਗਿਆ ਤਾਂ ਸਪੀਕਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਉਹ (ਭਾਜਪਾ) ਨਹੀਂ ਚਾਹੁੰਦੇ ਕਿ ਮੈਂ ਸੰਸਦ ਵਿਚ ਬੋਲਾਂ ਅਤੇ ਇਸ ਲਈ ਮੈਨੂੰ ਅਯੋਗ ਕਰਾਰ ਦਿੱਤਾ ਗਿਆ ਹੈ।” ਸ੍ਰੀ ਗਾਂਧੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਹੀ ਸੰਸਦ ਦਾ ਕੰਮ ਠੱਪ ਕੀਤਾ ਸੀ।

13 ਅਪ੍ਰੈਲ, 2019 ਨੂੰ ਲੋਕ ਸਭਾ ਚੋਣ ਮੁਹਿੰਮ ਦੌਰਾਨ ਸੀ ਕਿ ਸ਼੍ਰੀ ਗਾਂਧੀ – ਜੋ ਕਿ ਉਸੇ ਚੋਣਾਂ ਵਿੱਚ ਵਾਇਨਾਡ ਤੋਂ ਸੰਸਦ ਲਈ ਚੁਣੇ ਗਏ ਸਨ – ਨੇ ਹੁਣ ਉੱਠੇ ਵਿਵਾਦ ’ਤੇ ਟਿੱਪਣੀ ਕੀਤੀ ਸੀ। ਉਹਨਾਂ ਨੇ ਕੋਲਾਰ ਜ਼ਿਲ੍ਹੇ ਦੇ ਕੋਲਾਰ ਗੋਲਡ ਫੀਲਡਜ਼ (ਕੇਜੀਐਫ) ਵਿੱਚ, 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ ਕਥਿਤ ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ‘ਤੇ, ਇੱਕ ਚੋਣ ਰੈਲੀ ਵਿੱਚ ਬੋਲਦਿਆਂ ਪੁੱਛਿਆ ਸੀ ਕਿ ਸਾਰੇ ਚੋਰਾਂ ਕੋਲ ‘ਮੋਦੀ’ ਉਪਨਾਮ ਹੀ ਕਿਉਂ ਹੈ, ਜਿਵੇਂ ਕਿ ਲਲਿਤ ਮੋਦੀ, ਨੀਰਵ ਮੋਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਕੇਪੀਸੀਸੀ ਪ੍ਰਧਾਨ ਡੀ.ਕੇ. ਸ਼ਿਵਕੁਮਾਰ, ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਸਮੇਤ ਕੇ.ਸੀ. ਵੇਣੂਗੋਪਾਲ ਹਾਜ਼ਰ ਸਨ।