ਆਜ਼ਾਦ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੁਫਤੀ ਨੂੰ ਮੁੱਖ ਮੰਤਰੀ ਬਣਵਾਇਆ

ਰਾਜ ਦੇ ਵਡੇਰੇ ਹਿੱਤ ਲਈ ਲਿਆ ਸੀ ਫੈਸਲਾ ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਆਜ਼ਾਦ ਨੇ ਆਪਣੀ ਸਵੈ-ਜੀਵਨੀ ‘ਆਜ਼ਾਦ’ ‘ਚ ਲਿਖਿਆ ਹੈ ਕਿ ਉਹ 87 ਦੇ ਸਦਨ ਚ 42 ਵਿਧਾਇਕਾਂ ਦੇ ਸਮਰਥਨ ਨਾਲ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਪੀਡੀਪੀ ਨੂੰ ਸਰਕਾਰ ਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਆਪਣੀ ਪਹਿਲਕਦਮੀ ਕਾਰਨ ਦ੍ਰਿਸ਼ ਨਾਟਕੀ ਢੰਗ ਨਾਲ […]

Share:

ਰਾਜ ਦੇ ਵਡੇਰੇ ਹਿੱਤ ਲਈ ਲਿਆ ਸੀ ਫੈਸਲਾ

ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਆਜ਼ਾਦ ਨੇ ਆਪਣੀ ਸਵੈ-ਜੀਵਨੀ ‘ਆਜ਼ਾਦ’ ‘ਚ ਲਿਖਿਆ ਹੈ ਕਿ ਉਹ 87 ਦੇ ਸਦਨ ਚ 42 ਵਿਧਾਇਕਾਂ ਦੇ ਸਮਰਥਨ ਨਾਲ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਪੀਡੀਪੀ ਨੂੰ ਸਰਕਾਰ ਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਆਪਣੀ ਪਹਿਲਕਦਮੀ ਕਾਰਨ ਦ੍ਰਿਸ਼ ਨਾਟਕੀ ਢੰਗ ਨਾਲ ਬਦਲ ਗਿਆ।

ਗੁਲਾਮ ਨਬੀ ਆਜ਼ਾਦ ਨੇ ਦਾਅਵਾ ਕੀਤਾ ਹੈ ਕਿ ਪੀਡੀਪੀ ਨੇਤਾ ਮੁਫਤੀ ਮੁਹੰਮਦ ਸਈਦ ਨੇ 2002 ਵਿੱਚ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਦਾ ਅਹੁਦਾ ਗੁੱਸੇ ਅਤੇ ਬਲੈਕਮੇਲ ਰਾਹੀਂ ਖੋਹ ਲਿਆ ਸੀ ਜੌ ਇਸ ਧਾਰਨਾ ਨੂੰ ਚੁਣੌਤੀ ਦਿੰਦਾ ਹੈ ਕਿ ਕਾਂਗਰਸ ਪ੍ਰਧਾਨ ਵਜੋਂ ਸੋਨੀਆ ਗਾਂਧੀ ਨੇ ਜੂਨੀਅਰ ਸਾਥੀ ਨੂੰ ਅਹੁਦਾ ਦੇਣ ਦੀ ਵਡਿਆਈ ਦਿਖਾਈ ਸੀ। ਮੁਫਤੀ ਦਾ 2016 ਵਿੱਚ ਦਿਹਾਂਤ ਹੋ ਗਿਆ। ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਆਜ਼ਾਦ ਨੇ ਆਪਣੀ ਸਵੈ-ਜੀਵਨੀ ‘ਆਜ਼ਾਦ’ ਵਿਚ ਲਿਖਿਆ ਹੈ ਕਿ ਉਨਾਂ ਦਾ 87 ਦੇ ਸਦਨ ਵਿਚ 42 ਵਿਧਾਇਕਾਂ ਦੇ ਸਮਰਥਨ ਨਾਲ ਮੁੱਖ ਮੰਤਰੀ ਬਣਨਾ ਤੈਅ ਸੀ ਪਰ ਪੀਡੀਪੀ ਨੂੰ ਸਰਕਾਰ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਆਪਣੀ ਪਹਿਲਕਦਮੀ ਕਾਰਨ ਦ੍ਰਿਸ਼ ਨਾਟਕੀ ਢੰਗ ਨਾਲ ਬਦਲ ਗਿਆ। ਕਾਂਗਰਸ ਨੇ 20 ਵਿਧਾਇਕ ਜਿੱਤੇ ਸਨ, ਪੀਡੀਪੀ ਨੇ 16 ਅਤੇ ਨੈਸ਼ਨਲ ਕਾਨਫਰੰਸ ਨੇ 28 ਵਿਧਾਇਕ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਆਜ਼ਾਦ ਨੇ ਸੀਪੀਆਈ ਅਤੇ ਬਸਪਾ ਦੇ ਦੋ ਤੋਂ ਇਲਾਵਾ 15 ਆਜ਼ਾਦ ਅਤੇ ਪੈਂਥਰਜ਼ ਪਾਰਟੀ ਦੇ ਚਾਰ ਦੇ ਸਮਰਥਨ ਦਾ ਦਾਅਵਾ ਕੀਤਾ ਸੀ । 42 ਦੇ ਸਮਰਥਨ ਨਾਲ, ਆਜ਼ਾਦ 44 ਦੇ ਬਹੁਮਤ ਦੇ ਅੰਕੜੇ ਤੱਕ ਪਹੁੰਚ ਸਕਦਾ ਸੀ ਕਿਉਂਕਿ ਜੰਮੂ-ਕਸ਼ਮੀਰ ਦੇ ਸੰਵਿਧਾਨ ਵਿੱਚ ਇੱਕ ਵਿਵਸਥਾ ਸੀ ਕਿ ਵੋਟਿੰਗ ਦੇ ਅਧਿਕਾਰ ਨਾਲ ਦੋ ਮਹਿਲਾ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ।  ਆਜ਼ਾਦ ਨੇ ਦਾਅਵਾ ਕੀਤਾ ਕਿ “ਮੈਂ ਮੁਫ਼ਤੀ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਮੈਂ ਸਵੇਰੇ 11 ਵਜੇ ਰਾਜਪਾਲ ਨਾਲ ਮੁਲਾਕਾਤ ਕਰਾਂਗਾ। ਮੈਂ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਹਿੱਸਾ ਬਣ ਸਕਦੀ ਹੈ।ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਵਿਚਾਰ ਸੀ ਅਤੇ ਤੁਰੰਤ ਮੈਨੂੰ ਨਾਸ਼ਤੇ ਲਈ ਬੁਲਾਇਆ।ਮੁਫਤੀ ਨੂੰ ਸੋਨੀਆ ਨੂੰ ਮਿਲਣ ਲਈ ਦਿੱਲੀ ਬੁਲਾਇਆ ਗਿਆ। ਆਜ਼ਾਦ ਲਿਖਦੇ ਹਨ: “ਮੁਫ਼ਤੀ ਨੇ ਕਾਂਗਰਸ ਪ੍ਰਧਾਨ ਅਤੇ ਮੇਰੀ ਪਾਰਟੀ ਦੀ ਸਰਕਾਰ ਵਿੱਚ ਸ਼ਮੂਲੀਅਤ ਲਈ ਸਹਿਮਤੀ ਦੇਣ ਲਈ ਧੰਨਵਾਦ ਕੀਤਾ। ਪਰ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਮੇਰੀ ਸਰਕਾਰ ਦਾ ਹਿੱਸਾ ਬਣਨ ਵਾਲੇ ਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਹ ਇਕਦਮ ਗੁੱਸੇ ਵਿੱਚ ਆ ਕੇ ਬੋਲੇ , ‘ਮੈਂ ਸੋਚਿਆ ਕਿ ਮੈਨੂੰ ਮੁੱਖ ਮੰਤਰੀ ਬਣਨ ਦਾ ਸੱਦਾ ਦਿੱਤਾ ਗਿਆ ਹੈ” । ਆਜ਼ਾਦ ਨੇ ਦਾਅਵਾ ਕੀਤਾ: “ਜਦੋਂ ਮਾਮਲਾ ਹੱਥੋਂ ਨਿਕਲਦਾ ਜਾਪਦਾ ਸੀ, ਮੈਂ ਦਖਲ ਦਿੱਤਾ ਅਤੇ ਸੋਨੀਆ ਜੀ ਨੂੰ ਬੇਨਤੀ ਕੀਤੀ ਕਿ ਕੋਈ ਅਜਿਹਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਿਸ ਨਾਲ ਮੈਂ ਪਹਿਲੇ ਤਿੰਨ ਸਾਲਾਂ ਲਈ ਮੁੱਖ ਮੰਤਰੀ ਰਹਾਂਗਾ ਅਤੇ ਮੁਫਤੀ ਅਗਲੇ ਤਿੰਨ ਸਾਲਾਂ ਲਈ ਕਾਰਜਭਾਰ ਸੰਭਾਲ ਸਕਦਾ ਹੈ” ।ਮੁਫਤੀ ਨੇ ਪਹਿਲੇ ਤਿੰਨ ਸਾਲ ਮੁੱਖ ਮੰਤਰੀ ਬਣਨ ਤੇ ਜ਼ੋਰ ਦਿੱਤਾ। ਸੋਨੀਆ ਜੀ ਹੌਸਲਾ ਦੇਣ ਦੇ ਮੂਡ ਵਿੱਚ ਨਹੀਂ ਸਨ। ਦੁਬਾਰਾ, ਮੈਂ ਉਨਾ ਨੂੰ ਬੇਨਤੀ ਕੀਤੀ ਕਿ ਰਾਜ ਦੇ ਵਡੇਰੇ ਹਿੱਤ ਵਿੱਚ, ਸਾਨੂੰ ਸਹਿਮਤ ਹੋਣਾ ਚਾਹੀਦਾ ਹੈ।