Ayodhya Ram Mandir Pran Pratishtha: ਭਾਰਤ 'ਚ ਮਹਾਂ-ਦੀਵਾਲੀ, ਨਰਿੰਦਰ ਮੋਦੀ ਨੇ ਪੀਐਮ ਨਿਵਾਸ 'ਚ ਜਗਾਏ ਦੀਵੇ, ਜਸ਼ਨ ਦੀਆਂ ਸਿੱਧੀਆਂ ਤਸਵੀਰਾਂ ਦੇਖੋ

ਜਿਸ ਘੜੀ ਦੀ ਉਡੀਕ 5 ਸਦੀਆਂ ਤੋਂ ਕੀਤੀ ਜਾ ਰਹੀ ਸੀ, ਉਹ ਪਲ ਸਮੁੱਚੇ ਭਾਰਤ ਨੂੰ 22 ਜਨਵਰੀ ਯਾਨੀ ਅੱਜ ਨਸੀਬ ਹੋਏ। ਇਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਪੂਰੇ ਦੇਸ਼ ਅੰਦਰ ਜਸ਼ਨ ਮਨਾਇਆ ਜਾ ਰਿਹਾ ਹੈ। ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਗਾਈ ਜਾ ਰਹੀ ਹੈ।

Share:

ਹਾਈਲਾਈਟਸ

  • ਦੇਸ਼ ਭਰ ਵਿੱਚ ਦੀਪ ਉਤਸਵ ਦੀ ਧੂਮ ਹੈ
  • ਰਾਮਜੋਤੀ ਜਲਾ ਕੇ ਆਪਣੇ ਘਰਾਂ 'ਚ ਵੀ ਉਹਨਾਂ ਦਾ ਸਵਾਗਤ ਕਰੋ

Ayodhya Ram Mandir Pran Pratishtha: 500 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ... ਆ ਗਈ ਸ਼ੁੱਭ ਘੜੀ... ਅੱਜ ਯਾਨੀ 22 ਜਨਵਰੀ ਨੂੰ ਅਯੁੱਧਿਆ 'ਚ ਬਣੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਸਮਾਗਮ ਹੋਇਆ। ਮੁੱਖ ਮੇਜ਼ਬਾਨ ਦੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਵਨ ਅਸਥਾਨ 'ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ। ਰਾਮ ਮੰਦਿਰ ਨੂੰ ਲੈ ਕੇ ਅਯੁੱਧਿਆ ਹੀ ਨਹੀਂ ਦੇਸ਼ ਭਰ 'ਚ ਜਸ਼ਨ ਦਾ ਮਾਹੌਲ ਹੈ। ਦੇਸ਼ ਭਰ ਦੇ ਲੋਕਾਂ ਨੇ ਸ਼ਾਮ ਢਲਦੇ ਹੀ ਆਪਣੇ ਘਰਾਂ, ਮੰਦਿਰਾਂ, ਦਫ਼ਤਰਾਂ ਅਤੇ ਜਨਤਕ ਥਾਵਾਂ ਨੂੰ ਸਜਾਇਆ। ਦੀਪਮਾਲਾ ਕੀਤੀ ਜਾ ਰਹੀ ਹੈ। ਪਟਾਕੇ ਚਲਾਏ ਜਾ ਰਹੇ ਹਨ ਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। 

ਪੀਐਮ ਮੋਦੀ ਨੇ ਸਾਂਝੀ ਕੀਤੀ ਪੋਸਟ 

ਅਯੁੱਧਿਆ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੇਸ਼ ਭਰ ਵਿੱਚ ਦੀਪ ਉਤਸਵ ਦੀ ਧੂਮ ਹੈ। ਇਸ ਸਬੰਧੀ ਪੀਐਮ ਮੋਦੀ ਨੇ ਆਪਣੇ ਐਕਸ ਹੈਂਡਲ ਰਾਹੀਂ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਐਕਸ 'ਤੇ ਲਿਖਿਆ, 'ਅੱਜ ਰਾਮਲਲਾ ਅਯੁੱਧਿਆ ਧਾਮ 'ਚ ਆਪਣੇ ਵਿਸ਼ਾਲ ਮੰਦਰ 'ਚ ਬਿਰਾਜਮਾਨ ਹੋਏ ਹਨ। ਇਸ ਸ਼ੁੱਭ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਰਾਮਜੋਤੀ ਜਲਾ ਕੇ ਆਪਣੇ ਘਰਾਂ 'ਚ ਵੀ ਉਹਨਾਂ ਦਾ ਸਵਾਗਤ ਕਰੋ। ਜੈ ਸੀਯਾਰਾਮ ! ਪੀਐਮ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ।

ਰੱਖਿਆ ਮੰਤਰੀ ਨੇ ਮਨਾਇਆ ਜਸ਼ਨ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਅਯੁੱਧਿਆ ਰਾਮ ਮੰਦਿਰ ਦੀ 'ਪ੍ਰਾਣ ਪ੍ਰਤਿਸ਼ਠਾ' ਦਾ ਜਸ਼ਨ ਮਨਾਉਣ ਲਈ 'ਰਾਮ ਜਯੋਤੀ' ਜਗਾਈ। 
 

ਦੇਸ਼ ਭਰ ਅੰਦਰ ਖੁਸ਼ੀ 

ਅਯੁੱਧਿਆ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਬਾਅਦ ਤਿਰੂਵਨੰਤਪੁਰਮ ਦੇ ਸ਼੍ਰੀ ਪਦਮਨਾਭਸਵਾਮੀ ਮੰਦਿਰ ਦੇ ਸਾਹਮਣੇ ਦੀਵੇ ਜਗਾਏ ਗਏ। 

ਇਹ ਵੀ ਪੜ੍ਹੋ