ED Team Attacked In West Bengal: ਛਾਪੇਮਾਰੀ ਕਰਨ ਗਈ ਈਡੀ ਦੀ ਟੀਮ 'ਤੇ ਹਮਲਾ, ਪਿੰਡ ਦੇ 200 ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜੇ

ED Team Attacked In West Bengal: ਰਾਸ਼ਨ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਪੱਛਮੀ ਬੰਗਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸ਼ੁੱਕਰਵਾਰ ਨੂੰ ਈਡੀ ਦੀ ਟੀਮ ਛਾਪੇਮਾਰੀ ਕਰਨ ਉੱਤਰੀ 24 ਪਰਗਨਾ ਪਹੁੰਚੀ ਸੀ, ਜਿੱਥੇ ਪਿੰਡ ਦੇ ਲੋਕਾਂ ਨੇ ਟੀਮ ਤੇ ਹਮਲਾ ਕਰ ਦਿੱਤਾ

Share:

ਹਾਈਲਾਈਟਸ

  • ਟੀਐਮਸੀ ਨੇਤਾ ਐਸਕੇ ਸ਼ਾਹਜਹਾਂ ਨੂੰ ਕੀਤਾ ਗ੍ਰਿਫ਼ਤਾਰ
  • ਪੱਛਮੀ ਬੰਗਾਲ ਦੀ ਮੰਤਰੀ ਜਯੋਤੀਪ੍ਰਿਆ ਮਲਿਕ ਦਾ ਨਜ਼ਦੀਕੀ ਹੈ ਮੁਲਜ਼ਮ

ED Team Attacked In West Bengal: ਪਿੰਡ ਵਾਸੀਆਂ ਨੇ ਈਡੀ ਦੀ ਟੀਮ 'ਤੇ ਹਮਲਾ ਕਰ ਦਿੱਤਾ ਜੋ ਉੱਤਰੀ 24 ਪਰਗਨਾ ਵਿੱਚ ਟੀਐਮਸੀ ਨੇਤਾ ਦੇ ਘਰ ਛਾਪਾ ਮਾਰਨ ਪਹੁੰਚੀ ਸੀ। ਭੀੜ ਨੇ ਈਡੀ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਂਕਿ ਘਟਨਾ ਤੋਂ ਬਾਅਦ ਟੀਐਮਸੀ ਨੇਤਾ ਐਸਕੇ ਸ਼ਾਹਜਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਈਡੀ ਨੇ ਕਥਿਤ ਬੋਨਗਾਂਵ ਰਾਸ਼ਨ ਘੁਟਾਲੇ ਦੇ ਸਬੰਧ ਵਿੱਚ 24 ਉੱਤਰੀ ਪਰਗਨਾ ਵਿੱਚ ਜੇਲ੍ਹ ਵਿੱਚ ਬੰਦ ਪੱਛਮੀ ਬੰਗਾਲ ਦੀ ਮੰਤਰੀ ਜਯੋਤੀਪ੍ਰਿਆ ਮੱਲਿਕ ਦੇ ਨਜ਼ਦੀਕੀ ਸਹਿਯੋਗੀ ਸ਼ੰਕਰ ਆਧਿਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

ਪਿੰਡ ਦੇ 200 ਲੋਕਾਂ ਨੇ ਕੀਤਾ ਟੀਮ 'ਤੇ ਹਮਲਾ 

ਈਡੀ ਦੀ ਟੀਮ 'ਤੇ ਹਮਲੇ ਦਾ ਇਹ ਮਾਮਲਾ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪਿੰਡ ਸੰਦੇਸ਼ਖਲੀ ਦਾ ਹੈ। ਜਾਂਚ ਏਜੰਸੀ ਦੀ ਟੀਮ ਇੱਥੇ ਰਾਸ਼ਨ ਘੋਟਾਲੇ ਮਾਮਲੇ ਵਿੱਚ ਟੀਐਮਸੀ ਨੇਤਾ ਐਸਕੇ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਪਹੁੰਚੀ ਸੀ। ਇਸ ਦੌਰਾਨ ਕਰੀਬ 200 ਲੋਕਾਂ ਦੀ ਭੀੜ ਨੇ ਈਡੀ ਦੀ ਟੀਮ 'ਤੇ ਅਚਾਨਕ ਹਮਲਾ ਕਰ ਦਿੱਤਾ। ਭੀੜ ਨੇ ਈਡੀ ਅਧਿਕਾਰੀ ਅਤੇ ਉਸ ਦੇ ਨਾਲ ਮੌਜੂਦ ਕੇਂਦਰੀ ਸੁਰੱਖਿਆ ਬਲਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। ਜਾਣਕਾਰੀ ਅਨੁਸਾਰ ਛਾਪੇਮਾਰੀ ਕਰਨ ਪਹੁੰਚੀ ਟੀਮ ਵਿੱਚ ਈਡੀ ਦਾ ਸਹਾਇਕ ਡਾਇਰੈਕਟਰ ਵੀ ਸ਼ਾਮਲ ਸੀ। ਭੀੜ ਨੇ ਉਸ ਦੀ ਕਾਰ ਵੀ ਤੋੜ ਦਿੱਤੀ। ਹਾਲਾਂਕਿ ਇਸ ਹਮਲੇ ਤੋਂ ਬਾਅਦ ਟੀਐਮਸੀ ਨੇਤਾ ਐਸਕੇ ਸ਼ਾਹਜਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਭਾਜਪਾ ਦਾ ਬਿਆਨ

ਪੱਛਮੀ ਬੰਗਾਲ ਭਾਜਪਾ ਦੇ ਮੁਖੀ ਸੁਕਾਂਤ ਮਜੂਮਦਾਰ ਦਾ ਬਿਆਨ ਈਡੀ 'ਤੇ ਹਮਲੇ ਤੋਂ ਬਾਅਦ ਆਇਆ ਹੈ। ਮਜੂਮਦਾਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਅਤੇ ਦੋਸ਼ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਈਡੀ ਉੱਤੇ ਹਮਲਾ ਦਰਸਾਉਂਦਾ ਹੈ ਕਿ ਰੋਹਿੰਗਿਆ ਰਾਜ ਵਿੱਚ ਕਾਨੂੰਨ ਵਿਵਸਥਾ ਲਈ ਕੀ ਕਰ ਰਹੇ ਹਨ।

 

ਇਹ ਵੀ ਪੜ੍ਹੋ