ਮੰਗੀ ਸੀ ਵਾਧੂ ਚਟਨੀ, ਬਦਲੇ 'ਚ ਮਿਲੇ ਚਾਕੂ, ਜਾਣੋ ਪੂਰਾ ਮਾਮਲਾ...

ਦੁਕਾਨਦਾਰ ਇੰਨੇ ਗੁੱਸੇ ਵਿੱਚ ਆ ਗਿਆ ਕਿ ਉਸਨੇ ਨੌਜਵਾਨ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਨੌਜਵਾਨ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਾ। ਮੌਕੇ ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ।

Share:

ਹਾਈਲਾਈਟਸ

  • ਫਰਸ਼ ਬਾਜ਼ਾਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ

ਸ਼ਾਹਦਰਾ ਜ਼ਿਲੇ ਵਿੱਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਫਰਸ਼ ਬਾਜ਼ਾਰ ਇਲਾਕੇ 'ਚ ਇਕ ਦੁਕਾਨਦਾਰ ਨੇ ਵਾਧੂ ਚਟਨੀ ਮੰਗਣ 'ਤੇ ਇਕ ਨੌਜਵਾਨ 'ਤੇ ਚਾਕੂ ਨਾਲ ਮੂੰਹ 'ਤੇ ਹਮਲਾ ਕਰ ਦਿੱਤਾ। ਆਰੋਪੀ ਨੇ ਉਸ ਤੇ ਕਈ ਵਾਰ ਕੀਤੇ, ਜਿਸਦੇ ਕਾਰਣ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਹੈ। 

ਲੋਕਾਂ ਨੇ ਬਚਾਈ ਜਾਣ

ਦੁਕਾਨਦਾਰ ਇੰਨੇ ਗੁੱਸੇ ਵਿੱਚ ਆ ਗਿਆ ਕਿ ਉਸਨੇ ਨੌਜਵਾਨ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਨੌਜਵਾਨ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਾ। ਮੌਕੇ ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ। ਘਟਨਾ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਨੂੰ ਨੇੜਲੇ ਹੇਡਗੇਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਰਸ਼ ਬਾਜ਼ਾਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਵਿਕਾਸ ਵਜੋਂ ਹੋਈ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

 

ਦੋਸਤ ਨਾਲ ਗਿਆ ਸੀ

ਪੁਲਿਸ ਅਨੁਸਾਰ ਸੰਦੀਪ ਨਿਊ ਸੰਜੇ ਅਮਰ ਕਲੋਨੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਆਪਣੇ ਦੋਸਤ ਰਵੀ ਨਾਲ ਸਟਰੀਟ ਵੈਂਡਰ ਤੋਂ ਬਰਗਰ ਅਤੇ ਮੋਮੋਜ਼ ਖਾਣ ਗਿਆ ਸੀ। ਮੋਮੋ ਖਾਂਦੇ ਹੋਏ ਸੰਦੀਪ ਨੇ ਦੁਕਾਨਦਾਰ ਤੋਂ ਵਾਧੂ ਚਟਨੀ ਮੰਗੀ ਸੀ।

ਇਹ ਵੀ ਪੜ੍ਹੋ

Tags :