ਅਰਵਿੰਦ ਕੇਜਰੀਵਾਲ ਨੂੰ ਮਿਲੀ Z ਪਲੱਸ ਸੁਰੱਖਿਆ, ਗੱਡੀਆਂ ਦਾ ਕਾਫਿਲਾ ਵੀ ਵਧਿਆ 

ਸਕ੍ਰੀਨਿੰਗ ਲਈ ਇੱਕ ਪੁਲਿਸ ਮੁਲਾਜ਼ਮ, ਇੱਕ ਪਾਇਲਟ ਕਾਰ, ਜਿਸ ’ਚ ਚਾਰ ਪੁਲਸ ਕਰਮਚਾਰੀ ਅਤੇ ਇੱਕ ਐਸਕਾਟ ਕਾਰ, ਜਿਸ ’ਚ ਚਾਰ ਪੁਲਸ ਮੁਲਜ਼ਮ ਹਨ। ਸਾਬਕਾ ਮੁੱਖ ਮੰਤਰੀ ਨੂੰ ਇੱਕ ਹਾਊਸ ਪੀਐੱਸਓ ਵੀ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਵੀ ਇੱਕ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ, ਜਿਹੜਾ ਦਿੱਲੀ ਪੁਲਿਸ ਦੇ ਸੰਪਰਕ ’ਚ ਰਹੇਗਾ ਅਤੇ ਪੰਜਾਬ ਦੇ ਮੰਤਰੀ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦਿੱਲੀ ਮੂਵਮੈਂਟ ਦੀ ਜਾਣਕਾਰੀ ਸਾਂਝੀ ਕਰੇਗਾ।

Courtesy: file photo

Share:

ਸੁਰੱਖਿਆ ਨੂੰ ਲੈ ਕੇ ਚੱਲੇ ਆ ਰਹੇ ਵਿਵਾਦ ਦੇ ਦਰਮਿਆਨ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਜ਼ੈੱਡ ਪਲੱਸ ਸ਼੍ਰੇਣੀ ਸੁਰੱਖਿਆ ਦਿੱਤੀ ਹੈ। ਉਨ੍ਹਾਂ ਦੀ ਸੁਰੱਖਿਆ ’ਚ 45 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ’ਚ ਪੀਐੱਸਓ, ਲਾਈਜ਼ਨ ਅਫ਼ਸਰ ਅਤੇ ਇੱਕ ਸਪਾਟਰ ਸ਼ਾਮਲ ਹੈ। ਇਸਤੋਂ ਇਲਾਵਾ ਸਕ੍ਰੀਨਿੰਗ ਲਈ ਇੱਕ ਪੁਲਿਸ ਮੁਲਾਜ਼ਮ, ਇੱਕ ਪਾਇਲਟ ਕਾਰ, ਜਿਸ ’ਚ ਚਾਰ ਪੁਲਸ ਕਰਮਚਾਰੀ ਅਤੇ ਇੱਕ ਐਸਕਾਟ ਕਾਰ, ਜਿਸ ’ਚ ਚਾਰ ਪੁਲਸ ਮੁਲਜ਼ਮ ਹਨ। ਸਾਬਕਾ ਮੁੱਖ ਮੰਤਰੀ ਨੂੰ ਇੱਕ ਹਾਊਸ ਪੀਐੱਸਓ ਵੀ ਦਿੱਤਾ ਗਿਆ ਹੈ। 

ਦਿੱਲੀ ਤੇ ਪੰਜਾਬ ਪੁਲਿਸ ਦਾ ਰਹੇਗਾ ਆਪਸੀ ਤਾਲਮੇਲ 

ਦਿੱਲੀ ਪੁਲਿਸ ਸੁਰੱਖਿਆ ਯੂਨਿਟ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਤੋਂ ਜ਼ਿਆਦਾ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਕੋਈ ਜਾਣਕਾਰੀ ਮਿਲੇਗੀ ਤਾਂ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਦਿੱਲੀ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕਾਫ਼ੀ ਸਮੇਂ ਤੋਂ ਪੰਜਾਬ ਦੇ ਨੇਤਾ ਪੰਜਾਬ ਪੁਲਿਸ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਦਿੱਲੀ ਆਉਂਦੇ ਰਹੇ। ਦਿੱਲੀ ਪੁਲਸ ਦੀ ਸੁਰੱਖਿਆ ਯੂਨਿਟ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਇਸਨੂੰ ਦੇਖਦੇ ਹੋਏ ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਚਿੱਠੀ ਲਿਖ ਕੇ ਪੰਜਾਬ ਪੁਲਿਸ ਤੋਂ ਸੁਰੱਖਿਆ ਲੈਣ ਵਾਲੇ ਪੰਜਾਬ ਦੇ ਨੇਤਾਵਾਂ ਬਾਰੇ ਜਾਣਕਾਰੀ ਮੰਗੀ ਸੀ, ਤਾਂ ਜੋ ਉਨ੍ਹਾਂ ਦੇ ਦਿੱਲੀ ਅੰਦਰ ਦਾਖ਼ਲ ਹੋਣ ’ਤੇ ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਜਾਣਕਾਰੀ ਰਹਿ ਸਕੇ। ਦਿੱਲੀ ਪੁਲਿਸ ਦੇ ਪੱਤਰ ਦੇ ਜਵਾਬ ’ਚ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ, ਜਿਹੜਾ ਦਿੱਲੀ ਪੁਲਿਸ ਦੇ ਸੰਪਰਕ ’ਚ ਰਹੇਗਾ ਅਤੇ ਪੰਜਾਬ ਦੇ ਮੰਤਰੀ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦਿੱਲੀ ਮੂਵਮੈਂਟ ਦੀ ਜਾਣਕਾਰੀ ਸਾਂਝੀ ਕਰੇਗਾ।

ਇਹ ਵੀ ਪੜ੍ਹੋ