Arvind Kejriwal arrest: ਕੇਜਰੀਵਾਲ ਨੂੰ ਮਿਲਣ ਤੋਂ ਬਾਅਦ ਸੁਨੀਤਾ ਦੱਸਣਗੇ ਆਪਣੀ ਅਗਲੀ ਯੋਜਨਾ, 28 ਨੂੰ ਕੋਰਟ 'ਚ ਕਰਨਗੇ ਵੱਡਾ ਖੁਲਾਸਾ

ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਅਦਾਲਤ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਦੋਸ਼ ਲਾਇਆ ਹੈ ਕਿ ਕੇਜਰੀਵਾਲ ਸ਼ਰਾਬ ਘੁਟਾਲੇ ਦਾ ਮਾਸਟਰਮਾਈਂਡ ਹੈ ਅਤੇ 2022 ਦੀਆਂ ਗੋਆ ਚੋਣਾਂ ਲਈ ਪੈਸੇ ਟਰਾਂਸਫਰ ਕੀਤੇ ਸਨ।

Share:

Arvind Kejriwal arrest: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕੀਤਾ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੱਲ ਸ਼ਾਮ ਮੈਂ ਅਰਵਿੰਦ ਜੀ ਨਾਲ ਜੇਲ 'ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸ਼ਰਾਬ ਘੁਟਾਲੇ ਵਿੱਚ 28 ਮਾਰਚ ਨੂੰ ਅਦਾਲਤ ਵਿੱਚ ਵੱਡਾ ਖੁਲਾਸਾ ਕਰਨਗੇ। ਅਰਵਿੰਦ ਜੀ ਨੇ ਕਿਹਾ ਹੈ ਕਿ ਮੇਰਾ ਸਰੀਰ ਜੇਲ੍ਹ ਵਿੱਚ ਹੈ ਪਰ ਮੇਰੀ ਆਤਮਾ ਤੁਹਾਡੇ ਸਾਰਿਆਂ ਵਿੱਚ ਹੈ।

ਦੋ ਦਿਨ ਪਹਿਲਾਂ ਜਲ ਮੰਤਰੀ ਆਤਿਸ਼ੀ ਨੂੰ ਭੇਜਿਆ ਸੀ ਸੰਦੇਸ਼

ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੱਲ ਸ਼ਾਮ ਮੈਂ ਅਰਵਿੰਦ ਜੀ ਨਾਲ ਜੇਲ 'ਚ ਮੁਲਾਕਾਤ ਕੀਤੀ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੂੰ ਸੰਦੇਸ਼ ਭੇਜਿਆ ਸੀ ਕਿ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਅਰਵਿੰਦ ਜੀ ਨੇ ਮੈਨੂੰ ਦੱਸਿਆ ਕਿ ਇਸ ਸ਼ਰਾਬ ਘੁਟਾਲੇ ਦੀ ਜਾਂਚ ਵਿੱਚ, ਈਡੀ ਨੇ ਪਿਛਲੇ ਦੋ ਸਾਲਾਂ ਵਿੱਚ 250 ਤੋਂ ਵੱਧ ਛਾਪੇ ਮਾਰੇ ਹਨ, ਹੁਣ ਤੱਕ ਕਿਸੇ ਵੀ ਛਾਪੇ ਵਿੱਚ ਕੋਈ ਪੈਸਾ ਬਰਾਮਦ ਨਹੀਂ ਹੋਇਆ ਹੈ। ਅਰਵਿੰਦ ਜੀ ਨੇ ਕਿਹਾ ਹੈ ਕਿ ਉਹ 28 ਮਾਰਚ ਨੂੰ ਅਦਾਲਤ ਵਿੱਚ ਇਸ ਦਾ ਖੁਲਾਸਾ ਕਰਨਗੇ। ਉਹ ਇਸ ਦਾ ਸਬੂਤ ਵੀ ਦੇਣਗੇ।

ਆਪ ਦੇ ਵਰਕਰ ਕਰ ਰਹੇ ਹਨ ਪ੍ਰਦਰਸ਼ਨ

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ, ਆਤਿਸ਼ੀ ਸਮੇਤ ਮੰਤਰੀ ਅਤੇ ਵਿਧਾਇਕ 'ਮੈਂ ਭੀ ਕੇਜਰੀਵਾਲ' ਕਹਿੰਦੇ ਹੋਏ ਟੀ-ਸ਼ਰਟਾਂ ਪਾ ਕੇ ਦਿੱਲੀ ਵਿਧਾਨ ਸਭਾ ਦੇ ਬਾਹਰ ਪਹੁੰਚੇ।

ਇਹ ਵੀ ਪੜ੍ਹੋ