ਹਿੰਸਾ ਪ੍ਰਭਾਵਿਤ ਮਨੀਪੁਰ ਚ ਫੌਜ ਨੂੰ ਕੀਤਾ ਤਾਇਨਾਤ

ਇੱਕ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਦਸਿਆ ਕਿ ਮਨੀਪੁਰ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਅਤੇ ਅਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ । ਮਨੀਪੁਰ ਵਿੱਚ ਕਬਾਇਲੀ ਅੰਦੋਲਨ ਦੌਰਾਨ ਹਿੰਸਾ ਭੜਕ ਗਈ ਸੀ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਖੇਤਰਾਂ ਤੋਂ ਹੁਣ ਤੱਕ 4,000 ਲੋਕਾਂ ਨੂੰ ਸੁਰੱਖਿਆ ਬਲਾਂ ਨੇ […]

Share:

ਇੱਕ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਦਸਿਆ ਕਿ ਮਨੀਪੁਰ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਅਤੇ ਅਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ । ਮਨੀਪੁਰ ਵਿੱਚ ਕਬਾਇਲੀ ਅੰਦੋਲਨ ਦੌਰਾਨ ਹਿੰਸਾ ਭੜਕ ਗਈ ਸੀ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਖੇਤਰਾਂ ਤੋਂ ਹੁਣ ਤੱਕ 4,000 ਲੋਕਾਂ ਨੂੰ ਸੁਰੱਖਿਆ ਬਲਾਂ ਨੇ ਬਚਾਇਆ ਹੈ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ ਹੈ, ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਰਾਜ ਭਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਬੁਲਾਰੇ ਨੇ ਦੱਸਿਆ ਕਿ ਰਾਤ ਨੂੰ ਫੌਜ ਅਤੇ ਅਸਾਮ ਰਾਈਫਲਜ਼ ਦੀ ਮੰਗ ਕੀਤੀ ਗਈ ਸੀ, ਅਤੇ ਰਾਜ ਪੁਲਿਸ ਦੇ ਨਾਲ, ਬਲਾਂ ਨੇ ਸਵੇਰ ਤੱਕ ਹਿੰਸਾ ਨੂੰ ਕਾਬੂ ਕਰ ਲਿਆ।ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਨੀਪੁਰ (ਏਟੀਐਸਯੂਐਮ) ਦੁਆਰਾ ਚੂਰਾਚੰਦਪੁਰ ਜ਼ਿਲੇ ਦੇ ਟੋਰਬੰਗ ਖੇਤਰ ਵਿੱਚ ਬੁੱਧਵਾਰ ਨੂੰ ਇੰਫਾਲ ਘਾਟੀ ਵਿੱਚ ਦਬਦਬਾ ਰੱਖਣ ਵਾਲੇ ਗੈਰ-ਆਦੀਵਾਸੀ ਮੀਟੀਆਂ ਦੀ ਅਨੁਸੂਚਿਤ ਜਨਜਾਤੀ (ਐਸਟੀ) ਦੇ ਦਰਜੇ ਦੀ ਮੰਗ ਦੇ ਵਿਰੋਧ ਵਿੱਚ ਬੁਲਾਏ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਹਿੰਸਾ ਭੜਕ ਗਈ।  ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੈਲੀ ਵਿੱਚ ਹਜ਼ਾਰਾਂ ਅੰਦੋਲਨਕਾਰੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਆਦਿਵਾਸੀਆਂ ਅਤੇ ਗੈਰ-ਆਦਿਵਾਸੀਆਂ ਵਿਚਕਾਰ ਝੜਪਾਂ ਹੋਈਆਂ।ਅਧਿਕਾਰੀ ਨੇ ਦੱਸਿਆ ਕਿ ਸਥਿਤੀ ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਕਈ ਗੋਲੇ ਛੱਡੇ। ਅਧਿਕਾਰੀ ਨੇ ਕਿਹਾ ਕਿ ਗੁੱਸੇ ਵਿੱਚ ਆਏ ਨੌਜਵਾਨਾਂ ਨੂੰ ਇੰਫਾਲ ਪੱਛਮੀ ਜ਼ਿਲੇ ਦੇ ਕੈਂਚੀਪੁਰ ਅਤੇ ਇੰਫਾਲ ਪੂਰਬ ਘਾਟੀ  ਵਿੱਚ ਸੋਇਬਮ ਲੀਕਾਈ ਵਿੱਚ ਇਕੱਠੇ ਹੁੰਦੇ ਦੇਖਿਆ ਗਿਆ, ਜੋ ਜਵਾਬੀ ਕਾਰਵਾਈ ਦੀ ਮੰਗ ਕਰਦੇ ਹਨ। ਸਥਿਤੀ ਦੇ ਮੱਦੇਨਜ਼ਰ ਗੈਰ-ਆਦੀਵਾਸੀ ਬਹੁਲ ਇੰਫਾਲ ਪੱਛਮੀ, ਕਾਕਚਿੰਗ, ਥੌਬਾਲ, ਜਿਰੀਬਾਮ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਅਤੇ ਆਦਿਵਾਸੀ ਬਹੁਲ ਚੁਰਾਚੰਦਪੁਰ, ਕਾਂਗਪੋਕਪੀ ਅਤੇ ਟੇਂਗਨੋਪਾਲ ਜ਼ਿਲ੍ਹਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਰਾਜ ਭਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਅਤੇ ਰਾਜ ਸਭਾ ਸੰਸਦ ਮੈਰੀਕਾਮ ਨੇ ਆਪਣੇ ਗ੍ਰਹਿ ਰਾਜ ਮਨੀਪੁਰ ਵਿੱਚ ਬਹੁਗਿਣਤੀ ਮੇਈਟੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐਸਟੀ) ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਵਿਆਪਕ ਹਿੰਸਾ ਦੇ ਵਿਚਕਾਰ ਵੀਰਵਾਰ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ, ਉਸਨੇ ਕਿਹਾ ਕਿ ” ਮਨੀਪੁਰ ਦੀ ਸਥਿਤੀ ਮੈਨੂੰ ਦੁਖੀ ਕਰਦੀ ਹੈ।ਪਹਿਲਾਂ ਮੈਂ ਇੰਨੀ ਹਿੰਸਾ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ। ਬੀਤੀ ਰਾਤ ਤੋਂ ਇਹ ਹੋਰ ਡਰਾਉਣੀ ਹੋ ਗਈ ਹੈ “।