Antyodya Anna Yojna: ਕੈਬਨਿਟ ਦਾ ਵੱਡਾ ਫੈਸਲਾ, ਹੁਣ 2026 ਤੱਕ ਚੀਨੀ ਉਪਰ ਮਿਲੇਗੀ ਸਬਸਿਡੀ 

Antyodya Anna Yojna: ਪੀਐਮ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਵਿੱਚ ਚੀਨੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। ਚੀਨੀ ਹਰ ਪਰਿਵਾਰ ਦੀ ਜ਼ਰੂਰੀ ਵਸਤੂ ਹੈ। ਇਸਨੂੰ ਲੈ ਕੇ ਦੇਸ਼ ਦੀ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਜਾਣੋ ਫੈਸਲੇ ਦਾ ਫਾਇਦਾ ਕਿਹੜੇ ਪਰਿਵਾਰਾਂ ਨੂੰ ਹੋਵੇਗਾ..

Share:

Antyodya Anna Yojna: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 1.89 ਕਰੋੜ ਅੰਤੋਦਿਆ ਅੰਨ ਯੋਜਨਾ (AAY) ਪਰਿਵਾਰਾਂ ਨੂੰ ਖੰਡ 'ਤੇ ਸਬਸਿਡੀ ਦੇਣ ਦੀ ਯੋਜਨਾ ਨੂੰ ਦੋ  ਸਾਲ ਹੋਰ ਵਧਾ ਦਿੱਤਾ ਗਿਆ। ਇਸਦਾ ਲਾਭ  ਰਾਸ਼ਨ ਦੀਆਂ ਦੁਕਾਨਾਂ ਰਾਹੀਂ ਮਿਲੇਗਾ।  ਹੁਣ ਸਬਸਿਡੀ 31 ਮਾਰਚ 2026 ਤੱਕ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਯੋਜਨਾ ਨੂੰ ਬੰਦ ਕਰਨ ਦੀ ਬਜਾਏ ਵਧਾ ਦਿੱਤਾ ਗਿਆ ਹੈ। 

ਇੱਕ ਕਿੱਲੋ ਪਿੱਛੇ ਮਿਲੇਗੀ ਕਿੰਨੀ ਸਬਸਿਡੀ 

ਨਰਿੰਦਰ ਮੋਦੀ ਨੇ ਜਨਤਕ ਵੰਡ ਯੋਜਨਾ (ਪੀਡੀਐਸ) ਰਾਹੀਂ ਵੰਡ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਰਾਜਾਂ ਨੂੰ 18.50 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਮਿਲੇਗੀ। AAY ਅਧੀਨ ਆਉਂਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਇੱਕ ਕਿਲੋਗ੍ਰਾਮ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਖੰਡ ਵੰਡੀ ਜਾਂਦੀ ਹੈ। ਖੰਡ ਦੀ ਖਰੀਦ ਅਤੇ ਵੰਡ ਕਰਨਾ ਰਾਜਾਂ ਦੀ ਜ਼ਿੰਮੇਵਾਰੀ ਹੈ। ਇਹ ਯੋਜਨਾ ਸਮਾਜ ਦੇ ਸਭ ਤੋਂ ਗਰੀਬ ਲੋਕਾਂ ਤੱਕ ਚੀਨੀ ਦੀ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ। 

ਇਹ ਵੀ ਪੜ੍ਹੋ