ਹਿਮਾਚਲ ਵਿੱਚ ਬਾਰਿਸ਼ ਦਾ ਕਹਿਰ ਜਾਰੀ

ਸੂਬੇ ਦੀ ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ‘ਚ ਐਤਵਾਰ ਤੋਂ ਲੈ ਕੇ ਹੁਣ ਤੱਕ ਚਟਾਨਾ ਡਿੱਗਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੱਜ ਸਵੇਰੇ ਫਿਰ ਸਮਰ ਹਿੱਲ ‘ਚ ਇਕ ਹੋਰ ਦੀ ਖਬਰ ਮਿਲੀ ਹੈ।ਹਿਮਾਚਲ ਪ੍ਰਦੇਸ਼ ਵਿੱਚ ਚਟਾਨਾ ਡਿੱਗਣ ਅਤੇ ਹੜ੍ਹਾਂ ਕਾਰਨ ਇਸ ਹਫ਼ਤੇ ਹੁਣ ਤੱਕ ਘੱਟੋ-ਘੱਟ 60 ਲੋਕਾਂ […]

Share:

ਸੂਬੇ ਦੀ ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ‘ਚ ਐਤਵਾਰ ਤੋਂ ਲੈ ਕੇ ਹੁਣ ਤੱਕ ਚਟਾਨਾ ਡਿੱਗਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੱਜ ਸਵੇਰੇ ਫਿਰ ਸਮਰ ਹਿੱਲ ‘ਚ ਇਕ ਹੋਰ ਦੀ ਖਬਰ ਮਿਲੀ ਹੈ।ਹਿਮਾਚਲ ਪ੍ਰਦੇਸ਼ ਵਿੱਚ ਚਟਾਨਾ ਡਿੱਗਣ ਅਤੇ ਹੜ੍ਹਾਂ ਕਾਰਨ ਇਸ ਹਫ਼ਤੇ ਹੁਣ ਤੱਕ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਹਿਮਾਚਲ ਜੌ ਕਿ ਸੁੰਦਰ ਪਹਾੜਾਂ ਦਾ ਘਰ ਹੈ ਅਤੇ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ, ਪਿਛਲੇ ਹਫ਼ਤੇ ਤੋਂ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਇਆ ਹੈ।

ਰਾਜ ਦੀ ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ‘ਚ ਐਤਵਾਰ ਤੋਂ ਲੈ ਕੇ ਹੁਣ ਤੱਕ ਚਟਾਨਾ ਡਿੱਗਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਅੱਜ ਸਵੇਰੇ ਫਿਰ ਸਮਰ ਹਿੱਲ ‘ਚ ਇਕ ਹੋਰ ਮੌਤ ਦੀ ਸੂਚਨਾ ਮਿਲੀ ਹੈ ।ਇਕ ਅਧਿਕਾਰੀ ਨੇ ਦੱਸਿਆ ਕਿ ਸਮਰ ਹਿੱਲ ‘ਚ ਮਲਬੇ ‘ਚੋਂ 13, ਫਾਗਲੀ ਤੋਂ ਪੰਜ ਅਤੇ ਕ੍ਰਿਸ਼ਨਾ ਨਗਰ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਢਹਿਣ ਵਾਲੇ ਮੰਦਰ ਦੇ ਮਲਬੇ ‘ਚ ਕਈ ਹੋਰਾਂ ਦੇ ਦੱਬੇ ਹੋਣ ਦਾ ਅੰਦਾਜ਼ਾ  ਹੈ।ਸ਼ਿਮਲਾ ਦੇ ਦਿਲ ਵਿਚ ਸਥਿਤ ਕ੍ਰਿਸ਼ਨਾ ਨਗਰ ਵਿਚ ਬੀਤੀ ਸ਼ਾਮ ਚਟਾਨਾ ਡਿੱਗਣ ਕਾਰਨ ਲਗਭਗ 8 ਘਰ ਵਹਿ ਗਏ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਘਰ ਖਾਲੀ ਕਰਵਾ ਦਿੱਤੇ ਗਏ।ਸੋਲਨ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਬੱਦਲ ਫਟਣ ਦੀ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ।ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਅੱਜ ਕਾਂਗੜਾ ਜ਼ਿਲ੍ਹੇ ਵਿੱਚ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਦਿਆਂ ਦੱਸਿਆ ਕਿ ਨੀਵੇਂ ਇਲਾਕਿਆਂ ਵਿੱਚੋਂ 800 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਉਸਨੇ ਪਿਛਲੇ ਤਿੰਨ ਦਿਨਾਂ ਵਿੱਚ ਮੌਤਾਂ ਦੀ ਗਿਣਤੀ 60 ਦੱਸੀ ਹੈ। ਉਨ੍ਹਾਂ ਕਿਹਾ ਕਿ ਇਕ ਮੀਟਿੰਗ ਬੁਲਾਈ ਗਈ ਸੀ ਜਿੱਥੇ ਢਾਂਚਾਗਤ ਨਿਯਮਾਂ ਅਤੇ ਡਰੇਨੇਜ ਦੇ ਮੁੱਦੇ ਉਠਾਏ ਗਏ ਸਨ। ਉਨ੍ਹਾਂ ਕਿਹਾ, “ਬਰਸਾਤ ਕਾਰਨ ਕਾਫੀ ਨੁਕਸਾਨ ਹੋਇਆ ਹੈ। ਬਹਾਲੀ ਵਿੱਚ ਸਮਾਂ ਲੱਗੇਗਾ, ਪਰ ਇਹ ਜੰਗੀ ਪੱਧਰ ‘ਤੇ ਕੀਤਾ ਜਾਵੇਗਾ “। ਖਰਾਬ ਮੌਸਮ ਦੇ ਮੱਦੇਨਜ਼ਰ ਸੂਬੇ ਭਰ ਦੇ ਸਾਰੇ ਸਕੂਲ ਅਤੇ ਕਾਲਜ 19 ਅਗਸਤ ਤੱਕ ਬੰਦ ਰਹਿਣਗੇ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ ਵੀ ਉਦੋਂ ਤੱਕ ਅਧਿਆਪਨ ਗਤੀਵਿਧੀਆਂ ਮੁਅੱਤਲ ਕਰ ਦਿੱਤੀਆਂ ਹਨ।ਰਾਜ ਵਿੱਚ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ , ਇੱਕ ਸ਼ਿਮਲਾ ਅਤੇ ਇੱਕ ਕਾਂਗੜਾ ਵਿੱਚ। ਇਸ ਤੋਂ ਇਲਾਵਾ ਹਵਾਈ ਸੈਨਾ, ਸੈਨਾ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵੀ ਸ਼ਿਮਲਾ ਵਿੱਚ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੀ ਹੈ।