ਮੁਸਲਿਮ ਭਾਈਚਾਰੇ ਨੂੰ ਸ਼੍ਰੀ ਰਾਮ ਜਾਪ ਕਰਨ ਦੀ ਅਪੀਲ, ਪੜ੍ਹੋ ਪੂਰੀ ਖ਼ਬਰ

22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਆਰਐਸਐਸ ਵੱਲੋਂ ਵੱਡੀ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸਾਰੇ ਧਰਮਾਂ ਨੂੰ ਸੁਨੇਹਾ ਦਿੱਤਾ ਗਿਆ। 

Share:

ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਇੰਦਰੇਸ਼ ਕੁਮਾਰ ਨੇ ਇੱਕ ਪ੍ਰੋਗਰਾਮ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੱਡੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੁਸਲਮਾਨਾਂ ਨੂੰ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਹੋਣ ਵਾਲੇ ਸਮਾਗਮ ਮੌਕੇ ਮਸਜਿਦਾਂ, ਦਰਗਾਹਾਂ ਅਤੇ ਮਦਰੱਸਿਆਂ 'ਚ 'ਸ਼੍ਰੀ ਰਾਮ, ਜੈ ਰਾਮ, ਜੈ ਜੈ ਰਾਮ' ਦੇ ਨਾਅਰੇ ਲਗਾਉਣ ਲਈ ਕਿਹਾ। ਇੰਦਰੇਸ਼ ਕੁਮਾਰ ਨੇ ਰਾਜਧਾਨੀ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਕਿਹਾ ਕਿ 'ਭਾਰਤ 'ਚ 99 ਫੀਸਦੀ ਮੁਸਲਮਾਨਾਂ ਅਤੇ ਹੋਰ ਗੈਰ-ਹਿੰਦੂਆਂ ਦਾ ਭਾਰਤ ਨਾਲ ਸਬੰਧ ਹੈ। ਇਨ੍ਹਾਂ ਦਾ ਰਿਸ਼ਤਾ ਭਵਿੱਖ ਵਿੱਚ ਵੀ ਬਣਿਆ ਰਹੇਗਾ, ਕਿਉਂਕਿ ਸਾਡੇ ਪੁਰਖੇ ਇੱਕ ਹੀ ਸਨ। ਉਨ੍ਹਾਂ ਨੇ ਆਪਣਾ ਧਰਮ ਬਦਲਿਆ, ਦੇਸ਼ ਨਹੀਂ।ਉਨ੍ਹਾਂ ਇਹ ਗੱਲ ਰਾਮ ਮੰਦਰ, ਰਾਸ਼ਟਰ ਮੰਦਰ ਸਾਂਝੀ ਵਿਰਾਸਤ ਨਾਂ ਦੀ ਪੁਸਤਕ ਦੇ ਰਿਲੀਜ਼ ਸਮਾਰੋਹ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਆਰਐਸਐਸ ਆਗੂ ਨੇ ਇਸਲਾਮ, ਈਸਾਈ, ਸਿੱਖ ਧਰਮ ਜਾਂ ਕਿਸੇ ਹੋਰ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੀ ਅਪੀਲ ਕੀਤੀ। ਆਪੋ-ਆਪਣੇ ਧਾਰਮਿਕ ਸਥਾਨਾਂ 'ਤੇ ਅਰਦਾਸ ਕਰਕੇ ਅਯੁੱਧਿਆ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। 

ਮੁਸਲਿਮ ਰਾਸ਼ਟਰੀ ਮੰਚ ਨਾਲ ਸਬੰਧਤ ਆਗੂ 

ਆਰਐਸਐਸ ਨਾਲ ਸਬੰਧਤ ਮੁਸਲਿਮ ਰਾਸ਼ਟਰੀ ਮੰਚ (ਐਮਆਰਐਮ) ਦੇ ਮੁੱਖ ਸਰਪ੍ਰਸਤ ਇੰਦਰੇਸ਼ ਕੁਮਾਰ ਨੇ ਕਿਹਾ ਕਿ ਸਾਡੇ ਪੁਰਖੇ ਇੱਕੋ ਜਿਹੇ ਹਨ, ਸਾਡੀ ਦਿੱਖ ਵੀ ਇੱਕੋ ਜਿਹੀ ਹੈ, ਸਾਡੀ ਪਛਾਣ ਨਾਲ ਸਬੰਧਤ ਇੱਛਾਵਾਂ ਵੀ ਇੱਕੋ ਜਿਹੀਆਂ ਹਨ। ਅਸੀਂ ਸਾਰੇ ਇਸ ਦੇਸ਼ ਦੇ ਹਾਂ, ਸਾਡਾ ਵਿਦੇਸ਼ੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਮੰਚ ਵੱਲੋਂ ਅਪੀਲ ਕੀਤੀ ਗਈ ਕਿ ਦਰਗਾਹਾਂ, ਮਕਤਬਾਂ, ਮਦਰੱਸਿਆਂ ਅਤੇ ਮਸਜਿਦਾਂ ਵਿੱਚ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਜਾਪ 11 ਵਾਰ ਦੁਹਰਾਇਆ ਜਾਵੇ। ਦੂਜੇ ਪਾਸੇ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਇਸ ਮੌਕੇ ਕਿਹਾ ਕਿ ਜਿਨ੍ਹਾਂ ਦੇ ਦਿਲ ਅਤੇ ਸੋਚ ਵੱਡੀ ਹੁੰਦੀ ਹੈ, ਉਨ੍ਹਾਂ ਲਈ ਪੂਰੀ ਦੁਨੀਆ ਉਨ੍ਹਾਂ ਦਾ ਕੁਨਬਾ (ਪਰਿਵਾਰ) ਹੁੰਦੀ ਹੈ। ਬੁੱਧ ਪਰੰਪਰਾ ਜਿਸ 'ਤੇ ਭਾਰਤ ਆਧਾਰਿਤ ਹੈ, ਇਸ ਸਿੱਖਿਆ ਨਾਲ ਭਰਪੂਰ ਹੈ।

ਇਹ ਵੀ ਪੜ੍ਹੋ