ਨਾਰਾਜ਼ ਮਾਂ ਨੇ ਧੀ ਦਾ ਸਿਰ ਗੋਲੀ ਨਾਲ ਉਡਾਇਆ,ਜਾਣੋ ਪੂਰਾ ਮਾਮਲਾ

ਕਤਲ ਕਰਨ ਤੋਂ ਬਾਅਦ ਮਾਂ ਖੁਦ ਥਾਣੇ ਪਹੁੰਚੀ ਅਤੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਸ ਨੇ ਹੀ ਆਪਣੀ ਦੀ ਬੇਟੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ।

Share:

ਹਾਈਲਾਈਟਸ

  • ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਔਰਤ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ

ਝਾਰਖੰਡ ਦੇ ਗਿਰੀਡੀਹ ਵਿੱਚ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਆਪਣੀ ਹੀ ਧੀ ਨੂੰ ਗੋਲੀ ਮਾਰ ਦਿੱਤੀ। ਇੰਨਾਂ ਹੀ ਨਹੀਂ ਗੋਲੀ ਮਾਰਨ ਤੋਂ ਬਾਅਦ ਮਾਂ ਪੁਲਿਸ ਸਟੇਸ਼ਨ ਪਹੁੰਚੀ ਅਤੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਇਹ ਸੁਣ ਕੇ ਪੁਲਿਸ ਵਾਲੇ ਹੈਰਾਨ ਰਹਿ ਗਏ ਫਿਰ ਉਹ ਔਰਤ ਨੂੰ ਆਪਣੇ ਘਰ ਲੈ ਗਏ। ਬੇਟੀ ਦੀ ਲਾਸ਼ ਘਰ ਦੇ ਅੰਦਰ ਬੈੱਡ 'ਤੇ ਪਈ ਸੀ। ਮ੍ਰਿਤਕ ਧੀ ਦਾ ਨਾਮ ਰੁਖਸਾਰ ਹੈ।

 

ਲੜਕੀ ਦੀ ਮਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਔਰਤ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਬਗੋਦਰ-ਸਰਿਆ ਦੇ ਐਸਡੀਪੀਓ ਨੌਸ਼ਾਦ ਆਲਮ ਦਾ ਕਹਿਣਾ ਹੈ ਕਿ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮਾਂ ਨੇ ਥਾਣੇ ਪਹੁੰਚ ਕੇ ਦੱਸਿਆ ਕਿ ਉਸ ਨੇ ਕਤਲ ਕੀਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਦੀ ਘਟਨਾ ਨੂੰ ਆਨਰ ਕਿਲਿੰਗ ਨਾਲ ਵੀ ਜੋੜਿਆ ਜਾ ਰਿਹਾ ਹੈ।

 

ਧੀ ਦੇ ਸਿਰ ਵਿੱਚ ਵੱਜੀ ਗੋਲੀ

ਜਾਣਕਾਰੀ ਮੁਤਾਬਕ ਦੋਸ਼ੀ ਮਾਂ ਫਰਜ਼ਾਨਾ ਖਾਤੂਨ ਆਪਣੀ ਬੇਟੀ ਰੁਖਸਾਰ ਨਾਲ ਕਿਸੇ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਸੀ। ਇਸ ਕਾਰਨ ਉਸ ਨੇ ਆਪਣੀ ਬੇਟੀ ਦੇ ਸਿਰ 'ਚ ਗੋਲੀ ਮਾਰ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਦੇ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਤੋਂ ਬਾਅਦ ਉਸ ਨੇ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਰੁਖਸਾਰ ਦੇ ਪਿਤਾ ਅੰਜਮ ਖਾਨ ਮਕੈਨਿਕ ਹਨ। ਪੁਲਿਸ ਮੁਤਾਬਕ ਔਰਤ ਨੇ ਇਹ ਨਹੀਂ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਗੋਲੀ ਕਿਉਂ ਮਾਰੀ। ਕਤਲ ਵਿੱਚ ਵਰਤਿਆ ਹਥਿਆਰ ਵੀ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ

Tags :