ਅਸ਼ੋਕ ਗਹਿਲੋਤ ਨਾਲ ਵਿਵਾਦ ਦਰਮਿਆਨ ਸਚਿਨ ਪਾਇਲਟ ‘ਤੇ ਅਮਿਤ ਸ਼ਾਹ ਦਾ ਮਜ਼ਾਕ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਹਮਲਾ ਬੋਲਿਆ। ਭਰਤਪੁਰ ‘ਚ ‘ਬੂਥ ਪ੍ਰਧਾਨ ਸੰਕਲਪ ਮਹਾ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ, ‘”ਰਾਜਸਥਾਨ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਹੈ। […]

Share:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਹਮਲਾ ਬੋਲਿਆ।

ਭਰਤਪੁਰ ‘ਚ ‘ਬੂਥ ਪ੍ਰਧਾਨ ਸੰਕਲਪ ਮਹਾ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ, ‘”ਰਾਜਸਥਾਨ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਹੈ। ਹੁਣ ਦੋ ਲੋਕ ਸੱਤਾ ਲਈ ਲੜ ਰਹੇ ਹਨ, ਗਹਿਲੋਤ ਜੀ ਅਹੁਦਾ ਨਹੀਂ ਛੱਡਣਾ ਚਾਹੁੰਦੇ ਅਤੇ ਪਾਇਲਟ ਜੀ (ਸੀਐਮ) ਬਣਨਾ ਚਾਹੁੰਦੇ ਹਨ। ਭਈਆ, ਤੁਸੀਂ ਕਿਉਂ ਲੜ ਰਹੇ ਹੋ, ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਹ ਬੇਵਜਾ ਅਜਿਹੀ ਚੀਜ਼ ਲਈ ਲੜ ਰਹੇ ਹਨ ਜੋ ਦੋਹਾਂ ਨੂੰ ਨਹੀਂ ਮਿਲਣੀ ਹੈ।”

“ਅਰੇ ਪਾਇਲਟ ਜੀ ਆਪ ਕਿਤਨਾ ਭੀ ਕਰੋ ਆਪਕਾ ਨੰਬਰ ਨਹੀਂ ਆਏਗਾ। ਆਪਕਾ ਯੋਗਦਾਨ ਸ਼ਾਇਦ ਜ਼ਮੀਂ ਪਰ ਥੋਡਾ ਗਹਿਲੋਤ ਜੀ ਸੇ ਜ਼ਿਆਦਾ ਹੋ ਸਕਤਾ ਹੈ, ਮਗਰ ਕਾਂਗਰਸ ਕੇ ਖਜ਼ਾਨੇ ਮੈਂ ਗਹਿਲੋਤ ਜੀ ਕਾ ਯੋਗਦਾਨ ਜ਼ਿਆਦਾ ਹੈ (ਪਾਇਲਟ ਜੀ, ਤੁਹਾਨੂੰ ਕੋਈ ਮੌਕਾ ਨਹੀਂ ਮਿਲੇਗਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਕਿ ਜ਼ਮੀਨ ‘ਤੇ ਤੁਹਾਡਾ ਯੋਗਦਾਨ ਗਹਿਲੋਤ ਜੀ ਨਾਲੋਂ ਜ਼ਿਆਦਾ ਹੋਵੇ, ਪਰ ਕਾਂਗਰਸ ਦੇ ਖਜ਼ਾਨੇ ਵਿੱਚ ਗਹਿਲੋਤ ਜੀ ਦਾ ਯੋਗਦਾਨ ਵੱਧ ਹੈ)।

11 ਅਪ੍ਰੈਲ ਨੂੰ, ਪਾਇਲਟ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਾਰਜਕਾਲ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜ ਘੰਟੇ ਦੇ ਪ੍ਰਤੀਕਾਤਮਕ ਵਰਤ ‘ਤੇ ਬੈਠੇ ਸਨ। ਸ਼ਾਹ ਨੇ ਕਿਹਾ, “ਪਾਇਲਟ ਜੀ ਧਰਨੇ ‘ਤੇ ਬੈਠਣ ਲਈ ਕਿਸੇ ਵੀ ਬਹਾਨੇ ਨਾਲ ਆ ਸਕਦੇ ਹਨ, ਪਰ ਤੁਹਾਡਾ ਨੰਬਰ ਕਦੇ ਨਹੀਂ ਆਵੇਗਾ।”

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਧੀਨ ਦੋ ਦਰਜਨ ਪੇਪਰ ਲੀਕ ਵਰਗੇ ਮੁੱਦਿਆਂ ਕਰਕੇ, ਭਾਜਪਾ ਨਾ ਸਿਰਫ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਤਿਹਾਈ ਬਹੁਮਤ ਨਾਲ ਜਿੱਤੇਗੀ, ਸਗੋਂ 2024 ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਨੂੰ ਵੀ ਲਗਾਤਾਰ ਤੀਜੀ ਵਾਰ ਆਪਣੇ ਨਾਮ ਕਰੇਗੀ।

ਭਰਤਪੁਰ ਡਿਵੀਜ਼ਨ ਦੇ 4 ਜ਼ਿਲ੍ਹਿਆਂ ਦੇ ਅਧੀਨ 19 ਵਿਧਾਨ ਸਭਾ ਹਲਕਿਆਂ ਦੇ ਲਗਭਗ 4,700 ਬੂਥਾਂ ਤੋਂ ਭਾਜਪਾ ਦੇ ਹਜ਼ਾਰਾਂ ਬੂਥ ਪੱਧਰੀ ਵਰਕਰਾਂ ਨੇ ਸ਼ਨੀਵਾਰ ਨੂੰ ਆਯੋਜਿਤ ਸਮਾਗਮ ਵਿੱਚ ਹਿੱਸਾ ਲਿਆ