Ameen Sayani Death: ਮਸ਼ਹੂਰ ਰੇਡੀਓ ਹੋਸਟ ਅਮੀਨ ਸਯਾਨੀ ਨਹੀਂ ਰਹੇ, ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ

Ameen Sayani Death: ਅਮੀਨ ਸਯਾਨੀ ਨੇ 91 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਅਮੀਨ ਸਯਾਨੀ ਦੇ ਬੇਟੇ ਰਾਜਿਲ ਸਯਾਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

Share:

ਨਵੀਂ ਦਿੱਲੀ: ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਪਹਿਲਾਂ ਦੰਗਲ ਦੀ ਸੁਹਾਨੀ ਭਟਨਾਗਰ, ਫਿਰ ਮਸ਼ਹੂਰ ਅਭਿਨੇਤਾ ਰਿਤੂਰਾਜ ਅਤੇ ਹੁਣ ਰੇਡੀਓ/ਵਿਵਿਧ ਭਾਰਤੀ ਦੇ ਸਭ ਤੋਂ ਮਸ਼ਹੂਰ ਘੋਸ਼ਣਾਕਾਰ ਅਤੇ ਟਾਕ ਸ਼ੋਅ ਦੇ ਹੋਸਟ ਅਮੀਨ ਸਯਾਨੀ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ।

ਦਰਅਸਲ, ਅਮੀਨ ਸਯਾਨੀ 91 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਮੀਨ ਸਯਾਨੀ ਦੇ ਬੇਟੇ ਰਾਜਿਲ ਸਯਾਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਅਮੀਨ ਸਯਾਨੀ ਦੀ ਮੌਤ ਤੋਂ ਬਾਅਦ ਹਰ ਕੋਈ ਸੋਗ ਵਿੱਚ ਡੁੱਬਿਆ ਹੋਇਆ ਹੈ।

ਇਹ ਵੀ ਪੜ੍ਹੋ