ਰੇਤ-ਸ਼ਰਾਬ ਮਾਫੀਆ ‘ਤੇ ਅਜੇ ਵੀ ਕੰਮ ਜਾਰੀ ਰੱਖਣ ਦਾ ਦੋਸ਼

ਸਿੱਧੂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਚੌਧਰੀ ਦੇ ਘਰ ਆਏ ਹੋਏ ਸਨ, ਜਿਨ੍ਹਾਂ ਦੇ ਪਤੀ ਅਤੇ ਜਲੰਧਰ ਦੇ ਕਾਂਗਰਸੀ ਸੰਸਦ ਮੈਂਬਰ ਦਾ ਇਸ ਸਾਲ ਜਨਵਰੀ ਵਿੱਚ ਦਿਹਾਂਤ ਹੋ ਗਿਆ ਸੀ। ਉਹਨਾਂ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ ਕਰਦਿਆਂ ਸਿੱਧੂ ਨੇ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪਰਿਵਾਰ ਨੂੰ ਹਰ […]

Share:

ਸਿੱਧੂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਮਜੀਤ ਚੌਧਰੀ ਦੇ ਘਰ ਆਏ ਹੋਏ ਸਨ, ਜਿਨ੍ਹਾਂ ਦੇ ਪਤੀ ਅਤੇ ਜਲੰਧਰ ਦੇ ਕਾਂਗਰਸੀ ਸੰਸਦ ਮੈਂਬਰ ਦਾ ਇਸ ਸਾਲ ਜਨਵਰੀ ਵਿੱਚ ਦਿਹਾਂਤ ਹੋ ਗਿਆ ਸੀ। ਉਹਨਾਂ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ ਕਰਦਿਆਂ ਸਿੱਧੂ ਨੇ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਨੂੰ ਵਾਰ-ਵਾਰ ਆਪਣਾ ਛੋਟਾ ਭਰਾ ਦੱਸਦੇ ਹੋਏ ਸਿੱਧੂ ਨੇ ਕਿਹਾ, ‘”ਤੁਸੀਂ ਸੱਤਾ ‘ਚ ਆਉਣ ਲਈ ਲੋਕਾਂ ਨਾਲ ਸਿਰਫ ਖੋਖਲੇ, ਝੂਠੇ ਵਾਅਦੇ ਕੀਤੇ ਹਨ। ਤੁਸੀਂ ਉਨ੍ਹਾਂ ਨੂੰ ਸਾਫ਼-ਸੁਥਰੀ, ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਸੁਪਨਾ ਦਿਖਾਇਆ। ਤੁਸੀਂ ਉਨ੍ਹਾਂ ਨੂੰ ਆਬਕਾਰੀ ਨਿਗਮ ਬਣਾਉਣ ਦਾ ਵਾਅਦਾ ਕੀਤਾ ਸੀ। ਹੁਣ ਇਹ ਨਿਗਮ ਕਿੱਥੇ ਹੈ? ‘ਆਪ’ ਦੇ ਵੱਡੇ ਠੇਕੇਦਾਰਾਂ ਨੂੰ ਪੰਜਾਬ ‘ਚ ਵੀ ਸ਼ਰਾਬ ਦੇ ਲਾਇਸੈਂਸ ਮਿਲ ਚੁੱਕੇ ਹਨ, ਜਿਨ੍ਹਾਂ ‘ਚੋਂ ਇਕ ਪਹਿਲਾਂ ਹੀ ਸਲਾਖਾਂ ਪਿੱਛੇ ਹੈ।”

ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ। ਪਰ ਕੀ ਤੁਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਤੁਸੀਂ ਇਸ ਲਈ ਕਿੰਨਾ ਕਰਜ਼ਾ ਲਿਆ ਹੈ? ਪੀਐਸਪੀਸੀਐਲ ਕਦੇ ਵੀ ਇਨ੍ਹਾਂ ਨੁਕਸਾਨਾਂ ਤੋਂ ਉਭਰ ਨਹੀਂ ਸਕੇਗਾ। ਉਨ੍ਹਾਂ ਸੂਬੇ ਵਿੱਚ ਕੇਬਲ ਕਾਰੋਬਾਰ ਦੇ ਏਕਾਧਿਕਾਰ ਨੂੰ ਨਾ ਤੋੜਨ ਲਈ ਮੁੱਖ ਮੰਤਰੀ ਦੀ ਆਲੋਚਨਾ ਕੀਤੀ। “ਤੁਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮਾਫੀਆ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ਹੁਣ ਆਲਮ ਇਹ ਹੈ ਕਿ ਤੁਹਾਡੀ ਸਰਪ੍ਰਸਤੀ ਹੇਠ ਵੀ ਮਾਫੀਆ ਰਾਜ ਕਰ ਰਿਹਾ ਹੈ?” ਉਸਨੇ ਮੁੱਖ ਮੰਤਰੀ ’ਤੇ ਦੋਸ਼ ਲਗਾਏ ਅਤੇ ਸਿੱਧੇ ਤੌਰ ‘ਤੇ ਮੁੱਦਿਆਂ ‘ਤੇ ਬਹਿਸ ਕਰਨ ਦੀ ਹਿੰਮਤ ਦਿਖਾਉਂਦੇ ਹੋਏ ਵੰਗਾਰਿਆ।

ਸਿੱਧੂ ਦੇ ਨਾਲ ਉਹਨਾਂ ਦੇ ਨੇੜਲੇ ਸਮਰਥਕਾਂ ਵਿਚੋਂ ਸਾਬਕਾ ਵਿਧਾਇਕ ਸੁਨੀਲ ਦੱਤੀ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਉੱਪਲ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋਗਿੰਦਰ ਪਾਲ ਢੀਂਗਰਾ ਮੌਜੂਦ ਸਨ।