ਦਿੱਲੀ ਪੁਲਿਸ ਨੇ ਜਾਰੀ ਕੀਤੀ ਜੀ 20 ਸੰਮੇਲਨ ਸੰਬੰਧੀ ਜਾਣਕਾਰੀ

ਦਿੱਲੀ ਵਿੱਚ ਜੀ 20 ਸੰਮੇਲਨ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਇਸ ਸੰਮੇਲਨ ਨੂੰ ਲੈਕੇ ਸੁਰੱਖਿਆ ਦੇ ਵੀ ਖਾਸ ਇੰਤਜਾਮ ਕੀਤੇ ਗਏ ਹਨ। ਜਿਸ ਸੰਬੰਧੀ ਦਿੱਲੀ ਪੁਲਿਸ ਨੇ ਜਾਣਕਾਰੀ ਸਾਝੀ ਕਰ ਲੋਕਾਂ ਨੂੰ ਜਾਗਰੂਕ ਕੀਤਾ ਹੈ। ਦਿੱਲੀ ਵਿੱਚ ਜ਼ਰੂਰੀ ਸੇਵਾਵਾਂ ਜਿਵੇਂ ਕਿ ਡਾਕ ਅਤੇ ਮੈਡੀਕਲ ਸੇਵਾਵਾਂ, ਪਾਥ ਲੈਬਾਂ ਦੁਆਰਾ ਜਾਂਚ ਦੇ ਨਮੂਨੇ ਇਕੱਠੇ ਕਰਨ […]

Share:

ਦਿੱਲੀ ਵਿੱਚ ਜੀ 20 ਸੰਮੇਲਨ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਇਸ ਸੰਮੇਲਨ ਨੂੰ ਲੈਕੇ ਸੁਰੱਖਿਆ ਦੇ ਵੀ ਖਾਸ ਇੰਤਜਾਮ ਕੀਤੇ ਗਏ ਹਨ। ਜਿਸ ਸੰਬੰਧੀ ਦਿੱਲੀ ਪੁਲਿਸ ਨੇ ਜਾਣਕਾਰੀ ਸਾਝੀ ਕਰ ਲੋਕਾਂ ਨੂੰ ਜਾਗਰੂਕ ਕੀਤਾ ਹੈ। ਦਿੱਲੀ ਵਿੱਚ ਜ਼ਰੂਰੀ ਸੇਵਾਵਾਂ ਜਿਵੇਂ ਕਿ ਡਾਕ ਅਤੇ ਮੈਡੀਕਲ ਸੇਵਾਵਾਂ, ਪਾਥ ਲੈਬਾਂ ਦੁਆਰਾ ਜਾਂਚ ਦੇ ਨਮੂਨੇ ਇਕੱਠੇ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦਕਿ ਬਾਕੀ ਸੇਵਾਂਵਾ ਨੂੰ ਲੈਕੇ ਫਿਲਹਾਲ ਪਾਬੰਦੀ ਰਹੇਗੀ।  ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਟ੍ਰੈਫਿਕ ਐਸਐਸ ਯਾਦਵ ਨੇ ਦੱਸਿਆ ਕਿ  ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਦਵਾਈਆਂ ਨੂੰ ਛੱਡ ਕੇ ਸਾਰੀਆਂ ਆਨਲਾਈਨ ਡਿਲੀਵਰੀ ਸੇਵਾਵਾਂ ਅਸਥਾਈ ਤੌਰ ਤੇ ਬੰਦ ਕਰ ਦਿੱਤੀਆਂ ਜਾਣਗੀਆਂ। ਵਿਸ਼ੇਸ਼ ਪੁਲਿਸ ਕਮਿਸ਼ਨਰ (ਟਰੈਫਿਕ) ਐਸਐਸ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਫੈਸਲੇ ਦੀ ਪੁਸ਼ਟੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਦੁਆਰਾ 25 ਅਗਸਤ ਨੂੰ ਸ਼ੁਰੂ ਵਿੱਚ ਜਾਰੀ ਕੀਤੀ ਗਈ ਟ੍ਰੈਫਿਕ ਐਡਵਾਈਜ਼ਰੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਸ਼ਹਿਰ ਵਿੱਚ ਯਾਤਰਾ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਵੀਆਈਪੀ ਮੂਵਮੈਂਟ ਅਤੇ ਸੁਰੱਖਿਆ ਪਾਬੰਦੀਆਂ ਕਾਰਨ ਸਟੇਸ਼ਨਾਂ ਤੇ 10-15 ਮਿੰਟ ਲਈ ਗੇਟ ਬੰਦ ਹੋ ਸਕਦੇ ਹਨ। ਪਰ ਪ੍ਰਗਤੀ ਮੈਦਾਨ (ਸੁਪਰੀਮ ਕੋਰਟ) ਤੋਂ ਇਲਾਵਾ ਹੋਰ ਸਟੇਸ਼ਨਾਂ ਤੇ ਮੈਟਰੋ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਯਾਦਵ ਨੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਹੋਟਲ ਰਿਜ਼ਰਵੇਸ਼ਨ ਰੱਖਣ ਵਾਲੇ ਵਿਅਕਤੀ ਆਪਣੇ ਬੋਰਡਿੰਗ ਪਾਸ ਅਤੇ ਬੁਕਿੰਗ ਦਸਤਾਵੇਜ਼ ਦਿਖਾ ਕੇ ਆਪਣੀ ਰਿਹਾਇਸ਼ ਤੇ ਜਾ ਸਕਦੇ ਹਨ। ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ। ਐਕਸ  ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਦਿੱਲੀ ਪੁਲਿਸ ਨੇ ਕਿਹਾ ਤਿ ਤੁਸੀਂ ਆਪਣੇ ਨਜ਼ਦੀਕੀ ਮੈਟਰੋ ਸਟੇਸ਼ਨ ਤੋਂ ਹਵਾਈ ਅੱਡੇ ਜਾਣ ਲਈ ਮੈਟਰੋ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ।

ਬੱਸ ਡੀਐਮਆਰਸੀ ਦੀ ਵੈੱਬਸਾਈਟ ‘ਤੇ ਜਾਓ। ਤੁਸੀਂ ਰਾਜਧਾਨੀ ਵਿੱਚ ਕਿਤੇ ਵੀ ਜਾ ਸਕਦੇ ਹੋ। ਮੈਟਰੋ ਸੇਵਾਵਾਂ ਦੀ ਵਰਤੋਂ ਕਰਦੇ ਹੋਏ। ਜੇ ਤੁਸੀਂ ਆਈਜੀਆਈ ਹਵਾਈ ਅੱਡੇ ਸਮੇਤ  ਰਾਜਧਾਨੀ ਸ਼ਹਿਰ ਵਿੱਚ ਕਿਤੇ ਵੀ ਆਪਣੀ ਕਾਰ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਾਂ ਤਾਂ ਟ੍ਰੈਫਿਕ ਐਡਵਾਈਜ਼ਰੀ ਵਿੱਚ ਦੱਸੇ ਗਏ ਸੁਝਾਏ ਰੂਟਾਂ ਦੀ ਵਰਤੋਂ ਕਰ ਸਕਦੇ ਹੋ ਜੋ ਦਿੱਲੀ ਟ੍ਰੈਫਿਕ ਪੁਲਿਸ ਜੀ 20 ਵਰਚੁਅਲ ਹੈਲਪਡੈਸਕ ਤੇ ਉਪਲਬਧ ਹੈ ਜਾਂ ਤੁਸੀਂ ਮੈਪਲਸ ਮੈਪ ਨਾਮਕ ਐਪ ਦੀ ਵਰਤੋਂ ਕਰ ਸਕਦੇ ਹੋ। ਇਹ ਐਪ ਤੁਹਾਨੂੰ ਦਿੱਲੀ ਟ੍ਰੈਫਿਕ ਪੁਲਿਸ ਦੀ ਨਵੀਨਤਮ ਟ੍ਰੈਫਿਕ ਸਲਾਹ ਦੇ ਅਨੁਸਾਰ ਤੁਹਾਡੀ ਕਾਰ ਜਾਂ ਬਾਈਕ ਤੋਂ ਜਾਣ ਦੇ ਸਭ ਤੋਂ ਵਧੀਆ ਤਰੀਕੇ ਦਿਖਾਏਗੀ। ਜੀ-20 ਨੇਤਾਵਾਂ ਦਾ ਸਿਖਰ ਸੰਮੇਲਨ 9 ਸਤੰਬਰ ਤੋਂ 10 ਸਤੰਬਰ ਤੱਕ ਦਿੱਲੀ ਵਿੱਚ ਨਵੇਂ ਬਣੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ ਹੋਣ ਵਾਲਾ ਹੈ।  ਜਿਸ ਨੂੰ ਭਾਰਤ ਮੰਡਪਮ ਵਜੋਂ ਜਾਣਿਆ ਜਾਂਦਾ ਹੈ।