Bilkis Bano Case Update : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਾਰੇ 11 ਮੁਲਜ਼ਮਾਂ ਨੇ ਕੀਤਾ ਆਤਮ ਸਮਰਪਣ 

Bilkis Bano Case Update: ਦੇਰ ਰਾਤ ਗੋਧਰਾ ਸਬ ਜੇਲ੍ਹ ਵਿੱਚ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਦੋਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ। ਗੁਜਰਾਤ ਸਰਕਾਰ ਨੇ ਇਨ੍ਹਾਂ ਸਾਰੇ ਦੋਸ਼ੀਆਂ ਦੀ ਸਜ਼ਾ ਮੁਆਫ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

Share:

Bilkis Bano Case Update: ਬਿਲਕਿਸ ਬਾਨੋ ਗੈਂਗਰੇਪ ਕੇਸ (Bilkis Bano Gangrape Case) ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਕਈ ਸਾਲਾਂ ਬਾਅਦ ਪੀੜਤ ਨੂੰ ਇਨਸਾਫ਼ ਮਿਲਦਾ ਨਜ਼ਰ ਆ ਰਿਹਾ ਹੈ। ਬਿਲਕਿਸ ਬਾਨੋ ਕੇਸ ਦੇ ਸਾਰੇ 11 ਦੋਸ਼ੀਆਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਆਤਮ ਸਮਰਪਣ ਕਰ ਦਿੱਤਾ ਹੈ। ਦੇਰ ਰਾਤ ਗੋਧਰਾ ਸਬ ਜੇਲ੍ਹ ਵਿੱਚ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਦੋਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ। ਗੁਜਰਾਤ ਸਰਕਾਰ ਨੇ ਇਨ੍ਹਾਂ ਸਾਰੇ ਦੋਸ਼ੀਆਂ ਦੀ ਸਜ਼ਾ ਮੁਆਫ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ਅਦਾਲਤ ਨੇ ਸਜ਼ਾ ਮੁਆਫ਼ੀ ਰੱਦ ਕਰ ਦਿੱਤੀ

ਸੁਪਰੀਮ ਕੋਰਟ ਨੇ ਇਨ੍ਹਾਂ ਲੋਕਾਂ ਨੂੰ 23 ਜਨਵਰੀ ਤੱਕ ਜੇਲ੍ਹ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਹ ਸਾਰੇ ਐਤਵਾਰ ਰਾਤ 11.30 ਵਜੇ ਦੋ ਨਿੱਜੀ ਵਾਹਨਾਂ ਵਿੱਚ ਸਿੰਗਵਾੜ ਰਣਧੀਕਪੁਰ ਤੋਂ ਗੋਧਰਾ ਸਬ ਜੇਲ੍ਹ ਪੁੱਜੇ ਅਤੇ ਆਤਮ ਸਮਰਪਣ ਕਰ ਦਿੱਤਾ। ਜਾਣਕਾਰੀ ਮੁਤਾਬਕ ਸਥਾਨਕ ਅਪਰਾਧ ਸ਼ਾਖਾ ਦੇ ਇੰਸਪੈਕਟਰ ਐੱਨ.ਐੱਲ.ਦੇਸਾਈ ਨੇ ਦੱਸਿਆ ਕਿ ਸਾਰੇ 11 ਦੋਸ਼ੀਆਂ ਨੇ ਐਤਵਾਰ ਦੇਰ ਰਾਤ ਜੇਲ ਪ੍ਰਸ਼ਾਸਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। 8 ਜਨਵਰੀ ਨੂੰ ਅਦਾਲਤ ਨੇ ਹਾਈ-ਪ੍ਰੋਫਾਈਲ ਕੇਸ ਵਿੱਚ ਗੁਜਰਾਤ ਸਰਕਾਰ ਵੱਲੋਂ 11 ਦੋਸ਼ੀਆਂ ਨੂੰ ਦਿੱਤੀ ਗਈ ਛੋਟ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇੱਕ ਦੋਸ਼ੀ ਨਾਲ ਮਿਲੀਭੁਗਤ ਕਰਕੇ ਆਪਣੇ ਵਿਵੇਕ ਦੀ ਦੁਰਵਰਤੋਂ ਕਰਨ ਲਈ ਰਾਜ ਨੂੰ ਤਾੜਨਾ ਕੀਤੀ ਗਈ।

ਅਦਾਲਤ ਨੇ ਸਮਾਂ ਦੇਣ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ

ਹਾਲ ਹੀ 'ਚ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਆਤਮ ਸਮਰਪਣ ਕਰਨ ਲਈ ਹੋਰ ਸਮਾਂ ਦੇਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਹਾਲਤ 'ਚ ਐਤਵਾਰ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ। 11 ਦੋਸ਼ੀਆਂ ਵਿਚ ਬਕਾਭਾਈ ਵੋਹਨੀਆ, ਕੇਸਰਭਾਈ ਵੋਹਨੀਆ, ਬਿਪਿਨ ਚੰਦਰ ਜੋਸ਼ੀ, ਗੋਵਿੰਦ ਨਾਈ, ਪ੍ਰਦੀਪ ਮੋਰਧੀਆ, ਜਸਵੰਤ ਨਾਈ, ਪ੍ਰਦੀਪ ਮੋਰਧੀਆ, ਰਾਧੇਸ਼ਿਆਮ ਸ਼ਾਹ, ਰਮੇਸ਼ ਚੰਦਨਾ, ਸ਼ੈਲੇਸ਼ ਭੱਟ ਅਤੇ ਰਾਜੂਭਾਈ ਸੋਨੀ ਸ਼ਾਮਲ ਹਨ।

ਇਹ ਵੀ ਪੜ੍ਹੋ