Air India ਨੇ ਵ੍ਹੀਲਚੇਅਰ ਦੇਣ ਤੋਂ ਕੀਤਾ ਮਨਾ: 82 ਸਾਲਾ ਔਰਤ ਡਿੱਗ ਕੇ ਹੋਈ ਜ਼ਖਮੀ, 2 ਦਿਨ ਤੋਂ ICU ਵਿੱਚ ਭਰਤੀ

ਏਅਰ ਇੰਡੀਆ ਦਾ ਕਹਿਣਾ ਹੈ ਕਿ ਉਸਨੂੰ ਇਸ ਘਟਨਾ 'ਤੇ ਅਫ਼ਸੋਸ ਹੈ ਅਤੇ ਉਹ ਔਰਤ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੰਨੀ ਜਲਦੀ ਹੋ ਸਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Share:

Air India refuses to provide wheelchair : ਏਅਰ ਇੰਡੀਆ ਨੇ ਦਿੱਲੀ ਹਵਾਈ ਅੱਡੇ 'ਤੇ ਇੱਕ 82 ਸਾਲਾ ਔਰਤ ਨੂੰ ਵ੍ਹੀਲਚੇਅਰ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਇੱਕ ਘੰਟੇ ਤੱਕ ਇਸਦੀ ਉਡੀਕ ਕੀਤੀ। ਫਿਰ ਉਸਨੂੰ ਕਾਫ਼ੀ ਦੂਰ ਤੱਕ ਤੁਰਨਾ ਪਿਆ। ਬਾਅਦ ਵਿੱਚ ਉਹ ਏਅਰਲਾਈਨ ਕਾਊਂਟਰ ਦੇ ਨੇੜੇ ਡਿੱਗ ਪਈ। ਡਿੱਗਣ ਕਾਰਨ ਔਰਤ ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ। ਪਰ ਉੱਥੇ ਮੌਜੂਦ ਕਿਸੇ ਵੀ ਸਟਾਫ਼ ਨੇ ਮਦਦ ਨਹੀਂ ਕੀਤੀ। ਹੁਣ ਉਹ ਦੋ ਦਿਨਾਂ ਤੋਂ ਆਈਸੀਯੂ ਵਿੱਚ ਦਾਖਲ ਹੈ।

ਟਿਕਟ 'ਤੇ ਕੀਤੀ ਗਈ ਸੀ ਪੁਸ਼ਟੀ 

ਔਰਤ ਦੀ ਪੋਤੀ ਨੇ ਕਿਹਾ ਕਿ ਟਿਕਟ ਵਿੱਚ ਵ੍ਹੀਲਚੇਅਰ ਦਾ ਪ੍ਰਬੰਧ ਸੀ। ਪਾਰੁਲ ਕੰਵਰ, ਨੇ ਕਿਹਾ ਕਿ ਉਸਨੇ ਦਿੱਲੀ ਤੋਂ ਬੰਗਲੁਰੂ ਲਈ ਏਅਰ ਇੰਡੀਆ ਦੀ ਉਡਾਣ ਬੁੱਕ ਕੀਤੀ ਸੀ ਅਤੇ ਖਾਸ ਤੌਰ 'ਤੇ ਆਪਣੀ ਦਾਦੀ ਲਈ ਜਹਾਜ਼ ਦੇ ਦਰਵਾਜ਼ੇ ਤੱਕ ਵ੍ਹੀਲਚੇਅਰ ਦੀ ਬੇਨਤੀ ਕੀਤੀ ਸੀ। ਟਿਕਟ 'ਤੇ ਵ੍ਹੀਲਚੇਅਰ ਦੀ ਪੁਸ਼ਟੀ ਵੀ ਸੀ। ਪਰ ਜਦੋਂ ਉਹ ਟਰਮੀਨਲ 3 'ਤੇ ਪਹੁੰਚੇ, ਤਾਂ ਇੱਕ ਘੰਟੇ ਦੀ ਉਡੀਕ ਕਰਨ ਤੋਂ ਬਾਅਦ ਵੀ ਵ੍ਹੀਲਚੇਅਰ ਉਪਲਬਧ ਨਹੀਂ ਸੀ।

ਬੁੱਲ੍ਹਾਂ ਤੋਂ ਨਿਕਲਿਆ ਖੂਨ 

ਔਰਤ ਦੀ ਪੋਤੀ ਨੇ ਦੋਸ਼ ਲਗਾਇਆ ਕਿ ਬਾਅਦ ਵਿੱਚ ਇੱਕ ਵ੍ਹੀਲਚੇਅਰ ਆਈ ਅਤੇ ਉਸਦੀ ਦਾਦੀ ਨੂੰ ਜਹਾਜ਼ ਵਿੱਚ ਬਿਠਾ ਦਿੱਤਾ ਗਿਆ, ਪਰ ਉਸਦੀ ਸਹੀ ਡਾਕਟਰੀ ਜਾਂਚ ਨਹੀਂ ਹੋਈ। ਉਹ ਜਹਾਜ਼ ਵਿੱਚ ਚੜ੍ਹੀ, ਉਸ ਦੇ ਬੁੱਲ੍ਹ ਖੂਨ ਨਾਲ ਲਥਪਥ ਸਨ ਅਤੇ ਉਸਦੇ ਸਿਰ ਅਤੇ ਨੱਕ 'ਤੇ ਸੱਟਾਂ ਲੱਗੀਆਂ ਹੋਈਆਂ ਸਨ। ਫਲਾਈਟ ਦੇ ਅਮਲੇ ਨੇ ਆਈਸ ਪੈਕ ਦਿੱਤੇ ਅਤੇ ਬੰਗਲੁਰੂ ਹਵਾਈ ਅੱਡੇ 'ਤੇ ਡਾਕਟਰ ਨੂੰ ਬੁਲਾਇਆ, ਜਿੱਥੇ ਔਰਤ ਦੇ ਬੁੱਲ੍ਹਾਂ 'ਤੇ ਦੋ ਟਾਂਕੇ ਲਗਾਏ ਗਏ। ਹੁਣ ਉਹ ਆਈਸੀਯੂ ਵਿੱਚ ਹੈ ਅਤੇ ਡਾਕਟਰਾਂ ਨੂੰ ਬ੍ਰੇਨ ਬਲੀਡ ਦਾ ਸ਼ੱਕ ਹੈ। ਪਰਿਵਾਰ ਨੇ ਡੀਜੀਸੀਏ ਅਤੇ ਏਅਰ ਇੰਡੀਆ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਹੁਣ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
 

ਇਹ ਵੀ ਪੜ੍ਹੋ