ਨਾਗਪੁਰ-ਮੁੰਬਈ ਫਲਾਈਟ ਵਿੱਚ ਇਕ ਯਾਤਰੀ ਨੂੰ ਬਿੱਛੂ ਨੇ ਡੰਗਿਆ

ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਇੱਕ ਯਾਤਰੀ ਨੂੰ ਬਿੱਛੂ ਨੇ ਡੰਗਿਆ। ਏਅਰ ਇੰਡੀਆ ਨੇ 23 ਅਪ੍ਰੈਲ ਨੂੰ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯਾਤਰੀ ਦਾ ਇਲਾਜ ਕਰਵਾਇਆ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ। ਹਾਲਾ ਕਿ ਜਹਾਜ਼ ਤੇ ਜੀਵਿਤ ਪੰਛੀਆਂ ਅਤੇ ਚੂਹਿਆਂ ਦੇ ਪਾਏ ਜਾਣ ਦੀਆਂ […]

Share:

ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਇੱਕ ਯਾਤਰੀ ਨੂੰ ਬਿੱਛੂ ਨੇ ਡੰਗਿਆ। ਏਅਰ ਇੰਡੀਆ ਨੇ 23 ਅਪ੍ਰੈਲ ਨੂੰ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯਾਤਰੀ ਦਾ ਇਲਾਜ ਕਰਵਾਇਆ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ। ਹਾਲਾ ਕਿ ਜਹਾਜ਼ ਤੇ ਜੀਵਿਤ ਪੰਛੀਆਂ ਅਤੇ ਚੂਹਿਆਂ ਦੇ ਪਾਏ ਜਾਣ ਦੀਆਂ ਉਦਾਹਰਣਾਂ ਹਨ ਪਰ ਇਹ ਇੱਕ ਦੁਰਲੱਭ ਉਦਾਹਰਣ ਹੈ ਕਿ ਕਿਸੇ ਯਾਤਰੀ ਨੂੰ ਬਿੱਛੂ ਦੁਆਰਾ ਡੰਗਿਆ ਗਿਆ ਹੋਵੇ। ਜਹਾਜ਼ ਦੇ ਉਤਰਨ ਤੋਂ ਤੁਰੰਤ ਬਾਅਦ ਮਹਿਲਾ ਯਾਤਰੀ ਦਾ ਤੁਰੰਤ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਏਅਰ ਇੰਡੀਆ ਦੇ ਬੁਲਾਰੇ ਨੇ ਏਐਨਆਈ ਨੂੰ ਦਦੱਸਿਆ ਕਿ  “23 ਅਪ੍ਰੈਲ, 2023 ਨੂੰ ਸਾਡੀ ਫਲਾਈਟ ਏਆਈ 630 ਤੇ ਸਵਾਰ ਇੱਕ ਯਾਤਰੀ ਨੂੰ ਬਿੱਛੂ ਦੇ ਡੰਗਣ ਦੀ ਇੱਕ ਬਹੁਤ ਹੀ ਦੁਰਲੱਭ ਅਤੇ ਮੰਦਭਾਗੀ ਘਟਨਾ ਵਾਪਰੀ ਹੈ “। ਜਹਾਜ਼ ਦੇ ਉਤਰਨ ਤੋਂ ਤੁਰੰਤ ਬਾਅਦ ਮਹਿਲਾ ਯਾਤਰੀ ਦਾ ਤੁਰੰਤ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ” ਲੈਂਡਿੰਗ ਤੇ, ਉਕਤ ਯਾਤਰੀ ਦੀ ਹਵਾਈ ਅੱਡੇ ਤੇ ਹੀ ਡਾਕਟਰ ਨੇ ਜਾਂਚ ਕੀਤਾ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ ਛੁੱਟੀ ਦੇ ਦਿੱਤੀ ਗਈ। ਸਾਡੇ ਅਧਿਕਾਰੀ ਯਾਤਰੀ ਦੇ ਨਾਲ ਹਸਪਤਾਲ ਗਏ ਅਤੇ ਛੁੱਟੀ ਹੋਣ ਤੱਕ ਯਾਤਰੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਦੇ ਰਹੇ ” । ਇਸ ਘਟਨਾ ਤੋਂ ਬਾਅਦ, ਏਅਰ ਇੰਡੀਆ ਨੇ ਕੇਟਰਿੰਗ ਵਿਭਾਗ ਨੂੰ ਕਿਹਾ ਕਿ ਉਹ ਡਰਾਈ ਕਲੀਨਰ ਨੂੰ ਸਲਾਹ ਦੇਣ ਕਿ ਉਹ ਕਿਸੇ ਵੀ ਬੈੱਡ ਬੱਗ ਦੇ ਸੰਕਰਮਣ ਲਈ ਉਨ੍ਹਾਂ ਦੀਆਂ ਸਹੂਲਤਾਂ ਦੀ ਜਾਂਚ ਕਰਨ ਅਤੇ ਜੇਕਰ ਲੋੜ ਹੋਵੇ, ਤਾਂ ਸਹੂਲਤਾਂ ਦੀ ਫਿਊਮੀਗੇਸ਼ਨ ਕਰਨ ਕਿਉਂਕਿ ਸਪਲਾਈ ਰਾਹੀਂ ਜਹਾਜ਼ ਵਿੱਚ ਕੀੜੇ ਆਉਣ ਦੀ ਸੰਭਾਵਨਾ ਹੈ। ਘਟਨਾ ਦੀ ਸੂਚਨਾ ਮਿਲਣ ਤੇ ਏਅਰ ਇੰਡੀਆ ਦੀ ਇੰਜਨੀਅਰਿੰਗ ਟੀਮ ਨੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ । ਏਅਰ ਇੰਡੀਆ ਨੇ ਮੀਡੀਆ ਵਿੱਚ ਜਾਰੀ ਬਿਆਨ ਵਿੱਚ ਕਿਹਾ, “ਸਾਡੀ ਟੀਮ ਨੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਦਾ ਪੂਰਾ ਨਿਰੀਖਣ ਕੀਤਾ ਅਤੇ ਬਿੱਛੂ ਨੂੰ ਲੱਭਿਆ, ਜਿਸ ਤੋਂ ਬਾਅਦ ਫਿਊਮੀਗੇਸ਼ਨ ਪ੍ਰਕਿਰਿਆ ਕੀਤੀ ਗਈ। ਅਸੀਂ ਯਾਤਰੀਆਂ ਨੂੰ ਹੋਈ ਤਕਲੀਫ਼ ਅਤੇ ਅਸੁਵਿਧਾ ਲਈ ਦਿਲੋਂ ਅਫ਼ਸੋਸ ਕਰਦੇ ਹਾਂ ” । ਹਾਲਾ ਕਿ ਜਹਾਜ਼ ਤੇ ਜੀਵਿਤ ਪੰਛੀਆਂ ਅਤੇ ਚੂਹਿਆਂ ਦੇ ਪਾਏ ਜਾਣ ਦੀਆਂ ਉਦਾਹਰਣਾਂ ਹਨ ਪਰ ਇਹ ਇੱਕ ਦੁਰਲੱਭ ਉਦਾਹਰਣ ਹੈ ਕਿ ਕਿਸੇ ਯਾਤਰੀ ਨੂੰ ਬਿੱਛੂ ਦੁਆਰਾ ਡੰਗਿਆ ਗਿਆ ਹੋਵੇ। ਇਸ ਘਟਨਾ ਨੇ ਪੂਰੀ ਦੁਨੀਆ ਵਿੱਚ ਕਈ ਲੋਕਾ ਨੂੰ ਬਹੁਤ ਹੈਰਾਨ ਕੀਤਾ।