ਅਯੁੱਧਿਆ ਤੋਂ ਕੋਲਕਾਤਾ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਸ਼ੁਰੂ

ਪ੍ਰਧਾਨ ਮੰਤਰੀ ਨੇ 30 ਦਸੰਬਰ ਨੂੰ ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਤੋਂ ਉਡਾਣਾਂ ਤੋਂ ਬਾਅਦ ਹੁਣ ਅਯੁੱਧਿਆ ਅਤੇ ਕੋਲਕਾਤਾ ਨੂੰ ਜੋੜਨ ਵਾਲੀ ਫਲਾਈਟ ਸੇਵਾ ਵੀ ਸ਼ੁਰੂ ਹੋ ਗਈ ਹੈ।

Share:


ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਅਯੁੱਧਿਆ ਤੋਂ ਕੋਲਕਾਤਾ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਦਿਤਿਆਨਾਥ ਦੀ ਅਗਵਾਈ 'ਚ ਉੱਤਰ ਪ੍ਰਦੇਸ਼ ਨੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਦੱਸ ਦੇਈਏ ਕਿ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ।

ਸੋਚ ਬਣੀ ਹਕੀਕਤ
 

ਵੀਡੀਓ ਕਾਨਫਰੰਸ ਜ਼ਰੀਏ ਆਪਣੇ ਸੰਬੋਧਨ 'ਚ ਸੀਐੱਮ ਯੋਗੀ ਆਦਿੱਤਿਆਨਾਥ ਨੇ ਕਿਹਾ, ''22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ ਅਤੇ ਪੂਰਾ ਦੇਸ਼ ਇਸ ਸਮਾਰੋਹ ਨੂੰ ਲੈ ਕੇ ਉਤਸ਼ਾਹਿਤ ਹੈ।'' ਉਨ੍ਹਾਂ ਕਿਹਾ, ''ਲੋਕ ਬੇਸਬਰੀ ਨਾਲ ਅਯੁੱਧਿਆ ਜਾਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਚਾਰ-ਪੰਜ ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਅਯੁੱਧਿਆ ਵਿੱਚ ਹਵਾਈ ਅੱਡਾ ਬਣੇਗਾ। ਹਾਲਾਂਕਿ, ਇਹ ਹੁਣ ਇੱਕ ਹਕੀਕਤ ਹੈ।

 

ਮਹੱਤਵਪੂਰਨ ਰਾਜ ਵਜੋਂ ਉੱਭਰਿਆ

ਅਯੁੱਧਿਆ ਅਤੇ ਕੋਲਕਾਤਾ ਨੂੰ ਜੋੜਨ ਵਾਲੀ ਫਲਾਈਟ ਸੇਵਾ ਸ਼ੁਰੂ  ਮੁੱਖ ਮੰਤਰੀ ਯੋਗੀ ਨੇ ਕਿਹਾ, “ਅੱਜ ਉੱਤਰ ਪ੍ਰਦੇਸ਼ ਚਾਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਨਾਲ ਹਵਾਈ ਸੰਪਰਕ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਰਾਜ ਵਜੋਂ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ 30 ਦਸੰਬਰ ਨੂੰ ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਤੋਂ ਉਡਾਣਾਂ ਤੋਂ ਬਾਅਦ ਅੱਜ ਤੋਂ ਅਯੁੱਧਿਆ ਅਤੇ ਕੋਲਕਾਤਾ ਨੂੰ ਜੋੜਨ ਵਾਲੀ ਫਲਾਈਟ ਸੇਵਾ ਵੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ